ਰੈਪਿਡ ਐਕਸ਼ਨ ਫ਼ੋਰਸ ਨੇ ਥਾਣਾ ਏਰੀਏ ਦੀ ਲਈ ਜਾਣਕਾਰੀ
ਰੈਪਿਡ ਐਕਸ਼ਨ ਫੋਰਸ ਦੇ ਉਚ ਅਧਿਕਾਰੀ ਆਪਣੀ
Publish Date: Thu, 26 Feb 2026 07:27 PM (IST)
Updated Date: Thu, 26 Feb 2026 07:31 PM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ ਸਰਦੂਲਗੜ੍ਹ : ਰੈਪਿਡ ਐਕਸ਼ਨ ਫ਼ੋਰਸ ਦੇ ਉੱਚ ਅਧਿਕਾਰੀ ਆਪਣੀ ਪੂਰੀ ਟੀਮ ਨਾਲ ਸਰਦੂਲਗੜ੍ਹ ਥਾਣੇ ਪਹੁੰਚੇ। ਇਸ ਮੌਕੇ ਥਾਣਾ ਮੁਖੀ ਪੁਸ਼ਪਿੰਦਰ ਕੌਰ ਨਾਲ ਮੁਲਾਕਾਤ ਕਰ ਟੀਮ ਨਿਰੀਖਕ ਦੇਵਕਰਨ ਮੀਨਾ ਨੇ ਦੱਸਿਆ ਕਿ ਏ/194 ਬਟਾਲੀਅਨ ਰੈਪਿਡ ਐਕਸ਼ਨ ਫ਼ੋਰਸ ਦੀ ਟੀਮ ਵੱਲੋਂ ਜ਼ਿਲ੍ਹੇ ਮਾਨਸਾ ਦੇ ਵੱਖ-ਵੱਖ ਥਾਣਿਆਂ ਵਿਚ ਜਾ ਕੇ ਏਰੀਏ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਤਾਂ ਜੋ ਉਸ ਖੇਤਰ ਵਿੱਚ ਕਿਸੇ ਤਰ੍ਹਾਂ ਦੇ ਸੰਪ੍ਰਦਾਇਕ ਤਣਾਅ ਜਾਂ ਦੰਗੇ ਭੜਕਣ ਦੀ ਸਥਿਤੀ ਵਿੱਚ ਕਾਰਗਰ ਢੰਗ ਨਾਲ ਉਨ੍ਹਾਂ ’ਤੇ ਠੱਲ੍ਹ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਦਾ ਮੁੱਖ ਉਦੇਸ਼ ਸਥਾਨਕ ਪੁਲਿਸ, ਰੈਪਿਡ ਐਕਸ਼ਨ ਫ਼ੋਰਸ ਅਤੇ ਜਨਤਾ ਵਿਚ ਆਪਸੀ ਤਾਲਮੇਲ ਪੈਦਾ ਕਰਨਾ ਹੈ ਤਾਂ ਜੋ ਭਵਿੱਖ ਵਿੱਚ ਆਉਣ ਵਾਲੀਆਂ ਚੁਨੌਤੀਆਂ ਦਾ ਸਾਹਮਣਾ ਆਸਾਨੀ ਨਾਲ ਕੀਤਾ ਜਾ ਸਕੇ। ਇਸ ਮੌਕੇ ਨਿਰੀਖਿਕ ਦੇਵਕਰਨ ਮੀਨਾ, ਉਪ ਨਿਰੀਖਕ ਹਨੀ ਗੋਡ, ਉਪ ਨਿਰੀਖਕ ਪਵਨ ਕੁਮਾਰ ਅਤੇ ਥਾਣਾ ਮੁਖੀ ਸਰਦੂਲਗੜ੍ਹ ਪੁਸ਼ਪਿੰਦਰ ਕੌਰ ਨਾਲ ਪੁਲਿਸ ਪਾਰਟੀ ਅਤੇ ਰੈਪਿਡ ਐਕਸ਼ਨ ਫੋਰਸ ਦੀ ਪੂਰੀ ਟੀਮ ਹਾਜ਼ਰ ਸੀ।