ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਆਊਟਸੋਰਸ ਵਰਕਰਜ਼ ਯੂਨੀਅਨ ਵੱਲੋਂ ਇਕੱਤਰਤਾ
ਪੰਜਾਬ ਵਾਟਰ ਸਪਲਾਈ ਪੰਜਾਬ ਵਾਟਰ ਸਪਲਾਈ
Publish Date: Sat, 18 Oct 2025 07:29 PM (IST)
Updated Date: Sat, 18 Oct 2025 07:29 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਆਊਟਸੋਰਸ ਵਰਕਰਜ਼ ਯੂਨੀਅਨ ਦੇ ਵਰਕਰਾਂ ਵੱਲੋਂ ਮਾਨਸਾ ਵਿਖੇ ਇਕੱਤਰਤਾ ਕੀਤੀ ਗਈ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਬੀਰਾ ਸਿੰਘ ਬਰੇਟਾ ਨੇ ਕਿਹਾ ਕਿ ਵੈੱਲਫ਼ੇਅਰ ਫੰਡ ਬੋਰਡ ਦੁਆਰਾ ਜੋ ਪੰਜਾਬ ਦੇ ਹਰ ਵਰਕਰ ਦਾ 25 ਰੁਪਏ ਫੰਡ ਕੱਟਿਆ ਜਾਂਦਾ ਹੈ। ਉਸ ਅਧੀਨ ਵਰਕਰਾਂ ਨੂੰ ਮਿਲਣ ਵਾਲੀਆਂ ਬਹੁਤ ਸਾਰੀਆਂ ਸਕੀਮਾਂ ਹਨ ਜਿਵੇਂ ਕਿ ਛੇਵੀ ਤੋਂ ਲੈ ਕੇ ਜਿੱਥੋਂ ਤਕ ਬੱਚਾ ਪੜ੍ਹਦਾ ਹੈ। ਉਨ੍ਹਾਂ ਨੂੰ ਵਜੀਫ਼ਾ ਸਕੀਮ। ਉਨ੍ਹਾਂ ਸਕੀਮਾਂ ਨੂੰ ਵਰਕਰ ਸਾਥੀਆਂ ਨੂੰ ਸਮਝਾਇਆ ਗਿਆ ਅਤੇ ਜੀਡੀਸੀਐੱਲ ਕੰਪਨੀ ਦੇ ਅਧਿਕਾਰੀਆਂ ਨੂੰ ਵੀ ਜਥੇਬੰਦੀ ਤੌਰ ’ਤੇ ਕਿਹਾ ਗਿਆ ਕਿ ਹਰ ਇੱਕ ਯੋਗ ਵਰਕਰ ਨੂੰ ਇਨ੍ਹਾਂ ਸਕੀਮਾਂ ਦਾ ਲਾਭ ਦਿੱਤਾ ਜਾਵੇ ਅਤੇ ਅਪਲਾਈ ਕੀਤੀਆਂ ਜਾਣ। ਇਸ ਮੌਕੇ ਸਕੱਤਰ ਜਗਵੀਰ ਸਿੰਘ, ਸੱਤਪਾਲ ਸਿੰਘ ਮਾਨਸਾ, ਵਿਜੇ ਕੁਮਾਰ ਬੁਢਲਾਡਾ, ਰਵਿੰਦਰ ਸਿੰਘ ਬੋਹਾ, ਜੱਗਾ ਸਿੰਘ ਭੀਖੀ, ਗੁਰਪਿਆਰ ਭੀਖੀ, ਦਰਸ਼ਨ ਸਿੰਘ, ਜਗਪਾਲ ਸਿੰਘ, ਜੱਗਾ ਸਿੰਘ ਸਹਾਰਨਾ, ਨਿੱਕਾ ਸਿੰਘ ਸਹਾਰਨਾ, ਰਣਜੀਤ ਸਿੰਘ ਬੋਹਾ, ਅਸ਼ੋਕ ਕੁਮਾਰ, ਬੋਹਾ ਸੰਜੀਵ ਕੁਮਾਰ, ਬਰੇਟਾ ਵਿਸਾਖਾ ਸਿੰਘ ਬਰੇਟਾ ਆਦਿ ਹਾਜ਼ਰ ਸਨ।