ਪ੍ਰਧਾਨ ਅਮਰਜੀਤ ਮਹਿਤਾ ਵੱਲੋਂ ਮੇਲੇ ਦਾ ਆਗਾਜ਼, ਕਮਲ ਹੀਰ ਨੇ ਬੰਨ੍ਹਿਆ ਰੰਗ
ਸਵਦੇਸ਼ੀ ਮੇਲੇ ਦੇ ਤੀਜੇ ਦਿਨ ਦਾ ਪੀਸੀਏ ਪ੍ਰਧਾਨ ਅਮਰਜੀਤ ਮਹਿਤਾ ਨੇ ਕੀਤਾ ਸ਼ੁਭ ਆਰੰਭ, ਕਮਲ ਹੀਰ ਦੇ ਗੀਤਾਂ 'ਤੇ ਝੂਮੇ ਲੋਕ
Publish Date: Mon, 27 Apr 2026 05:08 PM (IST)
Updated Date: Tue, 28 Apr 2026 04:05 AM (IST)
-ਕਿਹਾ, ਅਜਿਹੇ ਮੇਲੇ ਮਨੋਰੰਜਨ ਤੇ ਵਪਾਰਕ ਸਰਗਰਮੀਆਂ ਨੂੰ ਉਤਸ਼ਾਹਿਤ ਕਰਨ ’ਚ ਨਿਭਾਉਂਦੇ ਨੇ ਅਹਿਮ ਭੂਮਿਕਾ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਇੱਥੋਂ ਦੇ ਪਟੇਲ ਨਗਰ ਵਿਚ ਸਮਰਿਧ ਕੁਟੰਬ ਦੁਆਰਾ ਪਹਿਲੀ ਵਾਰ ਕਰਵਾਏ ਜਾ ਰਹੇ ਸਵਦੇਸ਼ੀ ਮੇਲੇ ਦੇ ਤੀਜੇ ਦਿਨ ਦਾ ਸ਼ੁਭ ਆਰੰਭ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਮੁੱਖ ਮਹਿਮਾਨ ਵਜੋਂ ਪਹੁੰਚ ਕੇ ਜੋਤੀ ਪ੍ਰਚੰਡ ਕਰਕੇ ਕੀਤਾ। ਇਸ ਦੌਰਾਨ ਸਮਰਿਧ ਕੁਟੰਬ ਦੇ ਆਲ ਇੰਡੀਆ ਕਨਵੀਨਰ ਮੋਹਿਤ ਗੋਇਲ, ਮੇਲਾ ਪ੍ਰਬੰਧਕ ਅਜੈ ਮਲਹੋਤਰਾ, ਅਮਿਤ ਗੋਇਲ, ਸੁਨੀਲ ਵਰਮਾ, ਬਠਿੰਡਾ ਮੇਲਾ ਮੁਖੀ ਮੈਡਮ ਵੀਨੂੰ ਗੋਇਲ ਨੇ ਅਮਰਜੀਤ ਮਹਿਤਾ ਦਾ ਨਿੱਘਾ ਸਵਾਗਤ ਕੀਤਾ।
ਇਸ ਦੌਰਾਨ ਮਹਿਤਾ ਦੇ ਨਾਲ ਚੇਅਰਮੈਨ ਰਾਜਨ ਅਮਰਦੀਪ ਸਿੰਘ ਤੇ ਅਸ਼ਵਨੀ ਬੰਟੀ ਵੀ ਮੌਜੂਦ ਸਨ। ਇਸ ਦੌਰਾਨ ਮੋਹਿਤ ਗੋਇਲ ਨੇ ਮਹਿਤਾ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੰਨੇ ਵੱਡੇ ਪੱਧਰ ’ਤੇ ਇਸ ਮੇਲੇ ਨੂੰ ਆਯੋਜਿਤ ਕਰਨ ਵਿਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਅਤੇ ਬਠਿੰਡਾ ਦੇ ਸਾਬਕਾ ਮੇਅਰ ਦਮਜੀਤ ਸਿੰਘ ਮਹਿਤਾ ਪਰਿਵਾਰ ਦਾ ਪੂਰਨ ਸਹਿਯੋਗ ਰਿਹਾ ਹੈ। ਪੀਸੀਏ ਪ੍ਰਧਾਨ ਅਮਰਜੀਤ ਮਹਿਤਾ ਨੇ ਕਿਹਾ ਕਿ ਸਵਦੇਸ਼ੀ ਐਕਸਪੋ 2026 ਆਪਣੇ ਨਾਮ ਦੇ ਅਨੁਸਾਰ ਬਠਿੰਡਾ ਨੂੰ ਸੱਭਿਆਚਾਰ ਅਤੇ ਪਰੰਪਰਾਵਾਂ ਨਾਲ ਜੋੜ ਰਿਹਾ ਹੈ। ਮਹਿਤਾ ਪਰਿਵਾਰ ਹਮੇਸ਼ਾ ਬਠਿੰਡਾ ਦੀ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਤਰੱਕੀ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਰਿਹਾ ਹੈ। ਅਜਿਹੇ ਮੇਲੇ ਮਨੋਰੰਜਨ ਅਤੇ ਵਪਾਰਕ ਗਤੀਵਿਧੀਆਂ ਦੋਵਾਂ ਨੂੰ ਉਤਸ਼ਾਹਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਇਸ ਦੌਰਾਨ ਆਪਣੀ ਪੇਸ਼ਕਾਰੀ ਦੇਣ ਪੁੱਜੇ ਪੰਜਾਬੀ ਗਾਇਕ ਕਮਲ ਹੀਰ ਨੂੰ ਮੁਖ਼ਾਤਿਬ ਹੁੰਦਿਆਂ ਅਮਰਜੀਤ ਮਹਿਤਾ ਨੇ ਕਿਹਾ ਕਿ ਮੇਅਰ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਹੇਠ ਬਠਿੰਡਾ ਨੇ ਇਤਿਹਾਸਕ ਤਰੱਕੀ ਕੀਤੀ ਹੈ। ਉਨ੍ਹਾਂ ਨੇ ਦਰਸ਼ਕਾਂ ਨੂੰ ਸਵਦੇਸ਼ੀ ਵਪਾਰ ਮੇਲੇ ਅਤੇ ਕਮਲ ਹੀਰ ਦੇ ਗੀਤਾਂ ਦਾ ਆਨੰਦ ਲੈਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਇਹ ਸਵਦੇਸ਼ੀ ਮੇਲਾ 3 ਮਈ, 2026 ਤਕ ਲਾਇਆ ਜਾ ਰਿਹਾ ਹੈ। 3 ਮਈ ਤਕ ਪ੍ਰਸਿੱਧ ਪੰਜਾਬੀ ਗਾਇਕ ਆਪਣੀਆਂ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ।