ਸ਼੍ਰੋਮਣੀ ਅਕਾਲੀ ਦਲ ਵੱਲੋਂ ਨਗਰ ਕੌਂਸਲ ਚੋਣਾਂ ਲਈ ਕਾਗ਼ਜ਼ ਦਾਖ਼ਲ
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਵੱਲੋਂ
Publish Date: Sun, 17 May 2026 06:15 PM (IST)
Updated Date: Mon, 18 May 2026 04:10 AM (IST)

ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਵੱਲੋਂ ਐਲਾਨੇ ਸਾਰੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਹਲਕਾ ਇੰਚਾਰਜ ਨਿਸ਼ਾਨ ਸਿੰਘ, ਅਕਾਲੀ ਆਗੂ ਬੱਲਮ ਸਿੰਘ ਕਲੀਪੁਰ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਬੋਹਾ ਅਤੇ ਜਤਿੰਦਰ ਸਿੰਘ ਸੋਢੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਅਤੇ ਜੋਗਾ ਸਿੰਘ ਬੋਹਾ ਦੀ ਹਾਜ਼ਰੀ ਵਿੱਚ ਦਾਖਲ ਕੀਤੇ। ਬੋਹਾ ਨਗਰ ਪੰਚਾਇਤ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਉਪਰੰਤ ਅਕਾਲੀ ਨੇਤਾ ਹਲਕਾ ਇੰਚਾਰਜ ਬੁਢਲਾਡਾ ਨੇ ਕਿਹਾ ਕਿ ਹਲਕਾ ਬੁਢਲਾਡਾ ਦੀਆ ਨਗਰ ਕੌਂਸਲ ਚੋਣਾਂ ਵਿੱਚ ਅਕਾਲੀ ਦਲ ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ। ਜਥੇ. ਕਲੀਪੁਰ ਨੇ ਦੱਸਿਆ ਕਿ ਸਾਰੇ ਵਾਰਡ ਉਮੀਦਵਾਰ ਤਹਿ ਕਰਨ ਲਈ ਪਾਰਟੀ ਹਾਈਕਮਾਂਡ ਸਲਾਹ ਮਸ਼ਵਰਾ ਕਰਨ ਬਾਅਦ ਯੋਗ, ਇਮਾਨਦਾਰ ਅਤੇ ਲੋਕ ਸੇਵਾ ਨੂੰ ਸਮਰਪਿਤ ਚਿਹਰਿਆਂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਉਨ੍ਹਾਂ ਕਿਹਾ ਕਿ ਬੋਹਾ ਦੇ ਵਿਕਾਸ, ਬੁਨਿਆਦੀ ਸੁਵਿਧਾਵਾਂ ਅਤੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਵਚਨਬੱਧ ਹੈ । ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬੋਹਾ ਸ਼ਹਿਰ ਦੇ ਵਿਕਾਸ ਲਈ 38.40 ਕਰੋੜ ਦਿੱਤੇ ਸਨ । ਉਸ ਸਮੇਂ ਮਾਰਕਿਟ ਕਮੇਟੀ, ਨਗਰ ਪੰਚਾਇਤ, ਤੋ ਇਲਾਵਾ ਸੀਵਰੇਜ ਟਰੀਟਮੈਟ ਪਲਾਂਟ ਤੇ ਗਲੀਆਂ ਨਾਲੀਆਂ ਆਦਿ ਦੇ ਵੱਡੇ ਵਿਕਾਸ ਕੰਮ ਮੁਕੰਮਲ ਕਰਵਾਇਆ ਗਿਆ ਸੀ। ਇਸ ਮੌਕੇ ਜੋਗਾ ਸਿੰਘ ਪ੍ਰਧਾਨ ,ਬਲਬੀਰ ਸਿੰਘ ਸੀਨੀਅਰ ਮੀਤ ਪ੍ਰਧਾਨ, ਗੁਰਦੀਪ ਸਿੰਘ ਵਿਰਕ, ਸਤੀਸ਼ ਕੁਮਾਰ ਅਰੋੜਾ, ਹੈਪੀ ਗਰਚਾ , ਕੁਲਜੀਤ ਸਿੰਘ ਦਿਉਲ , ਸਰਦੂਲ ਸਿੰਘ ਸਾਬਕਾ ਸਰਪੰਚ, ਹੈਪੀ ਗੋਇਲ, ਧਰਮਪਾਲ ਗੋਇਲ, ਮਿੱਠੂ ਸਿੰਘ ਖ਼ਾਲਸਾ, ਜਿੰਦਰ ਪਾਲ ਸਿੰਘ, ਗਗਨਦੀਪ ਸਿੰਘ ਉੱਪਲ਼, ਨਿਰੰਜਣ ਬੋਹਾ, ਸੰਤੋਖ ਸਿੰਘ ਭੀਮੜਾ ਤੋ ਇਲਾਵਾ ਵੱਡੀ ਗਿਣਤੀ ਪਾਰਟੀ ਆਗੂ ਅਤੇ ਵਰਕਰ ਵੀ ਹਾਜ਼ਰ ਸਨ।