ਪੀਐਮ ਸ਼੍ਰੀ ਸਕੂਲ ਜਵਾਹਰ ਨਵੋਦਿਆ ’ਚ ਕਬੱਡੀ ਮੁਕਾਬਲੇ ਸ਼ੁਰੂ
ਪੀ ਐਮ ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ
Publish Date: Mon, 11 May 2026 05:57 PM (IST)
Updated Date: Tue, 12 May 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪੀਐਮ ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਫ਼ਫੜੇ ਭਾਈ ਕੇ ਮਾਨਸਾ ਵਿਖੇ ਖੇਤਰੀ ਪੱਧਰ ਚੰਡੀਗੜ੍ਹ ਖੇਤਰ ਦੀ ਕਬੱਡੀ ਮੁਕਾਬਲੇ ਦੀ ਸ਼ੁਰੂਆਤ ਹੋਈ। ਚੰਡੀਗੜ੍ਹ ਖੇਤਰ ਦੇ ਪੰਜ ਕਲੱਸਟਰ ਦੀਆਂ ਟੀਮਾਂ ਪੰਜਾਬ-1, ਪੰਜਾਬ-2, ਹਿਮਾਚਲ, ਜੰਮੂ ਕਸ਼ਮੀਰ-1, ਜੰਮੂ ਕਸ਼ਮੀਰ-2 ਦੇ 180 ਖਿਡਾਰੀਆਂ ਨੇ ਭਾਗ ਲਿਆ। ਪ੍ਰੋਗਰਾਮ ਵਿਚ ਕੇਵਲ ਸਿੰਘ ਐੱਸਡੀਓ ਬਿਜਲੀ ਵਿਭਾਗ ਬੁਢਲਾਡਾ ਨੇ ਮੁੱਖ ਮਹਿਮਾਨ ਵਜੋਂ ਤੇ ਜਸਵੀਰ ਕੌਰ ਸਰਪੰਚ ਪਿੰਡ ਫਫੜੇ ਭਾਈ ਕੇ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਜਗਸੀਰ ਸਿੰਘ ਐੱਸਡੀਓ ਬਿਜਲੀ ਵਿਭਾਗ ਭੀਖੀ ਵੀ ਮੌਜੂਦ ਸਨ। ਸਭ ਤੋਂ ਪਹਿਲਾਂ ਸਵਾਗਤੀ ਗੀਤ ਨਾਲ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਕੁਸੁਮ ਗੁਪਤਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ। ਬੱਚਿਆਂ ਨੂੰ ਖੇਡ ਦੀ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ। ਮੁੱਖ ਮਹਿਮਾਨ ਨੇ ਝੰਡਾ ਲਹਿਰਾਉਣ ਦੀ ਰਸਮ ਬਾਅਦ ਮਾਰਚ ਪਾਸਟ ਦੀ ਸਲਾਮੀ ਲੈਣ ਬਾਅਦ ਰਸਮੀ ਤੌਰ ਤੇ ਖੇਡਾਂ ਦਾ ਸ਼ੁੱਭ ਆਰੰਭ ਕੀਤਾ। ਵਿਦਿਆਰਥੀਆਂ ਦੁਆਰਾ ਰੰਗਾਰੰਗ ਪ੍ਰੋਗਰਾਮ ’ਚ ਭੰਗੜਾ ਪੇਸ਼ ਕੀਤਾ। ਪ੍ਰਿੰਸੀਪਲ ਤੇ ਉਪ ਪ੍ਰਿੰਸੀਪਲ ਨੇ ਮਹਿਮਾਨਾਂ ਨੂੰ ਯਾਦਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਹ ਖੇਡਾਂ ਮਿਤੀ 11,12 ਤੇ 13 ਮਈ ਤਕ ਹੋਣਗੀਆਂ।