ਮਾਤਾ ਸੁੰਦਰੀ ’ਵਰਸਿਟੀ ਗਰਲਜ਼ ‘ਚ ਦਾਖ਼ਲੇ ਸ਼ੁਰੂ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ
Publish Date: Sat, 09 May 2026 07:08 PM (IST)
Updated Date: Sun, 10 May 2026 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਨਵੇਂ ਦਾਖ਼ਲਾ ਸੈਸ਼ਨ 2026-2027 ਲਈ ਵੱਖ-ਵੱਖ ਕੰਸਟੀਚੂਐਂਟ ਕਾਲਜਾਂ ਦਾ ਸਾਂਝਾ ਪ੍ਰਾਸਪੈਕਟ ਜਾਰੀ ਕੀਤਾ ਗਿਆ। ਇਸ ਮੌਕੇ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ, ਮਾਨਸਾ ਦੇ ਪ੍ਰਿਸੀਪਲ ਡਾ. ਬਰਿੰਦਰ ਕੌਰ ਵੀ ਵਿਸ਼ੇਸ਼ ਰੂਪ ’ਚ ਸ਼ਾਮਲ ਹੋਏ। ਕਾਲਜ ਇਸ ਨਵੇਂ ਵਿੱਦਿਅਕ ਸੈਸ਼ਨ 2026-2027 ਦੌਰਾਨ ਨਵੇਂ ਕੋਰਸਾਂ ਦੀ ਸ਼ੁਰੂਆਤ ਕਰ ਰਿਹਾ ਹੈ, ਜਿਸ ਵਿਚ ਐਮ.ਐਸ.ਸੀ. ਹਿਊਮਨ ਡਿਵੈਲਪਮੈਂਟ ਦੇ ਨਾਲ ਡਿਪਲੋਮਾ ਇਨ ਅਕਾਊਂਟਿੰਗ ਇਨ ਟੈਕਸੇਸ਼ਨ ਵੀ ਸ਼ਾਮਿਲ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸਾਸ਼ਨ, ਮਾਨਸਾ ਦੇ ਨਾਲ ਨਾਲ ਪੰਜਾਬੀ ’ਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ. ਜਗਦੀਪ ਸਿੰਘ ਤੇ ਸਮੁੱਚੀ ’ਵਰਸਿਟੀ ਅਥਾਰਿਟੀ ਡੀਨ ਅਕਾਦਮਿਕ ਮਾਮਲੇ ਪ੍ਰੋ ਜਸਵਿੰਦਰ ਸਿੰਘ ਬਰਾੜ, ਰਜਿਸਟਰਾਰ ਡਾ ਦਵਿੰਦਰਪਾਲ ਸਿੰਘ ਤੇ ਡਾਇਰੈਕਟਰ ਕੰਸਟੀਚੂਐਂਟ ਕਾਲਜਾਂ ਪ੍ਰੋ. ਅਮਰਇੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਲਜ ਵਿਖੇ ਲੜਕੀਆਂ ਦਾ ਹੋਸਟਲ ਉਸਾਰੀ ਅਧੀਨ ਹੈ ਤੇ ਸ਼ਾਨਦਾਰ ਲਾਇਬ੍ਰੇਰੀ ਕਾਲਜ ਵਿਖੇ ਜਲਦੀ ਹੀ ਬਣਨ ਜਾ ਰਹੀ ਹੈ। ਉਨ੍ਹਾਂ ਇਲਾਕੇ ਦੀਆਂ ਹੋਣਹਾਰ ਧੀਆਂ ਨੂੰ ਅਪੀਲ ਕੀਤੀ ਕਿ ਘੱਟ ਫੀਸਾਂ ’ਚ ਮਿਆਰੀ ਸਿੱਖਿਆ ਹਾਸਿਲ ਕਰਨ ਲਈ ਇਸ ਸੰਸਥਾ ’ਚ ਦਾਖ਼ਲਾ ਲੈ ਸਕਦੀਆਂ ਹਨ।