ਅਕਾਲੀ ਦਲ ਦੇ ਉਮੀਦਵਾਰਾਂ ਨੇ ਦਾਖ਼ਲ ਕੀਤੇ ਨਾਮਜ਼ਦਗੀ ਕਾਗ਼ਜ਼
ਸੰਗਰਾਦ ਦੇ ਪਵਿੱਤਰ ਦਿਹਾੜੇ ਮੌਕੇ ਹਲਕਾ
Publish Date: Fri, 15 May 2026 07:49 PM (IST)
Updated Date: Sat, 16 May 2026 04:13 AM (IST)
-ਹਲਕਾ ਮੁਖੀ ਪ੍ਰੇਮ ਕੁਮਾਰ ਅਰੋੜਾ ਨੇ ਕਿਹਾ, ਚੋਣਾਂ ’ਚ ਕਰਾਂਗੇ ਜਿੱਤ ਹਾਸਲ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸੰਗਰਾਂਦ ਦੇ ਪਵਿੱਤਰ ਦਿਹਾੜੇ ਮੌਕੇ ਹਲਕਾ ਇੰਚਾਰਜ ਪ੍ਰੇਮ ਅਰੋੜਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਗਰ ਕੌਂਸਲ ਚੋਣਾਂ ਲਈ 27 ’ਚੋਂ 24 ਵਾਰਡਾਂ ਵਿੱਚ ਆਪਣੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਅਤੇ ਸਮਰਥਕ ਹਾਜ਼ਰ ਰਹੇ। ਹਲਕਾ ਇੰਚਾਰਜ ਪ੍ਰੇਮ ਅਰੋੜਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਲੋਕਾਂ ਦੀ ਭਲਾਈ ਅਤੇ ਸ਼ਹਿਰ ਦੇ ਵਿਕਾਸ ਲਈ ਵਚਨਬੱਧ ਰਿਹਾ ਹੈ ਅਤੇ ਇਸ ਵਾਰ ਵੀ ਪਾਰਟੀ ਦੇ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤ ਦਰਜ ਕਰਨਗੇ। ਉਨ੍ਹਾਂ ਕਿਹਾ ਕਿ ਲੋਕ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਅਕਾਲੀ ਦਲ ਦੀਆਂ ਨੀਤੀਆਂ ’ਤੇ ਵਿਸ਼ਵਾਸ ਜਤਾ ਰਹੇ ਹਨ।
ਉਨ੍ਹਾਂ ਕਿਹਾ ਕਿ ਕੌਂਸਲ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਵਾਰਡ ਨੰਬਰ-1 ‘ਚ ਕੁਲਵੰਤ ਕੌਰ ਪਤਨੀ ਜਗਰਾਜ ਸਿੰਘ, ਵਾਰਡ ਨੰਬਰ. 2 ‘ਚ ਹਰਬੰਸ ਸਿੰਘ ਪੰਮੀ, ਵਾਰਡ ਨੰਬਰ. 3 ‘ਚ ਗੁਰਜੀਤ ਕੌਰ ਪਤਨੀ ਸੁਖਰਾਜ ਸਿੰਘ, ਵਾਰਡ ਨੰਬਰ. 4 ‘ਚ ਜਸਪ੍ਰੀਤ ਸਿੰਘ ਜੱਸੀ, ਵਾਰਡ ਨੰਬਰ. 5 ‘ਚ ਰਮਨਦੀਪ ਕੌਰ, ਵਾਰਡ ਨੰਬਰ. 6 ‘ਚ ਜਗਤਾਰ ਸਿੰਘ ਦਰਾਕਾ, ਵਾਰਡ ਨੰਬਰ. 7 ‘ਚ ਰੁਪਿੰਦਰ ਕੌਰ ਪਤਨੀ ਦਵਿੰਦਰ ਸਿੰਘ ਢਿੱਲੋਂ, ਵਾਰਡ ਨੰਬਰ. 8 ‘ਚ ਅਵਤਾਰ ਸਿੰਘ ਤਾਰੀ, ਵਾਰਡ ਨੰਬਰ. 9 ‘ਚ ਵੀਰਪਾਲ ਕੌਰ ਪਤਨੀ ਗੁਰਦੀਪ ਸਿੰਘ ਸੇਖੋਂ, ਵਾਰਡ-10 ‘ਚ ਸ਼ਾਲੂ ਰਾਣੀ, ਵਾਰਡ ਨੰਬਰ-11 ਸ਼ਿੰਦਰਪਾਲ ਕੌਰ ਪਤਨੀ ਭਜਨ ਸਿੰਘ, ਵਾਰਡ ਨੰਬਰ. 12 ‘ਚ ਮਨਿੰਦਰ ਬਾਵਾ, ਵਾਰਡ ਨੰਬਰ. 13 ‘ਚ ਕਿਰਨ ਕੁਮਾਰੀ, ਵਾਰਡ-14 ਸੁਰਿੰਦਰ ਨਿਭੌਰੀਆ, ਵਾਰਡ ਨੰਬਰ-15 ‘ਚ ਪ੍ਰਵੀਨ ਰਾਣੀ ਪਤਨੀ ਰਾਜਾ, ਵਾਰਡ ਨੰਬਰ. 16 ‘ਚ ਹਰਪ੍ਰੀਤ ਸਿੰਘ, ਵਾਰਡ ਨੰਬਰ. 17 ‘ਚ ਸਰਬਜੀਤ ਕੌਰ ਪਤਨੀ ਮਲਕੀਤ ਸਿੰਘ, ਵਾਰਡ ਨੰਬਰ. 18 ‘ਚ ਸਾਹਿਲ ਖ਼ਾਨ, ਵਾਰਡ ਨੰਬਰ. 21 ‘ਚ ਗੀਤਾ ਗਰਗ, ਵਾਰਡ ਨੰਬਰ. 23 ‘ਚ ਮਨੋਜ ਅਰੋੜਾ, ਵਾਰਡ ਨੰਬਰ. 24 ‘ਚ ਨਿੱਕੂ ਸਿੰਘ, ਵਾਰਡ ਨੰਬਰ. 25 ‘ਚ ਵੀਰਪਾਲ ਕੌਰ ਪਤਨੀ ਜਸਵੀਰ ਸਿੰਘ, ਵਾਰਡ ਨੰਬਰ. 26 ‘ਚ ਭਿੰਦੀ ਸਿੰਘ, ਵਾਰਡ ਨੰਬਰ. 27 ‘ਚ ਮੀਨਾ ਕੌਰ ਪਤਨੀ ਤਰਸੇਮ ਸਿੰਘ ਆਦਿ ਚੋਣ ਲੜਨਗੇ। ਇਸ ਲਈ ਤਿਆਰੀ ਕਰ ਲਈ ਗਈ ਹੈ। ਇਸ ਮੌਕੇ ਪਾਰਟੀ ਆਗੂਆਂ ਨੇ ਵਿਸ਼ਵਾਸ ਜਤਾਇਆ ਕਿ ਸ਼ਹਿਰ ਵਾਸੀ ਵਿਕਾਸ ਅਤੇ ਲੋਕ ਹਿੱਤ ਦੀ ਰਾਜਨੀਤੀ ਨੂੰ ਤਰਜੀਹ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਭਾਰੀ ਸਮਰਥਨ ਦੇਣਗੇ। ਇਸ ਮੌਕੇ ਆਤਮਜੀਤ ਕਾਲਾ, ਰਘਵੀਰ ਸਿੰਘ ਬਰਨ, ਰਾਜੂ ਦਰਾਕਾ ਅਤੇ ਹੋਰ ਮੌਜੂਦ ਸਨ।