ਨਾਜਾਇਜ਼ ਸਬੰਧਾਂ ਦੇ ਸ਼ੱਕ ’ਚ ਨੌਜਵਾਨ ਦੀ ਮੌਤ, ਪੰਜ ਤੇ ਕੇਸ
ਇੱਕ ਵਿਆਹੁਤਾ ਔਰਤ ਨਾਲ
Publish Date: Mon, 13 Apr 2026 10:54 PM (IST)
Updated Date: Tue, 14 Apr 2026 04:11 AM (IST)

ਹਰਕ੍ਰਿਸ਼ਨ ਸ਼ਰਮਾ ਪੰਜਾਬੀ ਜਾਗਰਣ, ਮਾਨਸਾ : ਇਕ ਵਿਆਹੁਤਾ ਔਰਤ ਨਾਲ ਨਾਜਾਇਜ਼ ਸਬੰਧ ਹੋਣ ਦੇ ਸ਼ੱਕ ਵਿੱਚ ਕੁੱਝ ਵਿਅਕਤੀਆਂ ਨੇ ਇੱਕ ਨੌਜਵਾਨ ਦੀ ਕੁੱਟ ਮਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਹੈl ਇਥੇ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਕੁੱਟਮਾਰ ਕੀਤੀ ਗਈ ਸੀ ਜਿਸ ਬਾਅਦ ਉਸ ਨੂੰ ਮਾਨਸਾ ਹਸਪਤਾਲ ਤੋਂ ਬਠਿੰਡਾ ਏਮਜ਼ ‘ਚ ਭੇਜ ਦਿੱਤਾ ਗਿਆ ਸੀ। ਜਿੱਥੇ ਸੋਮਵਾਰ ਨੂੰ ਉਸ ਦੀ ਮੌਤ ਹੋ ਗਈ। ਮਾਨਸਾ ਥਾਣਾ ਸਿਟੀ 1 ਪੁਲਿਸ ਨੇ ਪਹਿਲਾਂ ਮਾਰਕੁੱਟ ਤਹਿਤ ਮਾਮਲਾ ਦਰਜ ਕੀਤਾ ਸੀ ਪਰ ਹੁਣ ਇਸ ਵਿੱਚ ਵਾਧਾ ਕਰਦੇ ਹੋਏ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।ਜਾਣਕਾਰੀ ਅਨੁਸਾਰ ਖੋਖਰ ਰੋਡ 20 ਸਾਲਾਂ ਨੌਜਵਾਨ ਜਸ਼ਨਦੀਪ ਸਿੰਘ ਦੀ ਕੁਝ ਵਿਅਕਤੀਆਂ ਵੱਲੋਂ ਮੂਸਾ ਚੁੰਗੀ ਕੋਲ ਕੁੱਟਮਾਰ ਕੀਤੀ ਗਈ ਸੀ ਜਿਸ ਨਾਲ ਉਸ ਦੇ ਸੱਟਾਂ ਵੀ ਲੱਗੀਆਂ ਸਨl ਉਸ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਉਥੋਂ ਉਸ ਨੂੰ ਏਮਸ ਹਸਪਤਾਲ ਰੈਫਰ ਕਰ ਦਿੱਤਾ ਗਿਆ। ਏਮਜ ਵਿੱਚ ਹਸਪਤਾਲ ਜੇੇਰੇ ਇਲਾਜ ਜਸ਼ਨਦੀਪ ਦੀ ਸੋਮਵਾਰ ਨੂੰ ਮੌਤ ਹੋ ਗਈ। ਥਾਣਾ ਸਿਟੀ ਦੇ ਮੁਖੀ ਸੁਖਜੀਤ ਸਿੰਘ ਨੇ ਦੱਸਿਆ ਕਿ ਗੁਲਾਬ ਸਿੰਘ ਵਾਸੀ ਵਿਅਕਤੀ ਨੂੰ ਸ਼ੱਕ ਸੀ ਕਿ ਜਸ਼ਨਦੀਪ ਦੇ ਉਸ ਦੀ ਪਤਨੀ ਨਾਲ ਕਥਿਤ ਤੌਰ ਤੇ ਨਜਾਇਜ਼ ਸਬੰਧ ਹਨ। ਇਸ ਦੇ ਸ਼ੱਕ ਵਿੱਚ ਉਸ ਦੀ ਮਾਰ ਕੁੱਟ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਪਹਿਲਾਂ ਇਸ ਵਿੱਚ ਮਾਰਕੁੱਟ ਦਾ ਮਾਮਲਾ ਦਰਜ ਕੀਤਾ ਗਿਆ ਸੀ ਪਰ ਹੁਣ ਜਸ਼ਨਦੀਪ ਸਿੰਘ ਦੀ ਮੌਤ ਹੋ ਚੁੱਕੀ ਹੈ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਤੇ ਗੁਲਾਬ ਸਿੰਘ, ਲਵਪ੍ਰੀਤ ਸਿੰਘ, ਉਸ ਦੀ ਮਾਂ ਸੋਨਾ, ਜਸਕਰਨ ਸਿੰਘ, ਉਸ ਦੀ ਪਤਨੀ ਗੁਰਮੀਤ ਕੌਰ ਵਾਸੀ ਮਾਨਸਾ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਗੁਲਾਬ ਸਿੰਘ, ਲਵਪ੍ਰੀਤ ਸਿੰਘ ਅਤੇ ਜਸਕਰਨ ਸਿੰਘ ਨੂੰ ਗਿਰਫਤਾਰ ਕਰ ਲਿਆ ਹੈ। ਇਸ ਵਿੱਚ ਸ਼ਾਮਿਲ ਦੋਨਾਂ ਔਰਤਾਂ ਦੀ ਗ੍ਰਿਫਤਾਰੀ ਅਜੇ ਨਹੀਂ ਹੋਈ ਹੈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਲੜਕੇ ਨੂੰ ਦਰਖਤ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ ਜਦੋਂ ਕਿ ਉਹ ਬੇਕਸੂਰ ਸੀ। ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ ਚ ਸਖਤ ਕਾਰਵਾਈ ਦੀ ਮੰਗ ਕੀਤੀ