ਸਪੋਰਟਸ ਕਿੰਗ ਦੇ ਸ਼ੋਅਰੂਮ ’ਚ ਅੱਗ ਨਾਲ ਲੱਖਾਂ ਦਾ ਨੁਕਸਾਨ
ਪੰਜਾਬੀ ਜਾਗਰਣ ਰਿਪੋਰਟਰ , ਬਠਿੰਡਾ
Publish Date: Sun, 10 May 2026 08:28 PM (IST)
Updated Date: Mon, 11 May 2026 04:15 AM (IST)
ਪੰਜਾਬੀ ਜਾਗਰਣ ਰਿਪੋਰਟਰ , ਬਠਿੰਡਾ : ਐਤਵਾਰ ਸ਼ਾਮ ਨੂੰ ਆਰੀਆ ਸਮਾਜ ਚੌਂਕ ਵਿੱਚ ਸਥਿਤ ਸਪੋਰਟਸ ਕਿੰਗ ਸ਼ੋਅ ਰੂਮ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਪੂਰੀ ਮਾਰਕੀਟ ਵਿੱਚ ਦਹਿਸ਼ਤ ਅਤੇ ਡਰ ਦਾ ਮਾਹੌਲ ਬਣ ਗਿਆ। ਆਸੇ ਪਾਸੇ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਤੁਰੰਤ ਬੰਦ ਕਰ ਦਿੱਤੀਆਂ ਅਤੇ ਸੁਰੱਖਿਆ ਥਾਵਾਂ ਤੇ ਖੜੇ ਹੋ ਗਏ। ਪ੍ਰਤੱਖ ਦਰਸ਼ੀਆਂ ਅਨੁਸਾਰ ਸ਼ੋਅਰੂਮ ਨੇੜੇ ਲੱਗੇ ਬਿਜਲੀ ਮੀਟਰਾਂ ਦੇ ਬਕਸੇ ਵਿੱਚ ਹੋਈ ਸਪਾਰਕਿੰਗ ਕਾਰਨ ਸ਼ੋਅਰੂਮ ਅੰਦਰ ਅੱਗ ਲੱਗੀ। ਉਸ ਸਮੇਂ ਸਪੋਰਟਸ ਕਿੰਗ ਸ਼ੋਅ ਰੂਮ ਦਾ ਮਾਲਕ ਤੇ ਮੁਲਾਜ਼ਮ ਅੰਦਰ ਹੀ ਕੰਮ ਕਰ ਰਹੇ ਸਨ। ਅੱਗ ਲੱਗਣ ਤੋਂ ਬਾਅਦ ਮੁਲਾਜ਼ਮ ਭੱਜ ਕੇ ਨੇੜੇ ਹੀ ਫਾਇਰ ਬਿਗਰੇਡ ਦੇ ਦਫਤਰ ਪੁੱਜੇ ਅਤੇ ਅੱਗ ਲੱਗਣ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਤੁਰੰਤ ਅੱਗ ਬੁਝਾਊ ਦੋ ਗੱਡੀਆਂ ਨੇ ਮੌਕੇ ਤੇ ਪੁੱਜ ਕੇ ਅੱਗ ’ਤੇ ਕਾਬੂ ਪਾਉਣਾ ਸ਼ੁਰੂ ਕੀਤਾ। ਕਾਫੀ ਜਦੋਂ ਜਹਿਦ ਅਤੇ ਮਸ਼ੱਕਤ ਤੋਂ ਬਾਅਦ ਅੱਗ ਨੂੰ ਬੁਝਾ ਲਿਆ ਪਰ ਉਦੋਂ ਤੱਕ ਸ਼ੋ ਰੂਮ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਕਾਰਨ ਸ਼ੋਰੂਮ ਵਿੱਚ ਲੱਖਾਂ ਰੁਪਏ ਦਾ ਸਮਾਨ ਸੜ।