ਰਣਵੀਰ ਕੌਰ ਮੀਆਂ ਐੱਸਸੀ ਵਿੰਗ ਦੇ ਮੈਂਬਰ ਨਿਯੁਕਤ
ਆਲ ਇੰਡੀਆ ਕਾਂਗਰਸ ਪਾਰਟੀ ਦੇ ਚੇਅਰਮੈਨ
Publish Date: Wed, 06 May 2026 05:58 PM (IST)
Updated Date: Thu, 07 May 2026 04:06 AM (IST)

ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਆਲ ਇੰਡੀਆ ਕਾਂਗਰਸ ਪਾਰਟੀ ਦੇ ਚੇਅਰਮੈਨ ਰਜਿੰਦਰਪਾਲ ਗੌਤਮ ਵੱਲੋਂ ਪੰਜਾਬ ਅੰਦਰ ਐਸਸੀ ਡਿਪਾਰਟਮੈਂਟ ਦੀਆਂ ਕੀਤੀਆਂ ਗਈਆਂ ਨਿਯੁਕਤੀਆਂ ’ਚ ਬੁਢਲਾਡਾ ਦੀ ਰਣਵੀਰ ਕੌਰ ਮੀਆਂ ਨੂੰ ਮੈਂਬਰ ਚੁਣੇ ਜਾਣ ਤੇ ਹਲਕੇ ਦੇ ਕਾਂਗਰਸ ਵਰਕਰਾਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਨਿਯੁਕਤੀ ਤੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਵੱਲੋਂ ਆਉਣ ਵਾਲੀਆਂ ਨਗਰ ਕੌਂਸਲ ਅਤੇ ਵਿਧਾਨ ਸਭਾ ਚੋਣਾਂ 2027 ਨੂੰ ਧਿਆਨ ਰੱਖਦਿਆਂ ਪਾਰਟੀ ਵਰਕਰਾਂ ਨੂੰ ਹੱਲਾ-ਸ਼ੇਰੀ ਦੇਣ ਲਈ ਪੰਜਾਬ ਵਿੱਚ ਵੱਖ ਵੱਖ ਅਹੁੱਦਿਆਂ ਤੇ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਨਾਲ ਜਿੱਥੇ ਵਰਕਰਾਂ ‘ਚ ਆਪਣੀ ਜ਼ਿੰਮੇਵਾਰੀ ਬਣ ਜਾਂਦੀ ਹੈ, ਉਥੇ ਹੀ ਪਾਰਟੀ ਪ੍ਰਤੀ ਹਲਕੇ ਅੰਦਰ ਵਰਕਰ ਨੂੰ ਜੋੜਣ ਦੀ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਵੱਲੋ ਪਹਿਲਾ ਸੰਗਠਨ ਸਿਰਜਨ ਅਭਿਆਨ ਤਹਿਤ ਵੱਡੀ ਗਿਣਤੀ ’ਚ ਪਿੰਡ ਪਿੰਡ ਜਾ ਕੇ ਵਰਕਰਾਂ ਨੂੰ ਪਾਰਟੀ ਨਾਲ ਜੋੜਿਆ ਗਿਆ ਹੈ। ਇਸ ਮੌਕੇ ਬਲਾਕ ਪ੍ਰਧਾਨ ਤਰਜੀਤ ਸਿੰਘ ਚਹਿਲ, ਸਾਬਕਾ ਬਲਾਕ ਪ੍ਰਧਾਨ ਤੀਰਥ ਸਿੰਘ ਸਵੀਟੀ, ਰਵਿੰਦਰ ਸੇਖੋਂ ਕਾਹਨਗੜ੍ਹ, ਜਗਜੀਤ ਸਿੰਘ ਦਰੀਆਪੁਰ, ਜਗਦੇਵ ਸਿੰਘ ਜੋਈਆਂ, ਜਗਤਾਰ ਸਿੰਘ ਗੁੜ੍ਹੱਦੀ, ਰਣਧੀਰ ਸਿੰਘ ਬੀਰੋਕੇ, ਇਕਬਾਲ ਸਿੰਘ ਬੱਛੋਆਣਾ, ਦਰਸ਼ਨ ਸਿੰਘ ਗੁਰਨੇ, ਯਾਦਵਿੰਦਰ ਸਿੰਘ ਬੋੜਾਵਾਲ, ਭੋਲਾ ਸਿੰਘ ਕੁਲਾਣਾ, ਗੁਰਜੀਤ ਸਿੰਘ ਕੁਲਾਣਾ, ਵਿਪੁਲ ਗਰਗ ਗੋਰਖਾ, ਵਿੱਕੀ ਬੋੜਾਵਾਲੀਆ ਆਦਿ ਨੇ ਰਣਵੀਰ ਕੌਰ ਮੀਆਂ ਨੂੰ ਵਧਾਈ ਦਿੱਤੀ।