ਰੋਟਰੀ ਮਾਨਸਾ ਰੌਇਲ ਨੇ ਲਾਇਆ ਮੁਫ਼ਤ ਬਲੱਡ ਸ਼ੂਗਰ ਜਾਂਚ ਕੈਂਪ
ਰੋਟਰੀ ਕਲੱਬ ਮਾਨਸਾ ਰਾਇਲ ਵੱਲੋਂ ਸਮਾਜਿਕ
Publish Date: Sun, 17 May 2026 06:38 PM (IST)
Updated Date: Mon, 18 May 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਰੋਟਰੀ ਕਲੱਬ ਮਾਨਸਾ ਰਾਇਲ ਵੱਲੋਂ ਸਮਾਜਿਕ ਸੇਵਾ ਅਤੇ ਸਿਹਤ ਜਾਗਰੂਕਤਾ ਮੁਹਿੰਮ ਤਹਿਤ ਅੰਕੁਸ਼ ਕੰਪਿਊਰਾਈਜ਼ਡ ਲੈਬ, ਵਾਟਰ ਵਰਕਸ ਰੋਡ ਮਾਨਸਾ ਵਿਖੇ ਮੁਫ਼ਤ ਬਲੱਡ ਸ਼ੂਗਰ ਚੈਕ ਅੱਪ ਕੈਂਪ ਲਗਾਇਆ। ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣਾ ਬਲੱਡ ਸ਼ੂਗਰ ਟੈਸਟ ਕਰਵਾਇਆ ਅਤੇ ਸਿਹਤ ਸੰਬੰਧੀ ਲੋੜੀਂਦੀ ਜਾਣਕਾਰੀ ਪ੍ਰਾਪਤ ਕੀਤੀ। ਲੋਕਾਂ ਨੇ ਰੋਟਰੀ ਕਲੱਬ ਮਾਨਸਾ ਰੌਇਲ ਵੱਲੋਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਕਲੱਬ ਦੇ ਚੀਫ਼ ਐਡਵਾਈਜ਼ਰ ਪ੍ਰੇਮ ਅਗਰਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਰੋਟਰੀ ਕਲੱਬ ਹਮੇਸ਼ਾ ਸਮਾਜ ਦੀ ਸੇਵਾ ਲਈ ਅੱਗੇ ਰਹਿੰਦਾ ਹੈ। ਕਲੱਬ ਦੇ ਪ੍ਰਧਾਨ ਹਰੀਸ਼ ਗਰਗ ਨੇ ਕਿਹਾ ਕਿ ਕਲੱਬ ਦਾ ਮੁੱਖ ਉਦੇਸ਼ ਸੇਵਾ ਰਾਹੀਂ ਲੋਕਾਂ ਦੀ ਜ਼ਿੰਦਗੀ ਵਿੱਚ ਸਕਾਰਾਤਮਕ ਬਦਲਾਅ ਲਿਆਉਣਾ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਇਹ ਸੇਵਾ ਪ੍ਰੋਜੈਕਟ ਕਲੱਬ ਦੇ ਸੀਨੀਅਰ ਮੈਂਬਰ ਰਮੇਸ਼ ਜਿੰਦਲ ਜੀ ਦੀ ਸਪਾਂਸਰਸ਼ਿਪ ਤੇ ਅੰਕੁਸ਼ ਕੰਪਿਊਰਾਈਜ਼ਡ ਲੈਬ ਮਾਨਸਾ ਦੇ ਸਹਿਯੋਗ ਨਾਲ ਸਫਲਤਾਪੂਰਵਕ ਸਮਾਪਤ ਹੋਇਆ। ਕਲੱਬ ਦੇ ਸਕੱਤਰ ਰਾਕੇਸ਼ ਸੇਠੀ ਨੇ ਦੱਸਿਆ ਕਿ ਰੋਟਰੀ ਕਲੱਬ ਮਾਨਸਾ ਰਾਇਲ ਭਵਿੱਖ ਵਿੱਚ ਵੀ ਲੋਕ ਭਲਾਈ ਲਈ ਸਿਹਤ, ਸਿੱਖਿਆ ਅਤੇ ਸਮਾਜਿਕ ਜਾਗਰੂਕਤਾ ਨਾਲ ਸੰਬੰਧਿਤ ਹੋਰ ਪ੍ਰੋਜੈਕਟ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਰੋਟਰੀ ਦਾ ਉਦੇਸ਼ “ਸਰਵਿਸ ਅਭੱਵ ਸੈਲਫ” ਦੀ ਭਾਵਨਾ ਨਾਲ ਹਰ ਲੋੜਵੰਦ ਤੱਕ ਪਹੁੰਚਣਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਮੇਂ ਸਮੇਂ ਤੇ ਸ਼ੁਗਰ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਜੇਕਰ ਕੋਈ ਦਿੱਕਤ ਹੋਵੇ ਤਾਂ ਸਮੇਂ ਸਿਰ ਇਲਾਜ ਕਰਵਾਇਆ ਜਾ ਸਕੇ। ਇਸ ਮੌਕੇ ਕਲੱਬ ਦੇ ਮੈਂਬਰ ਪ੍ਰੇਮ ਅੱਗਰਵਾਲ, ਹਰੀਸ਼ ਗਰਗ, ਰਾਕੇਸ਼ ਸੇਠੀ, ਰਮੇਸ਼ ਜਿੰਦਲ, ਸੰਜੀਵ ਅਰੋੜਾ, ਮਨੋਜ ਗੋਇਲ , ਸ਼ਹਿਰ ਦੇ ਕਾਫੀ ਸਮਾਜ ਸੇਵੀ ਅਤੇ ਪਤਵੰਤੇ ਸੱਜਣ ਹਾਜ਼ਰ ਸਨ ਅਤੇ ਸਭ ਨੇ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।