ਨਗਰ ਨਿਗਮ ਚੋਣ ਲਈ ਕਾਂਗਰਸ ਵੱਲੋਂ 42 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ

-ਰਮਿੰਦਰ ਆਵਲਾ ਤੇ ਰਾਜਨ ਗਰਗ ਨੇ ਜਾਰੀ ਕੀਤੀ ਸੂਚੀ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਨਿਗਮ ਬਠਿੰਡਾ ਦੀਆਂ ਚੋਣਾਂ ਲਈ ਕਾਂਗਰਸ ਵੱਲੋਂ ਆਪਣੇ 42 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਗਰ ਨਿਗਮ ਚੋਣਾਂ ਲਈ ਇੰਚਾਰਜ ਬਣਾਏ ਸਾਬਕਾ ਵਿਧਾਇਕ ਰਮਿੰਦਰ ਆਵਲਾ ਨੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਮੌਜੂਦਗੀ ਵਿੱਚ ਇਹ ਸੂਚੀ ਜਾਰੀ ਕੀਤੀ। ਜਾਰੀ ਕੀਤੀ ਸੂਚੀ ਵਿੱਚ ਵਾਰਡ-2 ਤੋਂ ਮੁਕੇਸ਼ ਕੁਮਾਰ, ਵਾਰਡ-3 ਤੋਂ ਬਲਜੀਤ ਕੌਰ ਗਿੱਲ, ਵਾਰਡ ਨੰਬਰ 4 ਤੋਂ ਬਲਤੇਜ ਸਿੰਘ, ਵਾਰਡ ਨੰਬਰ 5 ਤੋਂ ਸ਼ਵਿੰਦਰਜੀਤ ਕੌਰ, ਵਾਰਡ-6 ਤੋਂ ਸੁਖਦੇਵ ਸਿੰਘ, ਵਾਰਡ-7 ਤੋਂ ਸਰੋਜ ਸ਼ਰਮਾ, ਵਾਰਡ ਨੰਬਰ 8 ਤੋਂ ਲੋਵੇਸ਼ ਗੈਰੀ, ਵਾਰਡ-9 ਤੋਂ ਪ੍ਰਵੀਨ ਗਰਗ, ਵਾਰਡ ਨੰਬਰ 10 ਤੋਂ ਮਨਿੰਦਰ ਕੁਮਾਰ, ਵਾਰਡ ਨੰਬਰ 11 ਤੋਂ ਸੁਖਪਾਲ ਕੌਰ, ਵਾਰਡ-12 ਤੋਂ ਗੁਰਜੰਟ ਸਿੰਘ, ਵਾਰਡ ਨੰਬਰ 13 ਤੋਂ ਪੂਨਮ ਰਾਣੀ, ਵਾਰਡ ਨੰਬਰ 14 ਤੋਂ ਨਰਿੰਦਰ ਸਿੰਘ ਸਿੱਧੂ, ਵਾਰਡ ਨੰਬਰ 15 ਤੋਂ ਰਜਿੰਦਰ ਸਿੰਘ ਗੋਪੀ, ਵਾਰਡ ਨੰਬਰ 16 ਤੋਂ ਮਾਧਵ ਸ਼ਰਮਾ, ਵਾਰਡ ਨੰਬਰ 18 ਤੋਂ ਕਮਲਜੀਤ ਸਿੰਘ ਭੰਗੂ, ਵਾਰਡ ਨੰਬਰ 20 ਤੋਂ ਨਵਦੀਪ ਸਿੰਘ ਸਿੱਧੂ, ਵਾਰਡ ਨੰਬਰ 21 ਤੋਂ ਪਰਮਜੀਤ ਕੌਰ ਰੁਮਾਣਾ, ਵਾਰਡ ਨੰਬਰ 22 ਤੋਂ ਜਗਮੀਤ ਸਿੰਘ, ਵਾਰਡ-23 ਤੋਂ ਕਿਰਨ ਰਾਣੀ, ਵਾਰਡ ਨੰਬਰ 24 ਤੋਂ ਸੁਰੇਸ਼ ਕੁਮਾਰ, ਵਾਰਡ ਨੰਬਰ 25 ਤੋਂ ਮੀਨੂ ਕੌਰ, ਵਾਰਡ ਨੰਬਰ 27 ਤੋਂ ਗੁਰਮੀਤ ਕੌਰ, ਵਾਰਡ-28 ਤੋਂ ਬਲਜੀਤ ਸਿੰਘ, ਵਾਰਡ ਨੰਬਰ 29 ਤੋਂ ਬਲਵਿੰਦਰ ਕੌਰ, ਵਾਰਡ ਨੰਬਰ 30 ਤੋਂ ਵੀਰ ਦਵਿੰਦਰ ਸਿੰਘ, ਵਾਰਡ ਨੰਬਰ 31 ਤੋਂ ਬਬੀਤਾ ਰਾਣੀ, ਵਾਰਡ ਨੰਬਰ 32 ਤੋਂ ਗੁਰਵਿੰਦਰ ਸਿੰਘ ਚਹਿਲ, ਵਾਰਡ ਨੰਬਰ 33 ਤੋਂ ਸੁਨੀਤਾ ਰਾਣੀ, ਵਾਰਡ-35 ਤੋਂ ਬਬਲੀ ਸੈਣੀ, ਵਾਰਡ ਨੰਬਰ 36 ਤੋਂ ਰਮੇਸ਼ ਰਾਣੀ, ਵਾਰਡ ਨੰਬਰ 37 ਤੋਂ ਨੀਤੂ ਠਾਕੁਰ, ਵਾਰਡ ਨੰਬਰ 38 ਤੋਂ ਈਸ਼ਵਰ ਸ਼ਰਮਾ, ਵਾਰਡ-39 ਤੋਂ ਪਰਮਜੀਤ ਕੌਰ, ਵਾਰਡ ਨੰਬਰ 40 ਤੋਂ ਓਮ ਪ੍ਰਕਾਸ਼ ਮੰਗੂ, ਵਾਰਡ ਨੰਬਰ 41 ਤੋਂ ਨੀਲਮ ਧੀਰ, ਵਾਰਡ ਨੰਬਰ 42 ਤੋਂ ਭਗਵਾਨ ਦਾਸ ਭਾਰਤੀ, ਵਾਰਡ ਨੰਬਰ 44 ਤੋਂ ਹਰਵਿੰਦਰ ਸਿੰਘ ਲੱਡੂ, ਵਾਰਡ ਨੰਬਰ 45 ਤੋਂ ਮਮਤਾ ਰਾਣੀ, ਵਾਰਡ-46 ਤੋਂ ਰਾਜਨਦੀਪ ਸਿੰਘ, ਵਾਰਡ ਨੰਬਰ 49 ਤੋਂ ਸੰਦੀਪ ਕੌਰ ਗਿੱਲ ਅਤੇ ਵਾਰਡ-50 ਤੋਂ ਲਾਲ ਚੰਦ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਇਸ ਮੌਕੇ ਸਾਬਕਾ ਵਿਧਾਇਕ ਰਮਿੰਦਰ ਆਵਲਾ ਅਤੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਟਕਸਾਲੀ ਪਰਿਵਾਰਾਂ ਅਤੇ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੇ ਵਰਕਰਾਂ ਨੂੰ ਤਰਜੀਹ ਦੇ ਕੇ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਹ ਟੀਮ ਸ਼ਹਿਰ ਦੇ ਵਿਕਾਸ ਲਈ ਪੂਰੀ ਤਨਦੇਹੀ ਨਾਲ ਕੰਮ ਕਰੇਗੀ ਅਤੇ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਨੂੰ ਪੂਰਨ ਬਹੁਮਤ ਮਿਲੇਗਾ। ਉਨ੍ਹਾਂ ਕਿਹਾ ਕਿ ਸੂਚੀ ਤਿਆਰ ਕਰਦੇ ਸਮੇਂ ਅਨੁਸੂਚਿਤ ਜਾਤੀ, ਪਿਛੜੀਆਂ ਸ੍ਰੇਣੀਆਂ, ਮਹਿਲਾਵਾਂ, ਨੌਜਵਾਨਾਂ ਅਤੇ ਸੀਨੀਅਰ ਆਗੂਆਂ ਨੂੰ ਪੂਰੀ ਤਰਜੀਹ ਦਿੱਤੀ ਗਈ ਹੈ। ਇਸ ਮੌਕੇ ਮੀਤ ਪ੍ਰਧਾਨ ਅਤੇ ਪ੍ਰੈਸ ਮੀਡੀਆ ਇੰਚਾਰਜ ਰੁਪਿੰਦਰ ਬਿੰਦਰਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।