ਸਥਾਨਕ ਜ਼ਿਲ੍ਹੇ ਵਿੱਚ ਸਾਲ 2021 ਦੌਰਾਨ ਹੋਈਆਂ ਸਥਾਨਕ ਸਥਾਨਕ ਸਰਕਾਰਾਂ ਵਿਭਾਗ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦਾ ਜਬਰਦਸਤ ਦਬਦਬਾ ਦੇਖਣ ਨੂੰ ਮਿਲਿਆ ਸੀ। ਜ਼ਿਲ੍ਹੇ ਦੀਆਂ ਬਹੁਤੀਆਂ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ’ਚ ਕਾਂਗਰਸੀ ਉਮੀਦਵਾਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਹੁਮਤ ਹਾਸਲ ਕੀਤਾ ਸੀ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦਾ ਜ਼ਿਲ੍ਹੇ ਵਿੱਚ ਖਾਤਾ ਤਕ ਨਹੀਂ ਖੁੱਲ੍ਹ ਸਕਿਆ ਸੀ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਜ਼ਿਲ੍ਹੇ ਵਿੱਚ ਸਾਲ 2021 ਦੌਰਾਨ ਹੋਈਆਂ ਸਥਾਨਕ ਸਥਾਨਕ ਸਰਕਾਰਾਂ ਵਿਭਾਗ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦਾ ਜਬਰਦਸਤ ਦਬਦਬਾ ਦੇਖਣ ਨੂੰ ਮਿਲਿਆ ਸੀ। ਜ਼ਿਲ੍ਹੇ ਦੀਆਂ ਬਹੁਤੀਆਂ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ’ਚ ਕਾਂਗਰਸੀ ਉਮੀਦਵਾਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਹੁਮਤ ਹਾਸਲ ਕੀਤਾ ਸੀ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦਾ ਜ਼ਿਲ੍ਹੇ ਵਿੱਚ ਖਾਤਾ ਤਕ ਨਹੀਂ ਖੁੱਲ੍ਹ ਸਕਿਆ ਸੀ। ਕੁਝ ਥਾਵਾਂ ’ਤੇ ਸ੍ਰੋਮਣੀ ਅਕਾਲੀ ਦਲ ਤੇ ਆਜ਼ਾਦ ਉਮੀਦਵਾਰਾਂ ਨੇ ਵੀ ਆਪਣੀ ਮਜ਼ਬੂਤ ਮੌਜੂਦਗੀ ਦਰਜ ਕਰਵਾਈ ਸੀ। ਸਭ ਤੋਂ ਵੱਡੇ ਬਠਿੰਡਾ ਨਗਰ ਨਿਗਮ ਦੀਆਂ 50 ਸੀਟਾਂ ਵਿੱਚੋਂ ਕਾਂਗਰਸ ਨੇ 43 ਸੀਟਾਂ ’ਤੇ ਜਿੱਤ ਦਰਜ ਕਰਕੇ ਇੱਕਤਰਫਾ ਬੜ੍ਹਤ ਬਣਾਈ ਸੀ। ਸ੍ਰੋਮਣੀ ਅਕਾਲੀ ਦਲ ਨੂੰ ਇੱਥੇ ਕੇਵਲ 7 ਸੀਟਾਂ ਨਾਲ ਹੀ ਸਬਰ ਕਰਨਾ ਪਿਆ ਸੀ। ਆਮ ਆਦਮੀ ਪਾਰਟੀ, ਬਸਪਾ ਤੇ ਭਾਜਪਾ ਨੂੰ ਕੋਈ ਵੀ ਸਫਲਤਾ ਨਹੀਂ ਮਿਲੀ ਸੀ। ਕੋਠਾਗੁਰੂ ਨਗਰ ਪੰਚਾਇਤ ਵਿੱਚ ਕਾਂਗਰਸ ਨੇ ਸਾਰੀਆਂ 11 ਸੀਟਾਂ ਜਿੱਤ ਕੇ ਵਿਰੋਧੀ ਧਿਰਾਂ ਦਾ ਪੂਰੀ ਤਰ੍ਹਾਂ ਸਫਾਇਆ ਕਰ ਦਿੱਤਾ ਸੀ। ਇਸੇ ਤਰ੍ਹਾਂ ਮਲੂਕਾ ਵਿੱਚ 11 ਵਿੱਚੋਂ 9 ਸੀਟਾਂ ਕਾਂਗਰਸ ਦੇ ਖਾਤੇ ਵਿੱਚ ਗਈਆਂ ਸਨ, ਜਦਕਿ 2 ਸੀਟਾਂ ਅਕਾਲੀ ਦਲ ਨੇ ਜਿੱਤੀਆਂ ਸਨ। ਭਗਤਾ ਭਾਈਕਾ ਵਿੱਚ ਕੁੱਲ 13 ਸੀਟਾਂ ਵਿੱਚੋਂ ਕਾਂਗਰਸ ਨੇ 9 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ। ਅਕਾਲੀ ਦਲ ਨੂੰ 3 ਸੀਟਾਂ ਮਿਲੀਆਂ ਸਨ, ਜਦਕਿ ਇਕ ਆਜ਼ਾਦ ਉਮੀਦਵਾਰ ਜੇਤੂ ਰਿਹਾ ਸੀ, ਪਰ ਇਸ ਕਾਂਗਰਸ ਬਹਤ ਕਮਜ਼ੋਰ ਸਥਿਤੀ ਵਿਚ ਹੈ। ਭਾਈਰੂਪਾ ਵਿਚ ਵੀ ਕਾਂਗਰਸ ਨੇ 13 ਵਿੱਚੋਂ 8 ਸੀਟਾਂ ’ਤੇ ਕਬਜ਼ਾ ਜਮਾਇਆ ਸੀ। ਇੱਥੇ ਅਕਾਲੀ ਦਲ ਨੂੰ 4 ਅਤੇ ਬਸਪਾ ਨੂੰ 1 ਸੀਟ ਮਿਲੀ ਸੀ। ਮਹਿਰਾਜ ਨਗਰ ਪੰਚਾਇਤ ਵਿੱਚ ਕਾਂਗਰਸ ਨੇ 10 ਸੀਟਾਂ ਜਿੱਤ ਕੇ ਸਪਸ਼ਟ ਬੜ੍ਹਤ ਬਣਾਈ ਸੀ। ਇੱਥੇ ਅਕਾਲੀ ਦਲ ਨੂੰ ਕੇਵਲ 1 ਸੀਟ ਮਿਲੀ ਸੀ, ਜਦਕਿ 2 ਸੀਟਾਂ ’ਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਸਨ। ਇਸ ਵਾਰ ਕਾਂਗਰਸ ਨੂੰ ਇੱਥੋਂ ਸਿਰਫ਼ ਇਕ ਸੀਟ ਮਿਲੀ ਹੈ। -ਬਾਕਸ- ਮੌੜ ਮੰਡੀ ਵਿੱਚ ਕਾਂਗਰਸ ਨੇ 17 ਵਿੱਚੋਂ 13 ਸੀਟਾਂ ’ਤੇ ਕਬਜ਼ਾ ਕੀਤਾ ਸੀ, ਜਦਕਿ ਇਕ ਸੀਟ ਅਕਾਲੀ ਦਲ ਅਤੇ 3 ਸੀਟਾਂ ਆਜ਼ਾਦ ਉਮੀਦਵਾਰਾਂ ਦੇ ਖਾਤੇ ਵਿੱਚ ਗਈਆਂ ਸਨ। ਇਸ ਵਾਰ ਕਾਂਗਰਸ ਕੋਲ ਛੇ, ਅਕਾਲੀ ਦਲ ਕੋਲ ਛੇ ਅਤੇ ਆਪ ਕੋਲ ਚਾਰ ਸੀਟਾਂ ਹਨ। ਸਾਲ 2021 ਦੌਰਾਨ ਰਾਮਾ ਮੰਡੀ ’ਚ ਵੀ ਕਾਂਗਰਸ ਨੇ 15 ਵਿੱਚੋਂ 11 ਸੀਟਾਂ ਜਿੱਤ ਕੇ ਮਜ਼ਬੂਤ ਸਥਿਤੀ ਬਣਾਈ ਸੀ। ਅਕਾਲੀ ਦਲ ਨੂੰ 2 ਸੀਟਾਂ ਮਿਲੀਆਂ ਸਨ ਅਤੇ 2 ਸੀਟਾਂ ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ ਸਨ, ਪਰ ਇਸ ਵਾਰ ਕਾਂਗਰਸ ਨੂੰ ਸਿਰਫ਼ ਇਕ ਸੀਟ ਮਿਲੀ ਹੈ। ਭੁੱਚੋ ਮੰਡੀ ਵਿੱਚ ਕਾਂਗਰਸ ਨੇ 13 ਵਿੱਚੋਂ 11 ਸੀਟਾਂ ਜਿੱਤ ਕੇ ਆਪਣਾ ਦਬਦਬਾ ਕਾਇਮ ਰੱਖਿਆ ਸੀ, ਜਦਕਿ ਅਕਾਲੀ ਦਲ ਨੂੰ 2 ਸੀਟਾਂ ਮਿਲੀਆਂ ਸਨ, ਪਰ ਇਸ ਕਾਂਗਰਸ ਨੂੰ ਸਿਰਫ਼ ਤਿੰਨ ਸੀਟਾਂ ’ਤੇ ਹੀ ਸਬਰ ਕਰਨਾ ਪਿਆ। ਸਾਲ 2021 ਦੌਰਾਨ ਨਥਾਣਾ ਵਿੱਚ ਕਾਂਗਰਸ ਸਿਰਫ਼ ਇਕ ਸੀਟ ਹੀ ਜਿੱਤ ਸਕੀ ਸੀ। ਇੱਥੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ 3-3 ਸੀਟਾਂ ਮਿਲੀਆਂ ਸਨ, ਜਦਕਿ 4 ਸੀਟਾਂ ’ਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਸਨ। ਨਥਾਣਾ ਵਿਚ ਇਸ ਵਾਰ ਕਾਂਗਰਸ ਕੋਈ ਸੀਟ ਨਹੀਂ ਜਿੱਤ ਸਕੀ। ਗੋਨਿਆਣਾ ਵਿੱਚ ਕਾਂਗਰਸ ਨੂੰ 7 ਸੀਟਾਂ ਮਿਲੀਆਂ ਸਨ, ਜਦਕਿ 6 ਸੀਟਾਂ ’ਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਸੀ। ਇਸ ਵਾਰ ਕਾਂਗਰਸ ਨੂੰ ਕੋਈ ਸੀਟ ਨਹੀਂ ਮਿਲੀ। ਸਾਲ 2021 ਸੰਗਤ ਨਗਰ ਕੌਂਸਲ ਵਿੱਚ ਅਕਾਲੀ ਦਲ ਦਾ ਦਬਦਬਾ ਦੇਖਣ ਨੂੰ ਮਿਲਿਆ ਸੀ। ਇੱਥੇ 9 ਵਿੱਚੋਂ 7 ਸੀਟਾਂ ’ਤੇ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ ਸਨ, ਜਦਕਿ ਕਾਂਗਰਸ ਨੂੰ ਕੇਵਲ 2 ਸੀਟਾਂ ਨਾਲ ਸੰਤੋਖ ਕਰਨਾ ਪਿਆ ਸੀ। ਇਸ ਵਾਰ ਕਾਂਗਰਸ ਨੂੰ ਕੋਈ ਸੀਟ ਨਹੀ ਮਿਲੀ। ਕੁੱਲ ਮਿਲਾ ਕੇ ਸਾਲ 2021 ਦੀਆਂ ਚੋਣਾਂ ਵਿੱਚ ਬਠਿੰਡਾ ਜ਼ਿਲ੍ਹੇ ਵਿੱਚ ਕਾਂਗਰਸ ਸਭ ਤੋਂ ਮਜ਼ਬੂਤ ਰਾਜਨੀਤਕ ਧਿਰ ਵਜੋਂ ਉਭਰੀ ਸੀ। ਦੂਜੇ ਪਾਸੇ ਭਾਜਪਾ ਨੂੰ ਜ਼ਿਲ੍ਹੇ ਦੇ ਕਿਸੇ ਵੀ ਵਿੱਚ ਇਕ ਵੀ ਸੀਟ ਹਾਸਲ ਨਹੀਂ ਹੋ ਸਕੀ ਸੀ। ਇਸ ਵਾਰ ਕਾਂਗਰਸ ਕਾਫ਼ੀ ਕਮਜੋ਼ਰ ਦਿਖਾਈ ਦੇ ਰਹੀ ਹੈ।