ਰਾਮ ਮੰਦਰ ਦਾ ਘਰ ਘਰ ਸੱਦਾ ਦੇਣ ਜਾ ਰਹੇ ਕਮੇਟੀ ਮੈਂਬਰ
ਸ਼੍ਰੀ ਰਾਮ ਮੰਦਰ ਅਯੁੱਧਿਆ ਵਿਖੇ 22 ਜਨਵਰੀ ਨੂੰ ਹੋਣ ਜਾ ਰਹੀ ਰਾਮ ਲਲ੍ਹਾ ਜੀ ਦੀ ਸਥਾਪਨਾ ਨੂੰ ਲੈ ਕੇ ਪੂਰੇ ਦੇਸ਼ ਵਿੱਚ ਉਸ ਦਿਨ ਜਸ਼ਨ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਸਬੰਧੀ ਅੱਜ ਸ਼੍ਰੀ ਸਨਾਤਨ ਧਰਮ ਮੰਦਰ ਪੁਰਾਣਾ ਬਜ਼ਾਰ ਵਿਖੇ ਅਯੁੱਧਿਆ ਰਾਮ ਮੰਦਰ ਕਮੇਟੀ ਦੀ ਮੀਟਿੰਗ ਅਗਰਵਾਲ ਸਭਾ ਦੇ ਪ੍ਰਧਾਨ ਸੰਜੀਵ ਕੁਮਾਰ ਸਿੰਗਲਾ ਦੀ ਪ੍ਰਧਾਨਗੀ ਹੇਠ ਹੋਈ।
Publish Date: Tue, 09 Jan 2024 07:12 PM (IST)
Updated Date: Tue, 09 Jan 2024 07:12 PM (IST)

ਬੁੱਧ ਰਾਮ ਬਾਂਸਲ, ਸਰਦੂਲਗੜ੍ਹ : ਸ਼੍ਰੀ ਰਾਮ ਮੰਦਰ ਅਯੁੱਧਿਆ ਵਿਖੇ 22 ਜਨਵਰੀ ਨੂੰ ਹੋਣ ਜਾ ਰਹੀ ਰਾਮ ਲਲ੍ਹਾ ਜੀ ਦੀ ਸਥਾਪਨਾ ਨੂੰ ਲੈ ਕੇ ਪੂਰੇ ਦੇਸ਼ ਵਿੱਚ ਉਸ ਦਿਨ ਜਸ਼ਨ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਸਬੰਧੀ ਅੱਜ ਸ਼੍ਰੀ ਸਨਾਤਨ ਧਰਮ ਮੰਦਰ ਪੁਰਾਣਾ ਬਜ਼ਾਰ ਵਿਖੇ ਅਯੁੱਧਿਆ ਰਾਮ ਮੰਦਰ ਕਮੇਟੀ ਦੀ ਮੀਟਿੰਗ ਅਗਰਵਾਲ ਸਭਾ ਦੇ ਪ੍ਰਧਾਨ ਸੰਜੀਵ ਕੁਮਾਰ ਸਿੰਗਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਵੱਖ-ਵੱਖ ਵਾਰਡਾਂ 'ਚ ਸ਼੍ਰੀ ਰਾਮ ਮੰਦਰ ਤੋਂ ਆਏ ਸੱਦਾ ਪੱਤਰ ਘਰ ਘਰ ਪਹੁੰਚਾਉਣ ਲਈ ਰਾਮ ਭਗਤਾਂ ਦੀਆਂ ਡਿਊਟੀਆਂ ਲਗਾਈਆਂ। ਇਸ ਵਿਚ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਵੱਖ-ਵੱਖ ਬਰਾਦਰੀਆਂ ਦੇ ਲੋਕਾਂ ਨੇ ਭਾਰੀ ਗਿਣਤੀ 'ਚ ਸ਼ਮੂਲੀਅਤ ਕੀਤੀ। ਇਸ ਮੌਕੇ ਆਪੋ ਆਪਣੇ ਵਿਚਾਰ ਦਿੰਦਿਆਂ ਹਾਜ਼ਰ ਲੋਕਾਂ ਨੇ ਕਿਹਾ ਕਿ ਪ੍ਰਭੂ ਸ਼੍ਰੀ ਰਾਮ ਜੀ ਦਾ ਸੁਨੇਹਾ ਹਰ ਘਰ ਘਰ ਪਹੁੰਚਾਉਣ ਲਈ ਰਾਮ ਭਗਤ ਉਤਾਵਲੇ ਹਨ, ਇਹ ਮੌਕਾ ਉਨ੍ਹਾਂ ਨੂੰ 500 ਸਾਲਾਂ ਦੀ ਤਪੱਸਿਆ ਤੋਂ ਬਾਅਦ ਮਿਲ ਰਿਹਾ ਹੈ। ਇਸ ਮੌਕੇ ਰਾਮ ਭਗਤਾਂ 'ਚ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਰਾਮ ਭਗਤ ਹਰ ਇੱਕ ਘਰ ਵਿੱਚ ਜਾ ਕੇ ਇਸ ਸ਼ੁਭ ਮੌਕੇ ਹਰ ਇੱਕ ਨੂੰ ਸ਼ਾਮਿਲ ਹੋਣ ਲਈ ਪੇ੍ਰਿਤ ਕਰਨਗੇ ਜੋ ਇਸ ਤਰਾਂ੍ਹ ਹੋਵੇਗਾ 21 ਜਨਵਰੀ ਨੂੰ ਸ਼੍ਰੀ ਹਨੂੰਮਾਨ ਮੰਦਰ ਤੋਂ ਲੈ ਕੇ ਪੁਰਾਣਾ ਬਾਜ਼ਾਰ ਸ੍ਰੀ ਸਨਾਤਮ ਧਰਮ ਮੰਦਰ ਤੱਕ ਕਲਸ਼ ਯਾਤਰਾ ਕੱਢੀ ਜਾਵੇਗੀ ਜਿਸ ਵਿੱਚ ਸ਼ਾਮਿਲ ਹੋਣ ਲਈ ਭੈਣਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਅਤੇ 22 ਜਨਵਰੀ ਨੂੰ ਸਾਰੇ ਹੀ ਮੰਦਰਾਂ ਵਿੱਚ 11 ਵਜੇ ਤੋਂ ਲੈ ਕੇ 1 ਵਜੇ ਤੱਕ ਸ੍ਰੀ ਰਾਮ ਪ੍ਰਭੂ ਦਾ ਗੁਣਗਾਨ ਕੀਤਾ ਜਾਵੇਗਾ ਜਿਸ ਵਿੱਚ ਬਿਨਾਂ ਕਿਸੇ ਭੇਦ ਭਾਵ ਤੋਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਜਾ ਰਿਹਾ ਹੈ ਇਸ ਮੌਕੇ ਭਾਰੀ ਗਿਣਤੀ ਵਿੱਚ ਨੌਜਵਾਨ ਅਤੇ ਵੱਖ ਵੱਖ ਸੰਸਥਾਵਾਂ ਦੇ ਆਗੂ ਤੋਂ ਇਲਾਵਾ ਸ਼ਹਿਰ ਵਾਸੀ ਹਾਜ਼ਰ ਸਨ।