26 ਮਾਰਚ ਨੂੰ 501 ਕੰਜਕਾਂ ਦਾ ਹੋਵੇਗਾ ਪੂਜਨ
ਸ਼੍ਰੀ ਸ਼ਕਤੀ ਕਿਰਤਨ ਮੰਡਲ
Publish Date: Wed, 25 Feb 2026 07:42 PM (IST)
Updated Date: Thu, 26 Feb 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸ਼੍ਰੀ ਸ਼ਕਤੀ ਕਿਰਤਨ ਮੰਡਲ ਜੈ ਮਾਂ ਮੰਦਰ ਵਾਲੇ ਇੱਕ ਜ਼ਰੂਰੀ ਮੀਟਿੰਗ ਜੈ ਮਾਂ ਮੰਦਰ ਵਿਖੇ ਪ੍ਰਧਾਨ ਰਾਜ ਕੁਮਾਰ ਮਿੱਤਲ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਇਹ ਫ਼ੈਸਲਾ ਲਿਆ ਗਿਆ ਕਿ ਚੇਤ ਮਹੀਨੇ ਦੀ ਨਰਾਤਿਆਂ ਦੀ ਅਸ਼ਟਮੀ ਨੂੰ 26 ਮਾਰਚ ਅਸ਼ਟਮੀ ਵਾਲੇ ਦਿਨ 43ਵਾਂ 501 ਕੰਜਕਾਂ ਪੂਜਨ ਬੜੇ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਸਾਰੀਆਂ ਧਾਰਮਿਕ ਸੰਸਥਾਵਾਂ ਵੱਲੋਂ ਮਹਾਂਮਾਈ ਦਾ ਗੁਣਗਾਨ ਕੀਤਾ ਜਾਵੇਗਾ। 501 ਕੰਜਕਾਂ ਦਾ ਪੂਜਨ ਕੀਤਾ ਜਾਵੇਗਾ ਅਤੇ ਵਿਸ਼ਾਲ ਭੰਡਾਰਾ ਵੀ ਚੱਲੇਗਾ। ਬਿੰਦਰ ਪਾਲ ਗਰਗ ਨੇ ਦੱਸਿਆ ਕਿ ਜੈ ਮਾਂ ਮੰਦਰ ਨੂੰ ਫੁੱਲਾਂ ਲੜੀਆਂ ਨਾਲ ਖੂਬ ਸਜਾਇਆ ਜਾਵੇਗਾ। ਇਸ ਮੌਕੇ ਤੇ ਵਿਨੋਦ ਕੁਮਾਰ ਬਾਂਸਲ, ਕ੍ਰਿਸ਼ਨ ਮਦਾਨ, ਨਿਤਿਨ ਖੁੰਗਰ, ਰਜੀਵ ਕੁਮਾਰ, ਭਗਵਾਨ ਦਾਸ, ਰਾਮ ਗਰਗ, ਧਨੀ ਰਾਮ, ਆਸ਼ੀਸ਼ ਕੁਮਾਰ, ਅਬੀ ਸ਼ੇਖ ਜੈਨ, ਵਿਜੇ ਕੁਮਾਰ ਅਤੇ ਕਮੇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।