ਭਗਤਾ ਭਾਈ 'ਚ ਅਕਾਲੀ 7, ਕਾਂਗਰਸ 5 ਤੇ ਆਪ 1 ਸੀਟ ਜਿੱਤੀ

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਨਗਰ ਪੰਚਾਇਤ ਭਗਤਾ ਭਾਈਕਾ ਦੇ 13 ਵਾਰਡਾਂ ਲਈ 50 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਸਨ, ਪਰ ਹੁਣ ਐਲਾਨੇ ਨਤੀਜੇ ’ਚ ਸ਼੍ਰੋਮਣੀ ਅਕਾਲੀ ਦਲ ਦੇ 7 ਉਮੀਦਵਾਰ, ਕਾਂਗਰਸ ਦੇ 5 ਉਮੀਦਵਾਰ ਅਤੇ ਇਕ ਆਪ ਉਮੀਦਵਾਰ ਜੇਤੂ ਰਿਹਾ। ਨਗਰ ਪੰਚਾਇਤ ਭਗਤਾ ਭਾਈ ਦੀ ਚੋਣ ਵਿਚ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਨੂੰ ਨਮੋਸ਼ੀ ਭਰੀ ਵੱਡੀ ਹਾਰ ਦਾ ਸਾਹਮਣਾ ਪਿਆ। ਨਗਰ ਪੰਚਾਇਤ ਭਗਤਾ ਭਾਈ ਦੇ ਵਾਰਡ ਨੰਬਰ -1 ਤੋਂ ਸ੍ਰੋਮਣੀ ਅਕਾਲੀ ਦਲ ਦੇ ਅਮਨਦੀਪ ਕੌਰ ਗਰੇਵਾਲ ਧਰਮ-ਪਤਨੀ ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਨੇ ਆਪ ਦੇ ਮਥਲੇਸ ਵਰਮਾ ਨੂੰ 395 ਵੋਟਾਂ ਦੇ ਫਰਕ ਨਾਲ ਹਰਾਇਆ। ਵਾਰਡ ਨੰਬਰ -2 ਤੋਂ ਕਾਂਗਰਸ ਦੇ ਬੂਟਾ ਸਿੰਘ ਸਿੱਧੂ ਸਾਬਕਾ ਪ੍ਰਧਾਨ ਨਗਰ ਪੰਚਾਇਤ ਭਗਤਾ ਨੇ ‘ਆਪ’ ਦੇ ਸੁਖਮੰਦਰ ਸਿੰਘ ਨੂੰ 418 ਵੋਟਾਂ ਦੇ ਫਰਕ ਨਾਲ ਹਰਾਇਆ। ਵਾਰਡ ਨੰਬਰ-3 ਤੋਂ ਅਕਾਲੀ ਦਲ ਦੇ ਰਣਜੀਤ ਕੌਰ ਨੇ ਕਾਂਗਰਸ ਦੇ ਰਮਨਦੀਪ ਕੌਰ ਘਾਰੂ ਨੂੰ 16 ਵੋਟਾਂ ਦੇ ਫਰਕ ਨਾਲ ਹਰਾਇਆ।
ਵਾਰਡ ਨੰਬਰ 4 ਤੋਂ ਕਾਂਗਰਸ ਦੇ ਗੁਰਪ੍ਰੀਤ ਸਿੰਘ ਘਾਰੂ ਨੇ ਅਕਾਲੀ ਦਲ ਦੀ ਗੁਰਵਿੰਦਰ ਕੌਰ ਭਗਤਾ ਨੂੰ ਕਰੀਬ 154 ਵੋਟਾਂ ਦੇ ਫਰਕ ਨਾਲ ਹਰਾਇਆ। ਵਾਰਡ ਨੰਬਰ- 5 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਮਨਜੀਤ ਕੌਰ ਸਿੱਧੂ ਨੇ ਕਾਂਗਰਸ ਦੀ ਜਸਵੀਰ ਕੌਰ ਨੂੰ ਕਰੀਬ 188 ਵੋਟਾਂ ਦੇ ਫਰਕ ਨਾਲ ਹਰਾਇਆ। ਵਾਰਡ ਨੰਬਰ-6 ਤੋਂ ਕਾਂਗਰਸ ਦੇ ਰਾਜਵਿੰਦਰ ਸਿੰਘ ਰਾਜਾ ਨੇ ਆਪ ਦੇ ਏਕਮ ਸਿੰਘ ਸਿੱਧੂ ਨੂੰ ਕਰੀਬ 15 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਵਾਰਡ ਨੰਬਰ-7 ਤੋਂ ਅਕਾਲੀ ਦਲ ਦੇ ਚਰਨਜੀਤ ਕੌਰ ਪੁਰੀ ਨੇ ਆਪ ਦੇ ਦਿਲਜੀਤ ਕੌਰ ਨੂੰ 74 ਵੋਟਾਂ ਦੇ ਫਰਕ ਨਾਲ ਹਰਾਇਆ। ਵਾਰਡ ਨੰਬਰ 8 ਤੋਂ ਕਾਂਗਰਸ ਦੇ ਸੁਖਦੀਪ ਸਿੰਘ ਨੇ ਅਕਾਲੀ ਦਲ ਦੇ ਹਰਜਿੰਦਰ ਸਿੰਘ ਨੂੰ ਕਰੀਬ 9 ਵੋਟਾਂ ਦੇ ਫ਼ਰਕ ਨਾਲ ਹਰਾਉਣ ’ਚ ਸਫਲਤਾ ਹਾਸਿਲ ਕੀਤੀ। ਵਾਰਡ ਨੰਬਰ-9 ਤੋਂ ਅਕਾਲੀ ਦਲ ਦੇ ਗੀਤਾ ਰਾਣੀ ਗਰਗ ਧਰਮ-ਪਤਨੀ ਜਗਮੋਹਨ ਲਾਲ ਗਰਗ ਨੇ ਆਪ ਦੀ ਸੀਮਾ ਰਾਣੀ ਨੂੰ 469 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ। ਵਾਰਡ ਨੰਬਰ-10 ਤੋਂ ਕਾਂਗਰਸ ਦੇ ਲਖਵੀਰ ਸਿੰਘ ਲੱਖਾ ਨੇ ਅਕਾਲੀ ਦਲ ਦੇ ਰਘਬੀਰ ਸਿੰਘ ਕਾਕਾ ਨੂੰ ਕਰੀਬ 50 ਵੋਟਾਂ ਦੇ ਫ਼ਰਕ ਨਾਲ ਹਰਾਇਆ, ਵਾਰਡ ਨੰਬਰ 11 ਤੋਂ ਅਕਾਲੀ ਦਲ ਦੀ ਚੈਰੀ ਬਾਲਾ ਗਰਗ ਧਰਮ-ਪਤਨੀ ਰਾਕੇਸ਼ ਕੁਮਾਰ ਗੋਇਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਭਗਤਾ ਨੇ ਆਪ ਦੀ ਪੁਸ਼ਪਾ ਰਾਣੀ ਪਿੰਕੀ ਨੂੰ ਕਰੀਬ 299 ਵੋਟਾਂ ਦੇ ਫ਼ਰਕ ਨਾਲ ਹਰਾਇਆ। ਵਾਰਡ ਨੰਬਰ 12 ਤੋਂ ਆਪ ਦੇ ਜਗਸੀਰ ਸਿੰਘ ਪੰਨੂੰ ਨੇ ਅਕਾਲੀ ਦਲ ਦੇ ਕਰਨਦੀਪ ਸਿੰਘ ਦੂਆ ਨੂੰ ਕਰੀਬ 17 ਵੋਟਾਂ ਦੇ ਫ਼ਰਕ ਨਾਲ ਹਰਾਇਆ। ਵਾਰਡ ਨੰਬਰ 13 ਤੋਂ ਅਕਾਲੀ ਦਲ ਦੇ ਸੀਨੀਅਰ ਆਗੂ ਮਨਜੀਤ ਸਿੰਘ ਧੁੰਨਾ ਨੇ ਕਾਂਗਰਸ ਦੇ ਜਸਵਿੰਦਰ ਸਿੰਘ ਸੀਰਾ ਨੂੰ ਕਰੀਬ 6 ਵੋਟਾਂ ਦੇ ਫ਼ਰਕ ਨਾਲ ਹਰਾਇਆ।