ਬੀਜ ਫੈਕਟਰੀ ’ਚੋਂ ਲੱਖਾਂ ਦੀ ਕਣਕ ਚੋਰੀ, ਕੇਸ ਦਰਜ
ਧਰਮਪਾਲ ਸਿੰਘ, ਸੰਗਤ ਮੰਡੀ
Publish Date: Sun, 10 May 2026 07:35 PM (IST)
Updated Date: Mon, 11 May 2026 04:15 AM (IST)

ਧਰਮਪਾਲ ਸਿੰਘ, ਸੰਗਤ ਮੰਡੀ : ਸੰਗਤ ਮੰਡੀ ਦੇ ਗੁਰਥੜੀ ਰੋਡ ’ਤੇ ਪੈਂਦੀ ਏਵਨ ਐਗਰੀ ਸੀਡ ਫੈਕਟਰੀ ਵਿੱਚੋਂ ਚੋਰਾਂ ਵੱਲੋਂ ਰਾਤ ਸਮੇਂ ਲੱਖਾਂ ਰੁਪਏ ਦੀ ਕਣਕ ਚੋਰੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਇਸ਼ੂ ਸ਼ਰਮਾ ਪੁੱਤਰ ਨਰਿੰਦਰ ਸ਼ਰਮਾ ਵਾਸੀ ਰਾਮਾਂ ਮੰਡੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੀ 24, 25 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਚੋਰਾਂ ਵੱਲੋਂ ਉਨ੍ਹਾਂ ਦੀ ਗੁਰਥੜੀ Çਲੰਕ ਰੋਡ ’ਤੇ ਪੈਂਦੀ ਏਵਨ ਐਗਰੀ ਸ਼ੀਡ ਫੈਕਟਰੀ ਵਿੱਚੋਂ ਅਣਪਛਾਤੇ ਚੋਰਾਂ ਵੱਲੋਂ ਕਰੀਬ 3 ਲੱਖ ਰੁਪਏ ਮੁੱਲ ਦੀ 225 ਗੱਟੇ ਕਣਕ (50 ਕਿੱਲੋ ਪ੍ਰਤੀ ਗੱਟਾ) ਚੋਰੀ ਕਰ ਲਈ ਗਈ, ਜਿਸ ਦਾ ਉਨ੍ਹਾਂ ਨੂੰ ਸਵੇਰ ਹੋਣ ਤੇ ਹੀ ਪਤਾ ਲੱਗ ਸਕਿਆ। ਰਾਜੀਵ ਸਿੰਗਲਾ ਪੁੱਤਰ ਤਰਸੇਮ ਚੰਦ ਵਾਸੀ ਰਾਮਾਂ ਮੰਡੀ ਨਾਲ ਸਾਂਝੀ ਬੀਜ਼ ਫੈਕਟਰੀ ਉਨ੍ਹਾਂ ਵੱਲੋਂ ਲਗਾਈ ਗਈ ਹੈ, ਜਿਥੇ ਜਸਪਾਲ ਸਿੰਘ ਉਰਫ਼ ਪੱਪੂ ਪੁੱਤਰ ਇਕਬਾਲ ਸਿੰਘ ਨੂੰ ਪਹਿਰੇਦਾਰ ਵਜੋਂ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਬੀਜ ਫੈਕਟਰੀ ’ਚ 2, 3 ਮਹੀਨੇ ਲਈ ਕਣਕ ਸਟੋਰ ਕਰਕੇ ਉਹ ਬੀਜ਼ ਤਿਆਰ ਕਰਦੇ ਹਨ ਅਤੇ ਅੱਗੋਂ ਕਿਸਾਨਾ ਤੋਂ ਖੇਤੀ ਕਰਵਾਉਂਦੇ ਹਨ। ਫੈਕਟਰੀ ’ਚ ਉਨ੍ਹਾਂ ਦੀ ਫ਼ਰਮ ਵੱਲੋਂ 12950 ਗੱਟੇ ਕਣਕ ਸਟੋਰ ਕੀਤੀ ਸੀ, ਜਿਸ ਦਾ ਚੌਕੀਦਾਰ ਨੂੰ ਸਵੇਰੇ ਫੈਕਟਰੀ ਦੀ ਪਿਛਲੀ ਕੰਧ ਨੇੜੇ ਕਣਕ ਖਿੱਲਰੀ ਦੇਖ ਕੇ ਪਤਾ ਲੱਗਾ ਅਤੇ ਗਿਣਤੀ ਕਰਨ ’ਤੇ 225 ਗੱਟੇ ਕਣਕ ਦੇ ਘੱਟ ਪਾਏ ਗਏ। ਸਹਾਇਕ ਥਾਣੇਦਾਰ ਕਰਮਜੀਤ ਸਿੰਘ ਅਨੁਸਾਰ ਇਸ਼ੂ ਸ਼ਰਮਾ ਦੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸੰਗਤ ਦੀ ਪੁਲਿਸ ਵੱਲੋਂ ਅਣਪਛਾਤੇ ਚੋਰਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।