ਰਾਮਲੀਲ੍ਹਾ ਮੰਚ ’ਤੇ ਕਲਾਕਾਰਾਂ ਪੇਸ਼ ਕੀਤੀ ਵਧੀਆ ਢੰਗ ਨਾਲ ਪੇਸ਼ਕਾਰੀ
ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਵੱਲੋਂ ਖੇਡੀ ਜਾ ਰਹੀ ਸ੍ਰੀ
Publish Date: Tue, 23 Sep 2025 05:16 PM (IST)
Updated Date: Tue, 23 Sep 2025 05:17 PM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਵੱਲੋਂ ਖੇਡੀ ਜਾ ਰਹੀ ਸ੍ਰੀ ਰਾਮਲੀਲ੍ਹਾ ਜੀ ਦੀ ਤੀਸਰੀ ਨਾਈਟ ਦਾ ਉਦਘਾਟਨ ਪ੍ਰਧਾਨ ਅੱਗਰਵਾਲ ਸਭਾ ਅਤੇ ਵਾਈਸ ਪ੍ਰਧਾਨ ਮਹਾਰਾਜਾ ਅਗਰਸੈਨ ਟਰੱਸਟ ਮਾਨਸਾ ਪਰਸ਼ੋਤਮ ਬਾਂਸਲ ਵੱਲੋਂ ਅਤੇ ਆਗੂ ਆਪ ਪਾਰਟੀ ਰਮੇਸ਼ ਸ਼ਰਮਾ ਖਿਆਲਾ ਵੱਲੋਂ ਰਿਬਨ ਅਤੇ ਝੰਡਾ ਪੂਜਨ ਕਰਕੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਧਰਮ ਨਾਲ ਜੁੜਕੇ ਇਸਦੀ ਸੇਵਾ ਕਰਨੀ ਚਾਹੀਦੀ ਹੈ। ਮਾਤਾ—ਪਿਤਾ ਅਤੇ ਧਰਮ ਦੀ ਸੇਵਾ ਕਰਨਾ ਬਹੁਤ ਹੀ ਪੁੰਨ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਉਹ ਬੜਾ ਮਾਣ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਨੂੰ ਇਸ ਮੰਚ ’ਤੇ ਬਤੌਰ ਮੁੱਖ ਮਹਿਮਾਨ ਬੁਲਾ ਕੇ ਉਦਘਾਟਨ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ। ਇਸ ਤੋਂ ਪਹਿਲਾਂ ਸੰਤੋਸ਼ੀ ਮਾਤਾ ਮੰਦਿਰ ਦੇ ਪੁਜਾਰੀ ਅਤੇ ਕਲੱਬ ਦੇ ਸੀਨੀਅਰ ਮੈਂਬਰ ਪੰਡਿਤ ਪੁਨੀਤ ਸ਼ਰਮਾ ਗੋਗੀ ਅਤੇ ਜਗਨਨਾਥ ਕੋਕਲਾ ਵੱਲੋਂ ਵਿਧੀ ਅਨੁਸਾਰ ਪੂਜਨ ਕਰਵਾਇਆ ਗਿਆ। ਕਲੱਬ ਦੇ ਚੇਅਰਮੈਨ ਅਸ਼ੋਕ ਗਰਗ ਨੇ ਦੱਸਿਆ ਕਿ ਕਲੱਬ ਵੱਲੋਂ ਧਰਮ ਦੇ ਇਸ ਕੰਮ ਨੂੰ ਸੁਚੱਜੇ ਢੰਗ ਨਾਲ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਪ੍ਰਭੂ ਸ਼੍ਰੀ ਰਾਮ ਜੀ ਦੀਆਂ ਸਿੱਖਿਆਵਾਂ ਨਾਲ ਜੋੜ ਕੇ ਰੱਖਣ ਦੇ ਉਪਰਾਲੇ ਕੀਤੇ ਜਾਂਦੇ ਹਨ ਕਿਉਂਕਿ ਜੇਕਰ ਨੌਜਵਾਨ ਪ੍ਰਭੂ ਦੀਆਂ ਲੀਲਾਵਾਂ ਤੋਂ ਕੁਝ ਸਿੱਖਿਆ ਗ੍ਰਹਿਣ ਕਰਨਗੇ ਤਾਂ ਉਹ ਜਿੱਥੇ ਨਸਿ਼ਆਂ ਤੋਂ ਦੂਰ ਰਹਿਣਗੇ। ਕਲੱਬ ਪ੍ਰਧਾਨ ਪ੍ਰਵੀਨ ਗੋਇਲ ਨੇ ਦੱਸਿਆ ਕਿ ਸ਼੍ਰੀ ਰਾਮ ਲੀਲਾ ਦੇ ਮੰਚਨ ਨੂੰ ਦਰਸ਼ਕਾਂ ਵੱਲੋਂ ਬਹੁਤ ਸ਼ਲਾਘਾ ਕੀਤੀ ਗਈ। ਐਕਟਰ ਬਾਡੀ ਦੇ ਪ੍ਰਧਾਨ ਸੋਨੂੰ ਰੱਲਾ ਨੇ ਦੱਸਿਆ ਕਿ ਅੱਜ ਦੀ ਨਾਇਟ ਦਾ ਸ਼ੁਭ ਆਰੰਭ ਬਾਲ ਰੂਪ ਵਿਚ ਛੋਟੇ ਸ਼੍ਰੀ ਰਾਮ—ਲਛਮਣ ਜੀ ਦੀ ਆਰਤੀ ਕਰਵਾ ਕੇ ਕੀਤੀ ਗਈ ਅਤੇ ਬਾਕੀ ਦੇ ਦ੍ਰਿਸ਼ਾਂ ਵਿੱਚ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਪਰਜਾਵਾਸੀ ਇਸ ਸਾਲ ਮੀਂਹ ਨਾ ਪੈਣ ਕਾਰਨ ਰਾਜਾ ਜਨਕ ਜੀ ਦੇ ਦਰਬਾਰ ਵਿਚ ਆਪਣੀ ਦੁੱਖ ਭਰੀ ਕਹਾਣੀ ਦੱਸਦੇ ਹਨ ਅਤੇ ਮਹਾਰਾਜਾ ਜਨਕ ਦਾ ਉਨ੍ਹਾਂ ਦੀ ਫਰਿਆਦ ਸੁਣ ਕੇ ਆਪ ਹਲ ਚਲਾਉਣਾ, ਮੀਂਹ ਪੈਣਾ ਅਤੇ ਉਸ ਸਮੇਂ ਮਾਤਾ ਸੀਤਾ ਜੀ ਦਾ ਬੱਚੀ ਦੇ ਰੂਪ ਵਿੱਚ ਮਿਲਣਾ ਬਹੁਤ ਹੀ ਮਨਮੋਹਕ ਦ੍ਰਿਸ਼ ਰਹੇ। ਰਾਜਾ ਦਸ਼ਰਥ ਜੀ ਦੀ ਭੁਮਿਕਾ ਕਲੱਬ ਦੇ ਡਾਇਰੈਕਟਰ ਪ੍ਰਵੀਨ ਸ਼ਰਮਾ ਟੋਨੀ ਜੀ ਵੱਲੋਂ ਨਿਭਾਈ ਗਈ। ਕਲਾਕਾਰਾਂ ਵੱਲੋਂ ਬਹੁਤ ਵਧੀਆ ਪੇਸ਼ਕਾਰੀ ਕੀਤੀ ਗਈ।