ਪੀਐਸਯੂ ਵੱਲੋਂ ਜ਼ਿਲ੍ਹਾ ਮਾਨਸਾ ਦੇ ਮੀਂਹ ਦੀ ਮਾਰ ਝੱਲ ਰਹੇ ਪਿੰਡਾ ਦਾ ਲਿਆ ਜਾਇਜ਼ਾ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਜ਼ਿਲ੍ਹਾ ਮਾਨਸਾ ਦੇ ਮੀਂਹ ਦੀ ਮਾਰ ਝੱਲ
Publish Date: Sat, 06 Sep 2025 05:45 PM (IST)
Updated Date: Sat, 06 Sep 2025 05:46 PM (IST)

ਜੀਵਨ ਸਿੰਘ ਕ੍ਰਾਂਤੀ, ਪੰਜਾਬੀ ਜਾਗਰਣ, ਮਾਨਸਾ : ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਜ਼ਿਲ੍ਹਾ ਮਾਨਸਾ ਦੇ ਮੀਂਹ ਦੀ ਮਾਰ ਝੱਲ ਰਹੇ ਕੋਟ ਟਿੱਬਾ ਮੁਹੱਲਾ, ਪਿੰਡ ਚਕੇਰੀਆ ਤੇ ਮੂਸਾ ਪਰਿਵਾਰਾ ਦੇ ਘਰਾਂ ਜਾਇਜ਼ਾ ਲਿਆ ਗਿਆ, ਜਿਸ ਵਿੱਚ ਕੋਟ ਟਿੱਬਾ ਤੋਂ ਪਿੰਕੀ ਕੌਰ ਪਤਨੀ ਵਿਜੈ ਕੁਮਾਰ ਤੇ ਗੁਰਮੀਤ ਕੌਰ ਪਤਨੀ ਬਲਵੀਰ ਸਿੰਘ, ਪਿੰਡ ਚਕੇਰੀਆਂ ਤੋਂ ਅਮਰਜੀਤ ਕੌਰ ਤੇ ਮਨਪ੍ਰੀਤ ਕੌਰ ਦਾ ਘਰ ਲਕੜੀ ਦੀ ਸਪੋਟ ਲਗਾ ਖੜ੍ਹੀ ਕੀਤੀ ਹੋਈ ਹੈ। ਪਿੰਡ ਮੂਸਾ ਤੋਂ ਵੀਰਪਾਲ ਕੌਰ ਦੀ ਘਰ ਦੀ ਛੱਤ ਡਿੱਗ ਗਈ ਹੈ। ਇਸ ਤਰ੍ਹਾ ਪਿੰਡਾਂ ਦੇ ਹੋਰ ਪਰਿਵਾਰਾਂ ਦੀਆਂ ਘਰ ਦੀਆਂ ਛੱਤਾਂ ਖਸਤਾ ਹਾਲਤ ਵਿੱਚ ਹਨ। ਮੀਂਹ ਪੈਣ ਕਾਰਨ ਘਰਾਂ ਦੀਆ ਛੱਤਾਂ ਵਿੱਚੋਂ ਪਾਣੀ ਚਿਉਂਦਾ ਹੋਇਆ ਘਰ ਅੰਦਰ ਪਏ ਸਮਾਨ ’ਚ ਪਾਣੀ ਪੈ ਗਿਆ, ਜਿਹੜਾ ਕਿਰਤੀ ਲੋਕਾਂ ਨੇ ਮਸਾਂ ਮਿਹਨਤ ਕਰਕੇ ਜੋੜਿਆ ਸੀ। ਜਿੱਥੇ ਹੜ੍ਹਾਂ ਕਰਕੇ ਦਰਿਆ ਦੇ ਖੇਤਰਾ ਦੇ ਪਿੰਡ ਉਜੜੇ ਹਨ, ਉਥੇ ਹੀ ਮਾਲਵੇ ਦੇ ਲੋਕ ਵੀ ਲਗਾਤਾਰ ਪੈ ਰਹੇ ਮੀਂਹ ਦੀ ਮਾਰ ਝੱਲ ਰਹੇ ਹਨ। ਛੱਤਾਂ ਤੇ ਚੜ੍ਹੀ ਸੇਗਲ ਕਾਰਨ ਛੱਤਾਂ ਡਿੱਗਣ ਦਾ ਵੱਡਾ ਖ਼ਤਰਾ ਬਣਿਆ ਹੈ ਤੇ ਕਿਸੇ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਘਰ ਦੀਆ ਕੰਧਾਂ ਪਾਟ ਗਈਆਂ ਹਨ। ਕਿਰਤੀ ਲੋਕਾਂ ਨੇ ਗੱਲ ਕਰਦਿਆਂ ਕਿਹਾ ਕਿ ਮੀਂਹ ਦੇ ਦਿਨਾਂ ਵਿੱਚ ਸਭ ਕੰਮਕਾਜ ਠੱਪ ਹੋ ਚੁੱਕੇ ਹਨ ਤੇ ਕਿਤੇ ਕੰਮ ਨਹੀਂ ਮਿਲਿਆ ਜਿਸ ਕਾਰਨ ਹਾਲਤ ਹੋਰ ਵੀ ਮਾੜੇ ਹੋ ਚੁੱਕੇ ਹਨ। ਪਰਿਵਾਰ ਆਰਥਿਕ ਸੰਕਟ ਦਾ ਸਾਹਮਣਾ ਕਰਦਿਆਂ ਮੁਸ਼ਕਿਲ ਨਾਲ ਜ਼ਿੰਦਗੀ ਬਤੀਤ ਕਰ ਰਹੇ ਹਨ। ਪਰ ਘਰਾਂ ਦੀਆਂ ਮਾੜੀਆਂ ਹਾਲਤਾਂ ਨੇ ਉਨ੍ਹਾਂ ਨੂੰ ਬੇਬੱਸ ਕਰ ਦਿੱਤਾ ਹੈ । ਪਰਿਵਾਰਾਂ ਨੇ ਕਿਹਾ ਕਿ ਸਰਕਾਰ ਦਾ ਕੋਈ ਵੀ ਲੋਕਾਂ ਪ੍ਰਤੀ ਧਿਆਨ ਨਹੀਂ। ਮੰਤਰੀ ਸਿਰਫ਼ ਵੋਟਾਂ ਲੈਣ ਆਉਂਦੇ ਹਨ, ਪਰ ਕੋਈ ਸਾਰ ਤੱਕ ਨਹੀਂ ਲੈ ਰਿਹਾ। ਉਨ੍ਹਾਂ ਕਿਹਾ ਕਿ ਮੀਂਹ ਵਿੱਚ ਡਿੱਗੇ ਘਰਾਂ ਦਾ, ਉਨ੍ਹਾਂ ਦੇ ਹੋਏ ਨੁਕਸਾਨ ਦਾ ਅਤੇ ਕੱਚੇ ਘਰਾਂ ਨੂੰ ਪੱਕੇ ਕਰਨ ਦਾ ਤੁਰੰਤ ਯੋਗ 5 ਲੱਖ ਮੁਆਵਜ਼ਾ ਪੰਜਾਬ ਸਰਕਾਰ ਜਾਰੀ ਕਰੇ। ਇਸ ਤੇ ਪਰਿਵਾਰਾਂ ਨੇ ਕਿਹਾ ਕਿ ਪ੍ਰਸ਼ਾਸਨ ਦਾ ਲੋਕਾਂ ਦੇ ਹੋਏ ਨੁਕਸਾਨ ਵੱਲ ਧਿਆਨ ਨਾ ਹੋਣ ਤੇ ਲੋਕ 11 ਸਤੰਬਰ ਨੂੰ ਡਿਪਟੀ ਕਮਿਸ਼ਨਰ ਅੱਗੇ ਗੁਹਾਰ ਲਗਾਉਣਗੇ।