ਮਾਨਸਾ 'ਚ ਨਿਸ਼ਾਨੇਬਾਜ਼ਾਂ ਨੇ ਦਿਖਾਇਆ ਦਮ: 'ਸਿੰਘ ਵਿਦ ਗੰਨਜ਼ ਸ਼ੂਟਿੰਗ ਅਕੈਡਮੀ' ਦੀ ਪਹਿਲੀ ਚੈਂਪੀਅਨਸ਼ਿਪ 'ਚ ਉਦੈਵੀਰ ਸਿੰਘ ਬਣਿਆ ਜੇਤੂ
ਜ਼ਿਲ੍ਹਾ ਮਾਨਸਾ ਦੇ ਨਿਸ਼ਾਨੇਬਾਜ਼ਾਂ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਂਦਿਆਂ 'ਸਿੰਘ ਵਿਦ ਗੰਨਜ਼ ਸ਼ੂਟਿੰਗ ਅਕੈਡਮੀ' ਵੱਲੋਂ ਕਰਵਾਈ ਗਈ ਪਹਿਲੀ ਏਅਰ ਪਿਸਟਲ ਅਤੇ ਰਾਈਫ਼ਲ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਵਰਗਾਂ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਉਦੈਵੀਰ ਸਿੰਘ ਨੇ ਸ਼ਾਨਦਾਰ ਨਿਸ਼ਾਨੇਬਾਜ਼ੀ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ।
Publish Date: Sun, 19 Apr 2026 01:45 PM (IST)
Updated Date: Sun, 19 Apr 2026 01:49 PM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹਾ ਮਾਨਸਾ ਦੇ ਨਿਸ਼ਾਨੇਬਾਜ਼ਾਂ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਂਦਿਆਂ 'ਸਿੰਘ ਵਿਦ ਗੰਨਜ਼ ਸ਼ੂਟਿੰਗ ਅਕੈਡਮੀ' ਵੱਲੋਂ ਕਰਵਾਈ ਗਈ ਪਹਿਲੀ ਏਅਰ ਪਿਸਟਲ ਅਤੇ ਰਾਈਫ਼ਲ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਵਰਗਾਂ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਉਦੈਵੀਰ ਸਿੰਘ ਨੇ ਸ਼ਾਨਦਾਰ ਨਿਸ਼ਾਨੇਬਾਜ਼ੀ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ।
ਵੱਖ-ਵੱਖ ਵਰਗਾਂ ਦੇ ਜੇਤੂਆਂ ਦੀ ਸੂਚੀ
ਅਕੈਡਮੀ ਦੇ ਮੈਨੇਜਰ ਸੁਰਿੰਦਰ ਸਿੰਘ ਫਫੜੇ ਭਾਈ ਕੇ ਨੇ ਦੱਸਿਆ ਕਿ ਮੁਕਾਬਲੇ ਬੇਹੱਦ ਸਖ਼ਤ ਸਨ। ਜੇਤੂਆਂ ਦਾ ਵੇਰਵਾ ਇਸ ਪ੍ਰਕਾਰ ਹੈ:
ਏਅਰ ਪਿਸਟਲ (ਯੂਥ ਮੁੰਡੇ): ਉਦੈਵੀਰ ਸਿੰਘ ਨੇ ਪਹਿਲਾ, ਉਸਤਾਤ ਸਿੰਘ ਨੇ ਦੂਜਾ ਅਤੇ ਪੋਖਰਾਜ ਮੋਦਗਿੱਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਏਅਰ ਰਾਈਫ਼ਲ (ਜੂਨੀਅਰ ਮੁੰਡੇ): ਕ੍ਰਿਸ਼ ਕੁਮਾਰ (ਪਹਿਲਾ), ਪ੍ਰਦੀਪ ਕੁਮਾਰ (ਦੂਜਾ), ਮਨਕਰਨ ਲਾਭਾਂ (ਤੀਜਾ)।
ਏਅਰ ਪਿਸਟਲ (ਜੂਨੀਅਰ ਕੁੜੀਆਂ): ਵੀਰਪਾਲ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਕਰਨਵੀਰ ਤੇ ਪ੍ਰਦੀਪ ਕੌਰ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ 'ਤੇ ਰਹੀਆਂ।
ਏਅਰ ਰਾਈਫ਼ਲ (ਯੂਥ ਕੁੜੀਆਂ): ਆਲੀਆ ਬਾਂਸਲ ਨੇ ਬਾਜ਼ੀ ਮਾਰੀ, ਜਦਕਿ ਜਪਜੀਤ ਕੌਰ ਸਰਾਂ ਨੇ ਦੂਜਾ ਸਥਾਨ ਹਾਸਲ ਕੀਤਾ।
ਲਿਟਲ ਚੈਂਪਸ: ਛੋਟੇ ਬੱਚਿਆਂ ਦੇ ਮੁਕਾਬਲੇ ਵਿੱਚ ਜ਼ੋਰਾਵਰ ਸਿੰਘ ਨੇ ਪਹਿਲਾ, ਪ੍ਰਵਾਜ਼ ਸਿੰਘ ਨੇ ਦੂਜਾ ਅਤੇ ਅਵੀਜੋਤ ਬੈਂਸ ਨੇ ਤੀਜਾ ਸਥਾਨ ਪਾਇਆ।
ਖੇਡਾਂ ਪ੍ਰਤੀ ਉਤਸ਼ਾਹ
ਸਬ ਯੂਥ ਅਤੇ ਯੂਥ ਵਰਗ ਵਿੱਚ ਵੀ ਸਹਿਜਵੀਰ ਸਿੰਘ, ਗੁਰਨੂਰ ਸਿੰਘ, ਪਰਮਿੰਦਰ ਸਿੰਘ ਅਤੇ ਦ੍ਰਿਸ਼ਟੀ ਨੇ ਆਪਣੇ-ਆਪਣੇ ਵਰਗਾਂ ਵਿੱਚ ਪਹਿਲੇ ਸਥਾਨ ਹਾਸਲ ਕੀਤੇ। ਅਕੈਡਮੀ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਮੁਕਾਬਲੇ ਕਰਵਾਉਣ ਦਾ ਮੁੱਖ ਮਕਸਦ ਇਲਾਕੇ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਅਤੇ ਅੰਤਰਰਾਸ਼ਟਰੀ ਪੱਧਰ ਦੇ ਨਿਸ਼ਾਨੇਬਾਜ਼ ਤਿਆਰ ਕਰਨਾ ਹੈ। ਇਸ ਮੌਕੇ ਐਡਵੋਕੇਟ ਗੁਰਪਿਆਰ ਸਿੰਘ, ਰਾਜਵੀਰ ਕੌਰ (NRAI), ਗੁਰਪ੍ਰੀਤ ਕੌਰ ਅਤੇ ਹੋਰ ਪਤਵੰਤੇ ਸੱਜਣਾਂ ਨੇ ਜੇਤੂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ।