ਸ੍ਰੋਮਣੀ ਅਕਾਲੀ ਦਲ ਦੀ ਵਿਸ਼ਾਲ ਮੀਟਿੰਗ, ਨਗਰ ਕੌਂਸਲ ਚੋਣਾਂ ਲਈ ਵੱਜਿਆ ਚੋਣ ਬਿਗੁਲ

ਖੁਸ਼ਦੀਪ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਹਲਕਾ ਤਲਵੰਡੀ ਸਾਬੋ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਉਮੀਦਵਾਰ ਰਵੀਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਪਾਰਟੀ ਦੇ ਸਮੂਹ ਅਹੁਦੇਦਾਰਾਂ, ਸਰਕਲ ਪ੍ਰਧਾਨਾਂ, ਪੰਚਾਂ, ਸਰਪੰਚਾਂ ਅਤੇ ਆਗੂਆਂ ਦੀ ਇਕ ਵਿਸ਼ਾਲ ਤੇ ਅਹਿਮ ਮੀਟਿੰਗ ਹੋਈ। ਇਹ ਮੀਟਿੰਗ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਦੀ ਮਜ਼ਬੂਤੀ ਤੇ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਰਣਨੀਤੀ ਤਿਆਰ ਕਰਨ ਲਈ ਕੀਤੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਰਵੀਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿੱਚ ਪੂਰੀ ਤਾਕਤ ਨਾਲ ਮੈਦਾਨ ਵਿੱਚ ਉਤਰੇਗਾ ਅਤੇ ਵੱਧ ਤੋਂ ਵੱਧ ਆਪਣੇ ਉਮੀਦਵਾਰ ਜਿਤਾ ਕੇ ਹਲਕੇ ’ਚ ਅਕਾਲੀ ਦਲ ਦਾ ਝੰਡਾ ਬੁਲੰਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਦੀ ਚੜ੍ਹਦੀ ਕਲਾ, ਮਜ਼ਬੂਤ ਸੰਗਠਨ ਤੇ ਲੋਕਾਂ ਦੇ ਭਰੋਸੇ ਦੇ ਸਦਕਾ ਅਕਾਲੀ ਦਲ ਮੁੜ ਲੋਕਾਂ ਦੀ ਪਹਿਲੀ ਪਸੰਦ ਬਣ ਰਿਹਾ ਹੈ। ਸਿੱਧੂ ਨੇ ਕਿਹਾ ਕਿ ਪਾਰਟੀ ਵਰਕਰਾਂ ਦੀ ਮਿਹਨਤ ਤੇ ਇਕਜੁੱਟਤਾ ਹੀ ਸ਼੍ਰੋਮਣੀ ਅਕਾਲੀ ਦਲ ਦੀ ਅਸਲ ਤਾਕਤ ਹੈ। ਉਨ੍ਹਾਂ ਸਾਰੇ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਘਰ-ਘਰ ਤੱਕ ਪਾਰਟੀ ਦੀਆਂ ਨੀਤੀਆਂ ਤੇ ਲੋਕ-ਹਿੱਤ ਮੁੱਦਿਆਂ ਨੂੰ ਪਹੁੰਚਾਇਆ ਜਾਵੇ, ਤਾਂ ਜੋ ਆਉਣ ਵਾਲੇ ਸਮੇਂ ’ਚ ਪਾਰਟੀ ਨੂੰ ਹੋਰ ਮਜ਼ਬੂਤੀ ਮਿਲ ਸਕੇ। ਹਲਕੇ ਦੇ ਵੱਖ-ਵੱਖ ਪਿੰਡਾਂ ਤੇ ਸਰਕਲਾਂ ਤੋਂ ਆਏ ਆਗੂਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਧ ਚੜ੍ਹ ਕੇ ਕੰਮ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਰਵੀਪ੍ਰੀਤ ਸਿੰਘ ਸਿੱਧੂ ਦੇ ਨਿੱਜੀ ਸਹਾਇਕ ਹਰਤਾਬਲ ਸਿੰਘ ਸੁੱਖੀ, ਜਨਰਲ ਕੌਂਸਲ ਮੈਂਬਰ ਰਣਜੀਤ ਸਿੰਘ ਮਲਕਾਣਾ, ਅਵਤਾਰ ਸਿੰਘ ਨਵਾਂ ਪਿੰਡ, ਦਵਿੰਦਰ ਸਿੰਘ ਕੋਟ ਬਖਤੂ, ਜਸਵਿੰਦਰ ਸਿੰਘ ਜੈਲਦਾਰ, ਜਗਾ ਰਾਮ ਤੀਰਥ, ਗੁਰਮੀਤ ਸਿੰਘ ਮੀਤਾ ਸਰਪੰਚ ਲਹਿਰੀ, ਬਲਵਿੰਦਰ ਸਿੰਘ ਬਿੰਦਰ ਪੱਕਾ ਕਲਾਂ, ਬੂਟਾ ਸਿੰਘ ਲਾਲੇਆਣਾ, ਬਲਵਿੰਦਰ ਸਿੰਘ ਭਿੰਦਾ ਜੱਜਲ, ਜਸਪਾਲ ਕੌਰ ਜੱਜਲ, ਬੂਟਾ ਸਿੰਘ ਕੌਰੇਆਣਾ, ਸੁਖਮੰਦਰ ਸਿੰਘ ਸੁੱਖਾ ਜੱਜਲ, ਜੱਗਾ ਸਿੰਘ ਕੌਰੇਆਣਾ, ਕੁਲਦੀਪ ਸਿੰਘ ਸਰਪੰਚ ਭੁੱਖਿਆਂਵਾਲੀ, ਗੁਰਤੇਜ ਸਿੰਘ, ਬਲਵੰਤ ਸਿੰਘ ਨਥੇਹਾ, ਤਰਸੇਮ ਸਿੰਘ ਮਾਨਵਾਲਾ, ਗੁਰਮੀਤ ਸਿੰਘ ਰਾਜਾ ਭੁੱਲਰ ਕੌਰੇਆਣਾ, ਗੁਲਜ਼ਾਰ ਸਿੰਘ ਪੱਪੂ ਮਲਕਾਣਾ, ਹਰਚਰਨ ਸਿੰਘ ਮਲਕਾਣਾ, ਪ੍ਰਤਾਪ ਸਿੰਘ ਰਾਮਾਂ ਪਿੰਡ, ਮਨਜੀਤ ਸਿੰਘ ਭਾਗੀਵਾਂਦਰ, ਡਾ. ਗੁਰਮੇਲ ਸਿੰਘ ਘਈ, ਸਿਮਰਜੀਤ ਸਿੰਘ ਜਿੰਮੀ ਕੌਰੇਆਣਾ, ਬਲਕਾਰ ਸਿੰਘ ਨਵਾਂ ਪਿੰਡ, ਸੁਰਿੰਦਰ ਸਿੰਘ ਚੱਕ ਹੀਰਾ ਸਿੰਘ, ਗੁਰਪ੍ਰੀਤ ਸਿੰਘ ਚੋਟੀਆਂ, ਹਰਮੰਦਰ ਸਿੰਘ ਨੰਗਲਾ, ਬਲਕਰਨ ਸਿੰਘ ਸਰਪੰਚ ਪੱਕਾ ਕਲਾਂ, ਰਸ਼ਵਿੰਦਰ ਸਿੰਘ ਸ਼ੇਖਪੁਰਾ, ਅਮਨਦੀਪ ਸਿੰਘ ਟਾਂਡੀਆਂ, ਨਿੰਮਾ ਬਰਾੜ ਬਹਿਮਣ ਜੱਸਾ ਸਿੰਘ, ਬੱਬੂ ਨਵਾਂ ਪਿੰਡ, ਕਾਕਾ ਧਾਲੀਵਾਲ ਪੱਕਾ ਕਲਾਂ ਤੇ ਰਜਿੰਦਰ ਪੱਕਾ ਕਲਾਂ ਸਮੇਤ ਵੱਡੀ ਗਿਣਤੀ ’ਚ ਅਕਾਲੀ ਆਗੂ ਤੇ ਵਰਕਰਜ਼ ਹਾਜ਼ਰ ਸਨ।