ਸਾਇੰਸ ਕੋਰਸ ਬੀਐੱਸਸੀ (ਮੈਡੀਕਲ ਤੇ ਨਾਨ-ਮੈਡੀਕਲ) ਸ਼ੁਰੂ
ਪ੍ਰਿੰਸੀਪਲ ਐਸ.ਡੀ.ਕੰਨਿਆ ਮਹਾਂਵਿਦਿਆਲਾ ਪ੍ਰਿੰਸੀਪਲ ਐਸ.ਡੀ.ਕੰਨਿਆ ਮਹਾਂਵਿਦਿਆਲਾ
Publish Date: Mon, 04 May 2026 05:58 PM (IST)
Updated Date: Tue, 05 May 2026 04:09 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਇਲਾਕੇ ’ਚ ਪਿਛਲੇ ਛੇ ਦਹਾਕਿਆਂ ਤੋਂ ਐਸਡੀ ਕੰਨਿਆ ਮਹਾਂਵਿਦਿਆਲਾ, ਮਾਨਸਾ ਧੀਆਂ ਨੂੰ ਸਿੱਖਿਆ ਦੇਣ ‘ਚ ਵੱਡਮੁਲਾ ਯੋਗਦਾਨ ਪਾ ਰਿਹਾ ਹੈ। ਇਲਾਕੇ ਲਈ ਮਾਣ ਵਾਲੀ ਗੱਲ ਹੈ ਕਿ ਕਾਲਜ ਦੇ ਪ੍ਰਧਾਨ ਇੰਜ. ਵਿਨੋਦ ਕੁਮਾਰ ਜ਼ਿੰਦਲ ਅਤੇ ਸਮੂਹ ਮੈਨੇਜ਼ਿੰਗ ਕਮੇਟੀ ਮੈਂਬਰ ਸਾਹਿਬਾਨ ਅਤੇ ਪ੍ਰਿੰਸੀਪਲ ਡਾ. ਗਰਿਮਾ ਮਹਾਂਜਨ ਦੇ ਸਖ਼ਤ ਮਿਹਨਤ ਸਦਕਾ ਅਤੇ ਇਲਾਕੇ ਦੀਆਂ ਵਿਦਿਆਰਥਣਾਂ ਦਾ ਵਿਗਿਆਨ ਵੱਲ ਰੁਝਾਨ ਵਧਾਉਣ ਲਈ ਸ਼ੈਸ਼ਨ 2026-27 ਤੋਂ ਕਾਲਜ ਵਿੱਚ ਬੀ.ਐਸ.ਸੀ.(ਮੈਡੀਕਲ ਅਤੇ ਨਾਨ-ਮੈਡੀਕਲ) ਦੇ ਦਾਖਲੇ ਸ਼ੁਰੂ ਹੋ ਰਹੇ ਹਨ। ਨਾਜ਼ਰ ਸਿੰਘ ਮਾਨਸ਼ਾਹੀਆਂ ਸਾਬਕਾ ਐੱਮਐੱਲਏ ਦੇ ਯਤਨਾਂ ਸਦਕਾ ਟਰਬੋ ਇੰਡਸਟਰੀਅਲ ਕੋਰਪੋਰੇਸ਼ਨ ਲੁਧਿਆਣਾ ਦੇ ਸਹਿਯੋਗ ਨਾਲ ਸਾਲ 2022-2024 ਦੌਰਾਨ ਸਾਇੰਸ ਬਲਾਕ ਦਾ ਉਦਘਾਟਨ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ। ਇਸ ਬਲਾਕ ਲਈ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਭੱਵਿਖ ’ਚ ਦਸ ਲੱਖ ਗਰਾਂਟ ਹੋਰ ਦੇਣ ਦਾ ਵਾਅਦਾ ਕੀਤਾ ਹੈ। ਸਾਇੰਸ ਬਲਾਕ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਇਸ ਵਿੱਚ ਲੈਬੋਰੇਟਰੀਆਂ, ਕਲਾਸ ਰੂਮ ਅਤੇ ਰਿਸਰਚਸ ਲਈ ਵਧੀਆ ਸਾਧਨ ਉਪਲਬੱਧ ਹਨ। ਇਸ ਦਾ ਸ਼ਹਿਰ ਤੇ ਆਲੇ-ਦੁਆਲੇ ਦੇ ਵਿਦਿਆਰਥੀ ਵੱਧ ਤੋਂ ਵੱਧ ਲਾਭ ਲੈ ਸਕਣਗੇ।