ਸ਼ਨੀਦੇਵ ਮਹਾਰਾਜ ਦੀ ਜੈਅੰਤੀ ਸ਼ਰਧਾ ਨਾਲ ਮਨਾਈ
ਸਥਾਨਕ ਜੈ ਸ੍ਰੀ ਮਾਤਾ ਮਹਾਂਕਾਲੀ ਮੰਦਰ
Publish Date: Sun, 17 May 2026 06:01 PM (IST)
Updated Date: Mon, 18 May 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਜੈ ਸ੍ਰੀ ਮਾਤਾ ਮਹਾਂਕਾਲੀ ਮੰਦਰ ਸ਼ਨੀਦੇਵ ਦੀ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਸ਼ਨੀ ਦੇਵ ਮਹਾਰਾਜ ਜੀ ਦੀ ਜੈਅੰਤੀ ਬਹੁਤ ਹੀ ਉਤਸ਼ਾਹ ਤੇ ਸ਼ਰਧਾ ਨਾਲ ਮੰਦਰ ਦੀ ਸੰਚਾਲਿਕਾ ਮਾਤਾ ਮਨਸੁੱਖ ਦੇਵਾ ਜੀ ਦੇ ਅਸ਼ੀਰਵਾਦ ਨਾਲ ਤੇ ਪ੍ਰਧਾਨ ਹਰਦਿਆਲ ਬਰਨਾਲਾ ਦੀ ਅਗਵਾਈ ਹੇਠ ਮੰਦਰ ਵਿਖੇ ਮਨਾਈ ਗਈ। ਮੰਦਰ ਦੇ ਸਰਪ੍ਰਸਤ ਹੇਮ ਰਾਜ ਗਰਗ ਤੇ ਰਾਕੇਸ਼ ਬਾਲਾ ਨੇ ਦੱਸਿਆ ਕਿ ਸਵੇਰੇ ਸ਼ਨੀਦੇਵ ਦਾ ਸ਼ਾਹੀ ਇਸ਼ਨਾਨ ਕਰਵਾਕੇ ਵਿਧੀ ਵਿਧਾਨ ਨਾਲ ਪੂਜਾ ਅਰਚਨਾ ਅਤੇ ਆਰਤੀ ਦੀ ਰਸਮ ਅਦਾ ਕੀਤੀ। ਇਸ ਮੌਕੇ ਸ਼ਨੀ ਦੇਵ ਜੀ ਦੁੀ ਜੈਅੰਤੀ ਮਹਾਂਉਤਸਵ ਤੇ ਕੇਕ ਕੱਟਣ ਦੀ ਰਸਮ ਬਲਵਿੰਦਰ ਨਾਰੰਗ ਸੀਨੀਅਰ ਲੀਡਰ ਕਾਂਗਰਸ ਜ਼ਿਲ੍ਹਾ ਸਹਿਕਾਰੀ ਬੈਂਕ ਦੇ ਸਾਬਕਾ ਚੇਅਰਮੈਨ/ਚੇਅਰਮੈਨ ਮਾਲਵਾ ਜ਼ੋਨ ਪੰਜਾਬ ਅਰੋੜਵੰਸ਼ ਸਭਾ ਨੇ ਨਿਭਾਈ। ਮੰਦਰ ਦੀ ਸੰਚਾਲਕਾ ਮਾਤਾ ਮਨਸੁੱਖ ਦੇਵਾ ਜੀ ਨੇ ਭਗਤਾਂ ਅਤੇ ਸੰਗਤਾਂ ਨੂੰ ਆਸ਼ੀਰਵਾਦ ਦਿੰਦਿਆਂ ਸ਼ਨੀ ਦੇਵ ਮਹਿਮਾ ਤੇ ਗੁਣਗਾਨ ਕਰਦਿਆਂ ਕਿਹਾ ਕਿ ਅੱਜ ਦੇ ਦਿਨ ਸਾਨੂੰ ਸ਼ਨੀਦੇਵ ਨੂੰ ਪ੍ਰਸੰਨ ਕਰਨ ਲਈ ਕਾਲਾ ਕੱਪੜਾ, ਕਾਲੇ ਤਿਲ, ਕਾਲੀ ਛੱਤਰੀ, ਤੇਲ ਸਰ੍ਹੋਂ ਦਾ ਦਾਨ ਕਰਨਾ ਚਾਹੀਦਾ ਹੈ। ਮੰਦਰ ਦੀਆਂ ਸਤਿਸੰਗੀ ਭੈਣਾਂ ਨੇ ਸੰਗੀਤਮਈ ਸੰਕੀਰਤਨ ਕਰਕੇ ਸ੍ਰੀ ਸਨੀਦੇਵ ਜੀ ਦਾ ਗੁਣਗਾਣ ਕੀਤਾ । ਇਸ ਮੌਕੇ ਰਜੇਸ਼ ਗਰਗ ਮੀਤ ਪ੍ਰਧਾਨ ਸਨਾਤਨ ਧਰਮ ਸਭਾ ਮਾਨਸਾ ਤੇ ਮਨੋਜ ਕੁਮਾਰ ਅਰੋੜਾ ਨੇ ਦੱਸਿਆ ਕਿ ਸਹਿਰ ਨਿਵਾਸੀਆਂ ਦੇ ਪੂਰਨ ਸਹਿਯੋਗ ਨਾਲ ਅਤੁੱਟ ਭੰਡਾਰਾ ਵੀ ਵਰਤਾਇਆ। ਇਸ ਧਾਰਮਿਕ ਸਮਾਗਮ ਦੀ ਸਫਲਤਾ ਲਈ ਇਲਾਵਾ ਪ੍ਰਬੰਧਕ ਮੰਦਿਰ ਕਮੇਟੀ ਦੇ ਪ੍ਰਧਾਨ ਹਰਦਿਆਲ ਬਰਨਾਲਾ, ਰਕੇਸ਼ ਕੁਮਾਰ, ਬਾਲਾਜੀ, ਬਿੰਦਰਪਾਲ, ਪ੍ਰਦੀਪ ਮਾਸਟਰ, ਰਕੇਸ਼ ਸੈਕਰਟੀ, ਪਵਨ ਕੁਮਾਰ, ਪਰਸ਼ੋਤਮ ਲਾਲ ਕਮੇਟੀ ਦੇ ਸਮੁੱਚੇ ਆਹੁਦੇਦਾਰਾਂ ਤੇ ਮੈਂਬਰਾਂ ਦਾ ਵੱਡਮੁੱਲਾ ਯੋਗਦਾਨ ਰਿਹਾ।