ਬੀਤੇ ਮਹੀਨੇ ਭੀਖੀ ਬੀਤੇ ਮਹੀਨੇ ਭੀਖੀ ਬੀਤੇ ਮਹੀਨੇ ਭੀਖੀ

-‘ਆਪ’ ਦੇ ਕੌਂਸਲਰਾਂ ’ਤੇ ਲਗਾਏ ਵਿਤਕਰੇਬਾਜ਼ੀ ਕਰਨ ਦੇ ਦੋਸ਼
ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ, ਭੀਖੀ : ਬੀਤੇ ਸਮੇਂ ਭੀਖੀ ਵਿੱਚ ਹੋਈ ਭਾਰੀ ਬਾਰਿਸ਼ ਕਾਰਨ ਨੁਕਸਾਨੇ ਗਏ ਮਕਾਨਾਂ ਦਾ ਮੁਆਵਜ਼ਾ ਨਾ ਮਿਲਣ ਦੇ ਰੋਸ ਵੱਜੋਂ ਅੱਜ ਪੀੜਤ ਪਰਿਵਾਰਾਂ ਵਲੋਂ ਵਿਰੋਧੀ ਧਿਰ ਦੇ ਕੌਂਸਲਰਾਂ, ਕਿਸਾਨ ਅਤੇ ਮਜ਼ਦੂਰ ਆਗੂਆਂ ਦੀ ਅਗਵਾਈ ਵਿੱਚ ਨਗਰ ਪੰਚਾਇਤ ਦਫ਼ਤਰ ਵਿਖੇ ਧਰਨਾ ਦੇ ਕੇ ਸੱਤਾਧਾਰੀ ਕੌਂਸਲਰਾਂ ਅਤੇ ਨਗਰ ਪੰਚਾਇਤ ਪ੍ਰਧਾਨ ‘ਤੇ ਵਿਤਕਰੇਬਾਜ਼ੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਨ੍ਹਾਂ ਨੇ ਆਪਣੀ ਰਾਜਨੀਤਿਕ ਹੱਠ ਕਰਕੇ ਨੁਕਸਾਨੇ ਮਕਾਨਾਂ ਕਾਰਨ ਪੀੜਤ ਪਰਿਵਾਰਾਂ ਦੇ ਲਿਸਟ ਵਿੱਚੋਂ ਨਾਮ ਹੀ ਨਹੀਂ ਕਟਵਾਏ ਬਲਕਿ ਕਈ ਯੋਗ ਪ੍ਰਭਾਵਿਤ ਪਰਿਵਾਰ ਵੀ ਸਰਕਾਰੀ ਇਮਦਾਦ ਤੋਂ ਖੁੰਝ ਗਏ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਕਾ. ਗੁਰਨਾਮ ਸਿੰਘ ਭੀਖੀ ਨੇ ਕਿਹਾ ਕਿ ਬੀਤੇ ਮਹੀਨੀਂ ਸੂਬੇ ਅੰਦਰ ਹੋਈ ਭਾਰੀ ਬਾਰਿਸ਼ ਤੇ ਹੜ੍ਹਾਂ ਕਾਰਨ ਸਰਕਾਰ ਵਲੋਂ ਕਿਸਾਨਾਂ ਅਤੇ ਡਿੱਗੇ ਮਕਾਨਾਂ ਵਾਲਿਆਂ ਦੀ ਮਦਦ ਲਈ ਵੱਡੀਆਂ ਗੱਪਾਂ ਮਾਰੀਆਂ ਗਈਆਂ ਸਨ ਪ੍ਰੰਤੂ ਜ਼ਮੀਨੀ ਹਕੀਕਤ ਹੈ ਕਿ ਨਾ ਤਾਂ ਕਿਸਾਨਾਂ ਨੂੰ ਪੂਰਨ ਮੁਆਵਜ਼ਾ ਮਿਲਿਆ ਅਤੇ ਨਾ ਹੀ ਮੀਂਹ ਕਾਰਨ ਡਿੱਗੇ ਮਕਾਨ ਮਾਲਕਾਂ ਨੂੰ। ਭੀਖੀ ਇਲਾਕੇ ਦੇ ਦਰਜਨ ਤੋਂ ਵੱਧ ਪਿੰਡ ਮੀਂਹ ਤੋਂ ਪ੍ਰਭਾਵਿਤ ਸਨ ਤੇ ਉਨ੍ਹਾਂ ਦੀਆਂ ਫ਼ਸਲਾਂ ਨੂੰ ਵੀ ਵੱਡਾ ਨੁਕਸਾਨ ਹੋਇਆ ਸੀ ਪ੍ਰੰਤੂ ਪ੍ਰਸ਼ਾਸਨ ਵੱਲੋਂ ਕੁਝ ਕੁ ਕਿਸਾਨਾਂ ਨੂੰ ਦਿੱਤੀ ਮਦਦ ਊਠ ਦੇ ਮੂੰਹ ਵਿਚ ਜੀਰਾ ਦੇਣ ਵਾਲੀ ਗੱਲ ਹੈ। ਇਸੇ ਤਰ੍ਹਾਂ ਭੀਖੀ ਕਸਬੇ ਵਿੱਚ ਵੀ ਪ੍ਰਭਾਵਿਤ ਪਰਿਵਾਰਾਂ ਨੂੰ ਯੋਗ ਮੁਆਵਜਾ ਨਹੀ ਮਿਿਲਆ ਬਲਕਿ ਰਾਜਸੀ ਖਹਿਬਾਜ਼ੀ ਕਾਰਨ ਕਈ ਯੋਗ ਪਰਿਵਾਰ ਮੁਆਵਜ਼ੇ ਤੋਂ ਵਾਂਝੇ ਰਹਿ ਗਏ ਹਨ।
ਇਸ ਮੌਕੇ ਨਗਰ ਪੰਚਾਇਤ ਭੀਖੀ ਦੇ ਸਾਬਕਾ ਪ੍ਰਧਾਨ ਤੇ ਕੌਂਸਲਰ ਹਰਪ੍ਰੀਤ ਸਿੰਘ ਚਹਿਲ ਲਿਬਰੇਸਨ ਆਗੂ ਦਰਸ਼ਨ ਸਿੰਘ, ਕੌਂਸਲਰ ਸੁਰੇਸ਼ ਬਿੰਦਲ ਨੇ ਕਿਹਾ ਕਿ ਵਾਰਡ ਨੰ. 4 ਅਤੇ 5 (ਅਨੂਸੂਚਿਤ ਜਾਤੀ) ਤੋਂ ਇਲਾਵਾ ਵਾਰਡ ਨੰ. 1 (ਬੀ.ਸੀ.) ਵਿਚ ਪਏ ਮੀਂਹ ਦੌਰਾਨ ਜ਼ਿਆਦਾ ਘਰ ਨੁਕਸਾਨੇ ਗਏ ਸਨ, ਪ੍ਰੰਤੂ ਇਹ ਵਾਰਡ ਵਿਰੋਧੀ ਧਿਰ ਦੇ ਕੋਂਸਲਰਾਂ ਦੇ ਹੋਣ ਕਾਰਨ ‘ਆਪ’ ਦੇ ਘੜੰਮ ਚੌਧਰੀਆਂ ਨੇ ਜ਼ਿਆਦਾਤਰ ਪ੍ਰਭਾਵਿਤਾਂ ਦੇ ਨਾਂ ਇਨ੍ਹਾਂ ਵਾਰਡਾਂ ਵਿਚੋਂ ਹੀ ਕਟਵਾਏ ਹਨ। ਭੀਖੀ ਵਿਖੇ ਕੁੱਲ 141 ਨੁਕਸਾਨੇ ਮਕਾਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਸੀ ਪ੍ਰੰਤੂ ਉਕਤ ਵਾਰਡਾਂ ਵਿੱਚ 50 ਤੋਂ ਵੱਧ ਨਾਮਾਂ ‘ਤੇ ਕਾਟੀ ਮਾਰ ਦਿੱਤੀ। ਉਨਾਂ ਕਿਹਾ ਕਿ ਇਹ ਸ਼ਹੀਦ ਭਗਤ ਸਿੰਘ ਦੇ ਪਰਨਾਏ ਕਹਾਉਣ ਵਾਲੇ ਲੋਕਤੰਤਰ ਦਾ ਸ਼ਰੇਆਮ ਘਾਣ ਕਰ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਨਗਰ ’ਚ ਮੁੜ ਸਰਵੇ ਕਰਵਾਇਆ ਜਾਵੇ, ਤਾਂ ਜੋ ਪ੍ਰਭਾਵਿਤ ਪਰਿਵਾਰ ਯੌਗ ਮੁਆਵਜਾ ਲੈ ਕੇ ਆਪਣੇ ਮਕਾਨਾਂ ਦੀ ਮੁਕੰਮਲ ਮੁਰੰਮਤ ਕਰਵਾ ਲੈਣ। ਉਨਾਂ ਕਿਹਾ ਕਿ ਅੱਜ ਦਾ ਧਰਨਾ ਬੇਸ਼ੱਕ ਸੰਕੇਤਕ ਹੈ ਪ੍ਰੰਤੂ ਜੇਕਰ ਪੀੜਤ ਪਰਿਵਾਰਾਂ ਨੂੰ ਮੁਆਵਜਾ ਨਾ ਮਿਿਲਆ ਤਾਂ ਆਉਣ ਵਾਲੇ ਦਿਨਾਂ ਵਿੱਚ ਨਗਰ ਪੰਚਾਇਤ ਦਫਤਰ ਵਿੱਚ ਵਿਸ਼ਾਲ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਕਾ. ਧਰਮਵਾਲ ਨੀਟਾ, ਬਿੰਦਰ ਸਿੰਘ, ਕਾ. ਰਘੁਵੀਰ ਮਾਲੀ, ਜਸਵੰਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪ੍ਰਭਾਵਿਤ ਪਰਿਵਾਰ ਸ਼ਾਮਲ ਸਨ।