ਜੈ ਮਾਂ ਮੰਦਰ ’ਚ ਮਨਾਈ ਸ਼ਨੀਦੇਵ ਜੈਅੰਤੀ
ਜੈ ਮਾਂ ਮੰਦਰ ਵਿੱਚ ਸ਼ਨੀਦੇਵ ਜਯੰਤੀ ਸ੍ਰੀ ਸ਼ਕਤੀ
Publish Date: Sun, 17 May 2026 06:13 PM (IST)
Updated Date: Mon, 18 May 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ. ਮਾਨਸਾ ਜੈ ਮਾਂ ਮੰਦਰ ਵਿੱਚ ਸ਼ਨੀਦੇਵ ਜੈਯੰਤੀ ਸ੍ਰੀ ਸ਼ਕਤੀ ਕੀਰਤਨ ਮੰਡਲ ਅਤੇ ਇਸਤਰੀ ਸਤਿਸੰਗ ਸਭਾ ਮੰਡਲ ਵੱਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਇਸਤਰੀ ਸਤਿਸੰਗ ਸਭਾ ਵੱਲੋਂ ਭਗਵਾਨ ਸ਼ਨੀ ਦੇਵ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਜੈ ਮਾਂ ਮੰਦਰ ਸ਼ਨੀ ਦੇਵ ਦੇ ਜੈਕਾਰਿਆਂ ਨਾਲ ਗੂੰਜ ਉਠਿਆ। ਸ਼ਨੀਦੇਵ ਜੈਯੰਤੀ ਮੌਕੇ ਤੇ ਠੰਢੇ ਮਿੱਠੇ ਪਾਣੀ ਦੀ ਛਬੀਲ ਵੀ ਲਗਾਈ ਗਈ। ਪਰਮਜੀਤ ਬਾਂਸਲ ਵੱਲੋਂ ਭਗਵਾਨ ਸ਼ਨੀਦੇਵ ਦਾ ਪੂਜਨ ਕਰਵਾਇਆ ਗਿਆ। ਅੰਤ ਵਿੱਚ ਭਗਵਾਨ ਸ਼ਨੀਦੇਵ ਦੀ ਆਰਤੀ ਕਰਕੇ ਪ੍ਰਸ਼ਾਦ ਵੰਡਿਆ ਗਿਆ। ਸ਼੍ਰੀ ਸ਼ਕਤੀ ਕੀਰਤਨ ਮੰਡਲ ਦੇ ਪ੍ਰਧਾਨ ਰਾਜਕੁਮਾਰ ਮਿੱਤਲ ਅਤੇ ਨਿਸ਼ਾ ਹੰਸ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਬਿੰਦਰਪਾਲ ਗਰਗ ਨੇ ਦੱਸਿਆ ਕਿ 8 ਜੂਨ ਤੋਂ ਲੈ ਕੇ 14 ਜੂਨ ਤੱਕ ਸ਼੍ਰੀ ਮਤ ਭਾਗਵਤ ਕਥਾ ਜੈ ਮਾਂ ਮੰਦਿਰ ਵਿੱਚ ਹੋਣ ਜਾ ਰਹੀ ਹੈ ਤੇ ਸਾਰੀ ਸੰਗਤ ਨੂੰ ਜੈ ਮਾਂ ਮੰਦਰ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਸ਼੍ਰੀ ਸ਼ਕਤੀ ਕੀਰਤਨ ਮੰਡਲ ਦੇ ਸਾਰੇ ਮੈਂਬਰ ਅਤੇ ਇਸਤਰੀ ਸਤਿਸੰਗ ਸਭਾ ਦੇ ਸਾਰੇ ਮੈਂਬਰ ਹਾਜ਼ਰ ਸਨ।