ਪੰਜਾਬ ਵਿੱਚ ਹੋਈਆਂ 29 ਮਈ ਨੂੰ ਹੋਈਆਂ

-ਆਮ ਆਦਮੀ ਪਾਰਟੀ ਨੂੰ ਚਾਰ ਸੀਟਾਂ ਨਾਲ ਕਰਨਾ ਪਿਆ ਸੰਤੋਖ
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ
ਪੰਜਾਬ ਵਿੱਚ ਹੋਈਆਂ 29 ਮਈ ਨੂੰ ਹੋਈਆਂ ਨਗਰ ਕੌਂਸਲ ਚੋਣਾਂ ਦੌਰਾਨ ਮੌੜ ਨਗਰ ਕੌਂਸਲ ਦੇ ਸਾਰੇ 17 ਵਾਰਡਾਂ ਦੇ ਚੋਣ ਨਤੀਜੇ ਘੋਸ਼ਿਤ ਕਰ ਦਿੱਤੇ ਗਏ ਹਨ। ਇਨ੍ਹਾਂ ਚੋਣਾਂ ’ਚ ਕਿਸੇ ਵੀ ਇੱਕ ਸਿਆਸੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ ਹੈ, ਜਿਸ ਕਾਰਨ ਮੁਕਾਬਲਾ ਕਾਫ਼ੀ ਰੋਮਾਂਚਕ ਅਤੇ ਫ਼ਸਵਾਂ ਰਿਹਾ। ਨਤੀਜਿਆਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵਿਚਾਲੇ ਬਰਾਬਰੀ ਦੀ ਟੱਕਰ ਦੇਖਣ ਨੂੰ ਮਿਲੀ ਹੈ। ਮੌੜ ਨਗਰ ਕੌਂਸਲ ਚੋਣਾਂ ਦੌਰਾਨ ਵਾਰਡ-1 ਤੋਂ ਅਮਨਦੀਪ ਕੌਰ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ 385 ਵੋਟਾਂ ਲੈ ਕੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਗੁਰਮੇਲ ਕੌਰ ਨਾਲੋਂ 65 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੀ। ਵਾਰਡ ਨੰਬਰ.2 ਤੋਂ ਅਜ਼ਾਦ ਉਮੀਦਵਾਰ ਨਵਦੀਪ ਬਾਂਸਲ 407 ਵੋਟਾਂ ਲੈ ਕੇ ‘ਆਪ’ ਦੇ ਉਮੀਦਵਾਰ ਕੀਤ ਸਿੰਘ ਤੋਂ 127 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਵਾਰਡ-ਤਿੰਨ ਤੋਂ ਕਿਰਨਪਾਲ ਕੌਰ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ 661 ਵੋਟਾਂ ਲੈ ਕੇ ‘ਆਪ’ ਦੀ ਉਮੀਦਵਾਰ ਰਾਣੀ ਕੌਰ ਨਾਲੋਂ 226 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ। ਵਾਰਡ-4 ਤੋਂ ਲਖਵੀਰ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ 364 ਵੋਟਾਂ ਲੈ ਕੇ ਆਜ਼ਾਦ ਉਮੀਦਵਾਰ ਗੁਰਤੇਜ ਸਿੰਘ ਤੋ 140 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ।
ਵਾਰਡ ਨੰਬਰ.5 ਤੋਂ ਸਤਨਾਮ ਕੌਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ 667 ਵੋਟਾਂ ਲੈ ਕੇ ‘ਆਪ’ ਦੀ ਅਮਨਦੀਪ ਕੌਰ ਨਾਲੋਂ 408 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ। ਵਾਰਡ-6 ਤੋਂ ਗੁਰਜੀਤ ਸਿੰਘ ਗਿੰਨੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ 580 ਵੋਟਾਂ ਲੈ ਕੇ ਆਜ਼ਾਦ ਉਮੀਦਵਾਰ ਕਰਨੈਲ ਸਿੰਘ ਧੀਮਾਨ ਨਾਲੋਂ 204 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਵਾਰਡ ਨੰਬਰ ਸੱਤ ਤੋਂ ਕਾਂਗਰਸ ਉਮੀਦਵਾਰ ਸੋਨੀਆ ਰਾਣੀ 485 ਵੋਟਾਂ ਲੈ ਕੇ ਬੀਜੇਪੀ ਦੀ ਉਮੀਦਵਾਰ ਨੇ ਲਤਾ ਨਾਲੋਂ 277 ਵੋਟਾਂ ਨਾਲ ਜੇਤੂ ਰਹੇ। ਵਾਰਡ ਨੰਬਰ ਅੱਠ ਤੋਂ ਕਰਮਜੀਤ ਸਿੰਘ ਰਾਣਾ 657 ਵੋਟਾਂ ਲੈ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਰੋਹਿਤ ਕੁਮਾਰ ਨਾਲੋਂ 195 ਵੋਟਾਂ ਨਾਲ ਜੇਤੂ ਰਿਹਾ। ਇੱਥੇ ਇਹ ਵੀ ਦੱਸ ਦਈਏ ਕਿ ਵਾਰਡ ਨੰਬਰ ਅੱਠ ਤੋਂ ਅਜ਼ਾਦ ਉਮੀਦਵਾਰ ਨੂੰ ਇੱਕ ਵੀ ਵੋਟ ਨਹੀਂ ਪਈ ਇਹ ਵੀ ਇਕ ਚਰਚਾ ਦਾ ਵਿਸ਼ਾ ਹੈ। ਵਾਰਡ-9 ਤੋਂ ਹਰਪ੍ਰੀਤ ਕੌਰ ਆਮ ਆਦਮੀ ਪਾਰਟੀ ਦੀ ਉਮੀਦਵਾਰ 579 ਵੋਟਾਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸਿਮਰਜੀਤ ਕੌਰ ਨਾਲੋਂ 302 ਵੋਟਾਂ ਨਾਲ ਜੇਤੂ ਰਹੇ। ਵਾਰਡ ਨੰਬਰ 10 ਤੋਂ ਅਰਵਿੰਦਰ ਸ਼ਰਮਾ ‘ਆਪ’ ਦੇ ਉਮੀਦਵਾਰ 456 ਵੋਟਾਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਜੀਤ ਸਿੰਘ ਨਾਲੋ 39 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਵਾਰਡ ਨੰਬਰ 11 ਤੋਂ ਸਨੇਹ ਲਤਾ ਕਾਂਗਰਸ ਦੀ ਉਮੀਦਵਾਰ 482 ਵੋਟਾਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਬਿੰਦਰ ਕੌਰ ਨਾਲੋਂ 108 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਵਾਰਡ-12 ਤੋਂ ਤਰਸੇਮ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ 728 ਵੋਟਾਂ ਲੈ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਸੱਤਪਾਲ ਤੋਂ 280 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਵਾਰਡ-13 ਪਰਮਜੀਤ ਸਿੰਘ ਸੰਮੀ ਜੈਲਦਾਰ ਕਾਂਗਰਸੀ ਉਮੀਦਵਾਰ 752 ਵੋਟਾਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸਰਬਜੀਤ ਕੌਰ ਨਾਲੋਂ 666 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਜਦੋਂ ਕਿ ਇਸ ਉਮੀਦਵਾਰ ਦੀ ਵੋਟਾਂ ਦੀ ਲੀਡ ਨਗਰ ਕੌਂਸਲ ਮੌੜ ਦੇ 17 ਵਾਰਡਾਂ ਵਿੱਚੋਂ ਸਭ ਤੋਂ ਵੱਡੀ ਵੋਟਾਂ ਦੀ ਲੀਡ ਹੈ। ਵਾਰਡ ਨੰਬਰ 14 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਲਖਵੀਰ ਸਿੰਘ ਨਾਜੀ 501 ਵੋਟ ਲੈ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਰੋਤਾਂਸ ਪੁਨੀਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਭੀਮ ਸੈਨ ਤੋਂ 329 ਵੋਟਾਂ ਦੇ ਫਰਕ ਨਾਲ ਜੇਤੂ ਰਹੇ।
ਵਾਰਡ-15 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਐਡਵੋਕੇਟ ਰਾਜਵੀਰ ਸਿੰਘ ਮੱਟੂ 446 ਵੋਟਾਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿੱਕੀ ਕੁਮਾਰ ਨਾਲੋਂ 174 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਵਾਰਡ ਨੰਬਰ 16 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਿਕੰਦਰ ਸਿੰਘ ਭਾਜਪਾ ਦੇ ਉਮੀਦਵਾਰ ਦਿਨੇਸ਼ ਕੁਮਾਰ ਨਾਲੋਂ 53 ਵੋਟਾਂ ਨਾਲ ਜੇਤੂ ਰਹੇ। ਵਾਰਡ ਨੰਬਰ 17 ਤੋਂ ‘ਆਪ’ ਦੇ ਉਮੀਦਵਾਰ ਰੁਪਿੰਦਰ ਕੌਰ 628 ਵੋਟਾਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੰਦੀਪ ਕੌਰ ਨਾਲੋਂ 345 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਇੱਥੇ ਦੱਸਣਾ ਬਣਦਾ ਹੈ ਕਿ ਮੌੜ ਨਗਰ ਕੌਂਸਲ ਦੇ ਕੁੱਲ 17 ਵਾਰਡਾਂ ਵਿੱਚੋਂ ਬਹੁਮਤ ਹਾਸਲ ਕਰਨ ਲਈ 9 ਸੀਟਾਂ ਦੀ ਲੋੜ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੋਵੇਂ ਪਾਰਟੀਆਂ 6-6 ਸੀਟਾਂ ਨਾਲ ਸਭ ਤੋਂ ਅੱਗੇ ਹਨ, ਜਦਕਿ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ 4 ਸੀਟਾਂ ਨਾਲ ਸੰਤੋਖ ਕਰਨਾ ਪਿਆ ਹੈ। ਇਸ ਸਥਿਤੀ ਵਿੱਚ 2 ਨੰਬਰ ਵਾਰਡ ਤੋਂ ਜਿੱਤ ਹਾਸਲ ਕਰਨ ਵਾਲਾ ਆਜ਼ਾਦ ਉਮੀਦਵਾਰ ਨਵਦੀਪ ਬਾਂਸਲ ਹੁਣ 'ਕਿੰਗਮੇਕਰ' ਦੀ ਭੂਮਿਕਾ ’ਚ ਆ ਗਿਆ ਹੈ। ਨਗਰ ਕੌਂਸਲ ਦਾ ਪ੍ਰਧਾਨ ਬਣਾਉਣ ਲਈ ਹੁਣ ਜੋੜ-ਤੋੜ ਦੀ ਸਿਆਸਤ ਗਰਮਾਉਣ ਦੇ ਆਸਾਰ ਬਣ ਗਏ ਹਨ।