ਪ੍ਰਭਾਤ ਫੇਰੀ ਮੰਡਲ ਨੇ ਖੇਤੀ ਫੁੱਲਾਂ ਦੀ ਹੋਲੀ
ਅੱਜ ਹੋਲੀ ਦਾ ਤਿਉਹਾਰ
Publish Date: Tue, 03 Mar 2026 07:38 PM (IST)
Updated Date: Wed, 04 Mar 2026 04:12 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮਾਨਸਾ : ਅੱਜ ਹੋਲੀ ਦਾ ਤਿਉਹਾਰ ਗਊਸ਼ਾਲਾ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਇਸ ਦੀ ਅਗਵਾਈ ਸ੍ਰੀ ਰਾਧੇ ਰਾਧੇ ਪ੍ਰਭਾਤ ਫ਼ੇਰੀ ਦੇ ਸੰਚਾਲਕ ਸ੍ਰੀ ਅਨਾਮਿਕਾ ਗਰਗ ਵੱਲੋਂ ਫੁੱਲਾਂ ਦੀ ਹੋਲੀ ਖੇਡੀ ਗਈ। ਇਸ ਮੌਕੇ ‘ਤੇ ਠਾਕਰ ਜੀ ਦੀ ਪੂਜਾ ਕੀਤੀ ਗਈ। ਇਸ ਦੇ ਤੁਰੰਤ ਬਾਅਦ ਰਾਧਾ ਕ੍ਰਿਸ਼ਨ ਦੇ ਸੁੰਦਰ ਸੁੰਦਰ ਭਜਨਾਂ ਨਾਲ ਭਗਤਾਂ ਨੂੰ ਨੱਚਣ ਲਗਾ ਦਿੱਤਾ। ਇਸ ਮੌਕੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਮੌਕੇ ਵਿਧਾਇਕ ਡਾ. ਵਿਜੇ ਕੁਮਾਰ ਸਿੰਗਲਾ, ਡਾ. ਜਨਕ ਰਾਜ ਸਿੰਗਲਾ, ਆਪ ਆਗੂ ਇੰਦਰਜੀਤ ਸਿੰਘ ਉੱਭਾ, ਮੋਨਾ ਦਾਨੇਵਾਲੀਆ, ਵਿਨੋਦ ਭੰਮਾ, ਰਮੇਸ਼ ਜਿੰਦਲ , ਸੁਰੇਸ਼ ਸਸ਼ੀ ਨੰਦਗੜ੍ਹ ਵਾਲੇ , ਬਿੰਦਰਪਾਲ ਗਰਗ ਆਦਿ ਮੌਜੂਦ ਸਨ।