ਨਗਰ ਪੰਚਾਇਤ ਭਗਤਾ ਦੀ ਚੋਣ ਲਈ 50 ਉਮੀਦਵਾਰ ਮੈਦਾਨ ‘ਚ ਡਟੇ

-ਵਾਰਡ-1 ਤੋਂ ਸਭ ਤੋਂ ਘੱਟ 2 ਅਤੇ ਵਾਰਡ-8 ਤੋਂ ਸਭ ਤੋਂ ਵੱਧ 6 ਉਮੀਦਵਾਰ ਮੈਦਾਨ ’ਚ
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ
ਨਗਰ ਪੰਚਾਇਤ ਭਗਤਾ ਭਾਈਕਾ ਦੀ ਚੋਣ ਲਈ 80 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ, ਜਿਨ੍ਹਾਂ ’ਚੋਂ 30 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ। ਨਗਰ ਪੰਚਾਇਤ ਭਗਤਾ ਭਾਈ ਦੇ 13 ਵਾਰਡਾਂ ਲਈ 50 ਉਮੀਦਵਾਰ ਚੋਣ ਮੈਦਾਨ ’ਚ ਆਪਣੀ ਕਿਸਮਤ ਅਜਮਾਉਣਗੇ। ਨਗਰ ਪੰਚਾਇਤ ਭਗਤਾ ਭਾਈ ਦੇ ਵਾਰਡ ਨੰਬਰ 1 ਤੋਂ ਸਭ ਤੋਂ ਘੱਟ 2 ਉਮੀਦਵਾਰ ਚੋਣ ਮੈਦਾਨ ਵਿਚ ਅਤੇ ਵਾਰਡ-8 ਤੋਂ ਸਭ ਤੋਂ ਵੱਧ 6 ਉਮੀਦਵਾਰ ਮੈਦਾਨ ਵਿਚ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਪੰਚਾਇਤ ਭਗਤਾ ਭਾਈਕਾ ਦੇ ਵਾਰਡ-ਇਕ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਅਮਨਦੀਪ ਕੌਰ ਗਰੇਵਾਲ, ‘ਆਪ’ ਦੇ ਮਿਥਲੇਸ਼ ਵਰਮਾ, ਵਾਰਡ ਨੰਬਰ 2 ਤੋਂ ਕਾਂਗਰਸ ਦੇ ਬੂਟਾ ਸਿੰਘ ਸਿੱਧੂ, ਆਮ ਆਦਮੀ ਪਾਰਟੀ ਦੇ ਸੁਖਮੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਕੁਲਦੀਪ ਕੌਰ ਬਰਾੜ, ਵਾਰਡ ਨੰਬਰ 3 ਤੋਂ ਭਾਰਤੀ ਜਨਤਾ ਪਾਰਟੀ ਦੇ ਹਰਜਿੰਦਰ ਕੌਰ, ਆਪ ਦੇ ਮੰਦਰ ਕੌਰ, ਸ੍ਰੋਮਣੀ ਅਕਾਲੀ ਦਲ ਦੇ ਰਣਜੀਤ ਕੌਰ, ਕਾਂਗਰਸ ਦੇ ਰਮਨਦੀਪ ਕੌਰ, ਵਾਰਡ-4 ਤੋਂ ‘ਆਪ’ ਦੇ ਸੁਖਵਿੰਦਰ ਸਿੰਘ ਖਾਨਦਾਨ, ਕਾਂਗਰਸ ਦੇ ਗੁਰਪ੍ਰੀਤ ਸਿੰਘ ਘਾਰੂ, ਸ੍ਰੋਮਣੀ ਅਕਾਲੀ ਦਲ ਦੇ ਗੁਰਵਿੰਦਰ ਕੌਰ ਭਗਤਾ, ਜਗਸੀਰ ਸਿੰਘ ਅਤੇ ਬਿੰਦਰ ਸਿੰਘ ਆਜ਼ਾਦ, ਵਾਰਡ-5 ਤੋਂ ‘ਆਪ’ ਦੇ ਹਰਜਿੰਦਰ ਕੌਰ, ਕਾਂਗਰਸ ਦੇ ਜਸਵੀਰ ਕੌਰ, ਸ੍ਰੋਮਣੀ ਅਕਾਲੀ ਦਲ ਦੇ ਮਨਜੀਤ ਕੌਰ, ਵਾਰਡ-6 ਤੋਂ ਆਪ ਦੇ ਏਕਮ ਸਿੰਘ ਸਿੱਧੂ, ਭਾਜਪਾ ਦੇ ਸਤਵੀਰ ਸਿੰਘ ਜੱਗਾ, ਸ੍ਰੋਮਣੀ ਅਕਾਲੀ ਦਲ ਦੇ ਹਰਬੰਸ ਸਿੰਘ ਠਾਣਾ, ਕਾਂਗਰਸ ਦੇ ਰਾਜਵਿੰਦਰ ਸਿੰਘ ਰਾਜਾ, ਵਾਰਡ-7 ਤੋਂ ਸ੍ਰੋਮਣੀ ਅਕਾਲੀ ਦਲ ਦੇ ਚਰਨਜੀਤ ਕੌਰ, ਆਪ ਦੇ ਦਲਜੀਤ ਕੌਰ, ਕਾਂਗਰਸ ਦੇ ਬਲਜੀਤ ਕੌਰ, ਭਾਜਪਾ ਦੇ ਮਮਤਾ ਰਾਣੀ ਭਾਮਰੀ, ਵਾਰਡ-8 ਤੋਂ ਕਾਂਗਰਸ ਦੇ ਸੁਖਦੀਪ ਸਿੰਘ, ਸ੍ਰੋਮਣੀ ਅਕਾਲੀ ਦਲ ਦੇ ਹਰਜਿੰਦਰ ਸਿੰਘ , ਭਾਜਪਾ ਦੇ ਕਿਰਨਾ ਸਿੰਘ ਕੰਡਿਆਰੇ, ਗੁਰਮੀਤ ਸਿੰਘ ਆਜ਼ਾਦ, ਆਪ ਦੇ ਜਗਸੀਰ ਸਿੰਘ, ਆਜ਼ਾਦ ਤਰਸੇਮ ਸਿੰਘ ਸੇਮਾ, ਵਾਰਡ ਨੰਬਰ 9 ਤੋਂ ਆਪ ਦੇ ਸੀਮਾ ਰਾਣੀ, ਭਾਜਪਾ ਦੇ ਸੁਰਿੰਦਰ ਕੌਰ, ਸ਼੍ਰੋਮਣੀ ਅਕਾਲੀ ਦਲ ਦੇ ਗੀਤਾ ਰਾਣੀ ਗਰਗ, ਵਾਰਡ ਨੰਬਰ 10 ਤੋਂ ਕੁਲਜੀਤ ਸਿੰਘ ਆਜ਼ਾਦ, ਭਾਜਪਾ ਦੇ ਬਿਕਰਮਜੀਤ ਗਰਗ, ਸ੍ਰੋਮਣੀ ਅਕਾਲੀ ਦਲ ਦੇ ਰਘਵੀਰ ਸਿੰਘ ਬਰਾੜ, ਆਪ ਦੇ ਰਾਜਵਿੰਦਰ ਸਿੰਘ ਭਗਤਾ, ਕਾਂਗਰਸ ਲਖਵੀਰ ਸਿੰਘ ਲੱਖਾ, ਵਾਰਡ ਨੰਬਰ 11 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਚੈਰੀ ਬਾਲਾ, ਆਪ ਦੇ ਪੁਸ਼ਪਾ ਰਾਣੀ ਪਿੰਕੀ, ਭਾਜਪਾ ਦੇ ਗੀਤਾ ਰਾਣੀ ਡੋਡ, ਆਜ਼ਾਦ ਪਰਵੀਨ ਰਾਣੀ, ਵਾਰਡ-12 ਤੋ ਕਾਂਗਰਸ ਦੇ ਸੁਰੇਸ਼ ਕੁਮਾਰ ਚੌਧਰੀ, ਸ਼੍ਰੋਮਣੀ ਅਕਾਲੀ ਦਲ ਦੇ ਕਰਨਦੀਪ ਸਿੰਘ ਦੁਆ, ‘ਆਪ’ ਦੇ ਜਗਸੀਰ ਸਿੰਘ ਪੰਨੂ, ਭਾਜਪਾ ਦੇ ਬਲਤੇਜ ਸਿੰਘ, ਵਾਰਡ-13 ਤੋਂ ਆਪ ਦੇ ਗੁਰਪ੍ਰੀਤ ਸਿੰਘ, ਸ੍ਰੋਮਣੀ ਅਕਾਲੀ ਦਲ ਦੇ ਮਨਜੀਤ ਸਿੰਘ ਧੁੰਨਾ ਅਤੇ ਕਾਂਗਰਸ ਦੇ ਜਸਵਿੰਦਰ ਸਿੰਘ ਚੋਣ ਮੈਦਾਨ ’ਚ ਹਨ।