- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਪ ਨੇ ਜਲਾਲ ‘ਚ ਧਾਰਮਿਕ ਸਮਾਗਮ ਕਰਵਾਇਆ

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ :
ਸੂਬਾ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਵਿਚ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਬਿੱਲ 2026 ਪਾਸ ਕੀਤੇ ਜਾਣ ਦੀ ਖੁਸ਼ੀ ਵਿਚ ਹਲਕਾ ਰਾਮਪੁਰਾ ਫੂਲ ਦੇ ਪਿੰਡ ਜਲਾਲ ਦੇ ਗੁਰਦੁਆਰਾ ਤੀਰਥਸਰ ਸਾਹਿਬ ਜਲਾਲ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਉਣ ਉਪਰੰਤ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕਰਦੇ ਹੋਏ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਬਿੱਲ 2026 ਸਿੱਖ ਕੰਮ ਦੀਆਂ ਭਾਵਨਾਵਾਂ ਤੇ ਆਸਥਾ ਦੀ ਰੱਖਿਆ ਵੱਲ ਇਕ ਇਤਿਹਾਸਕ ਕਦਮ ਹੈ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਸਤਿਕਾਰ ਨੂੰ ਯਕੀਨੀ ਬਣਾਉਣਾ ਹਰ ਸਿੱਖ ਦਾ ਫ਼ਰਜ਼ ਹੈ। ਵਿਧਾਇਕ ਸਿੱਧੂ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਾਨੂੰ ਸਾਡੀ ਵਿਰਾਸਤ ਤੇ ਮੂਲਾਂ ਨਾਲ ਜੋੜਦੇ ਹਨ ਤੇ ਸਮਾਜ ਵਿਚ ਏਕਤਾ ਤੇ ਸਾਂਝ ਨੂੰ ਮਜ਼ਬੂਤ ਕਰਦੇ ਹਨ। ਇਸ ਮੌਕੇ ਆਪ ਦੇ ਹਲਕਾ ਕੋਆਰਡੀਨੇਟਰ ਬੂਟਾ ਸਿੰਘ ਜਲਾਲ ਨੇ ਸਮਾਗਮ ਵਿਚ ਪੁੱਜੀਆਂ ਸੰਗਤ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਬਿੱਲ 2026 ਪਾਸ ਕਰਕੇ ਇਤਿਹਾਸਿਕ ਫੈਸਲਾ ਕੀਤਾ ਹੈ। ਇਸ ਸਮੇਂ ਉੱਘੇ ਢਾਡੀ ਬਲਵਿੰਦਰ ਸਿੰਘ ਭਗਤਾ ਦੇ ਜੱਥੇ ਨੇ ਧਾਰਮਿਕ ਵਾਰਾਂ ਰਾਹੀ ਸੰਗਤ ਨੂੰ ਨਿਹਾਲ ਕੀਤਾ।
ਅੰਤ ’ਚ ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਜਤਿੰਦਰ ਸਿੰਘ ਭੱਲਾ ਚੇਅਰਮੈਨ ਨਗਰ ਸੁਧਾਰ ਟਰੱਸਟ ਬਠਿੰਡਾ, ਬੇਅੰਤ ਸਿੰਘ ਸਲਾਬਤਪੁਰਾ ਚੇਅਰਮੈਨ ਮਾਰਕਿਟ ਕਮੇਟੀ ਭਗਤਾ, ਯਾਦਵਿੰਦਰ ਸਿੰਘ ਪੱਪੂ ਸਿਰੀਏਵਾਲਾ, ਸੁਰੇਸ਼ ਕੁਮਾਰ ਕਾਲੀ ਸੇਤੀਆ, ਜਗਸੀਰ ਸਿੰਘ ਪੰਨੂੰ, ਗੁਰਮੁੱਖ ਸਿੰਘ ਬਰਾੜ, ਸੰਜੀਵ ਕੁਮਾਰ ਬੰਟੀ, ਵਿਜੈ ਕੁਮਾਰ ਪੱਪੂ, ਰਾਜਵਿੰਦਰ ਸਿੰਘ ਭਗਤਾ, ਜਸਵਿੰਦਰ ਸਿੰਘ ਭਗਤਾ, ਦੀਪਕ ਰਾਜਗੜ੍ਹ ਸਰਪੰਚ, ਸੁਖਮੰਦਰ ਸਿੰਘ ਆਦਮਪੁਰਾ ਸਰਪੰਚ, ਕਾਕਾ ਖਾਨਦਾਨ ਭਗਤਾ, ਦਰਸ਼ਨ ਸਿੰਘ ਸੋਹੀ ਰਾਮਪੁਰਾ, ਰੋਬੀ ਬਰਾੜ ਬਲਾਕ ਪ੍ਰਧਾਨ, ਮਨਮੋਹਨ ਗਰਗ ਬਲਾਕ ਪ੍ਰਧਾਨ, ਸਰਪੰਚ ਗੋਬਿੰਦਰ ਸਿੰਘ ਕੋਠਾ ਗੁਰੂ ਖੁਰਦ, ਰਾਕੇਸ ਕੁਮਾਰ ਅਰੋੜਾ ਆਦਿ ਹਾਜ਼ਰ ਸਨ।