ਸੰਕੀਰਤਨ ਮੰਡਲ ਵੱਲੋਂ ਮਾਈਸਰਖਾਨਾ ’ਚ ਜਗਰਾਤਾ ਅੱਜ
ਸ਼੍ਰੀ ਸ਼ਕਤੀ ਸੰਕਰੀਤਨ ਮੰਡਲ ਮਾਨਸਾ
Publish Date: Mon, 23 Mar 2026 08:23 PM (IST)
Updated Date: Tue, 24 Mar 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸ਼੍ਰੀ ਸ਼ਕਤੀ ਸੰਕਰੀਤਨ ਮੰਡਲ ਮਾਨਸਾ ਵੱਲੋਂ ਵਿਸ਼ਾਲ ਜਗਰਾਤਾ ਮਾਈਸਰਖਾਨਾ ਅੱਜ ਕੀਤਾ ਜਾਵੇਗਾ। ਇਸ ਦੌਰਾਨ ਮਾਤਾ ਰਾਣੀ ਦਾ ਗੁਣਗਾਨ ਕੀਤਾ ਜਾਵੇਗਾ ਤੇ ਝਾਕੀਆਂ ਦਿਖਾਈਆਂ ਜਾਣਗੀਆਂ। ਇਸ ਬਾਰੇ ਸਮਾਜਸੇਵੀ ਬਿੰਦਰਪਾਲ ਗਰਗ ਮਾਨਸਾ ਨੇ ਦੱਸਿਆ ਕਿ ਮਾਈਸਰਖਾਨਾ ‘ਚ ਹਰ ਚੇਤ ਸ਼ੁਧੀ ਛੱਠ ਵਾਲੇ ਦਿਨ ਮਾਤਾ ਰਾਣੀ ਦਾ ਵਿਸ਼ਾਲ ਮੇਲਾ ਲਗਾਇਆ ਜਾਂਦਾ ਹੈ। ਮੇਲੇ ’ਤੇ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਵੱਲੋਂ ਡਿਊਟੀਆਂ ਲਗਾਈਆਂ ਜਾਂਦੀਆਂ ਹਨ। ਵੱਖ-ਵੱਖ ਸੰਸਥਾਵਾਂ ਵੱਲੋਂ ਵੀ ਮੇਲੇ ‘ਤੇ ਭਗਤਾਂ ਦੀ ਸੇਵਾ ਲਈ ਕੰਮ ਕੀਤੇ ਜਾਂਦੇ ਹਨ। ਮਾਤਾ ਮਾਈਸਰਖਾਨਾ ਲੰਗਰ ਕਮੇਟੀ ਵੱਲੋਂ ਹਰ ਸਾਲ ਤਿੰਨ ਦਿਨ ਭੰਡਾਰਾ ਲਗਾਇਆ ਜਾਂਦਾ ਹੈ ਅਤੇ ਛੱਠ ਵਾਲੇ ਦਿਨ ਸ੍ਰੀ ਸ਼ਕਤੀ ਸੰਕੀਰਤਨ ਮੰਡਲ (ਜੈ ਮਾਂ ਮੰਦਰ) ਵੱਲੋਂ ਵਿਸ਼ਾਲ ਜਾਗਰਣ ਕੀਤਾ ਜਾਵੇਗਾ। ਦੂਰ ਦੁਰਾਡੇ ਤੋਂ ਸੰਗਤਾਂ ਆਉਂਦੀਆਂ ਹਨ ਅਤੇ ਉਨ੍ਹਾਂ ਦੀ ਮਨੋਕਾਮਨਾ ਪੂਰੀ ਹੁੰਦੀ ਹੈ।