ਕੋਠਾ ਗੁਰੂ 'ਚ 7 ‘ਆਪ’, 2 ਅਕਾਲੀ ਤੇ 2 ਆਜ਼ਾਦ ਉਮੀਦਵਾਰ ਜਿੱਤੇ, ਕਾਂਗਰਸ ਖਾਤਾ ਨਹੀਂ ਖੋਲ੍ਹ ਸਕੀ
ਕੋਠਾ ਗੁਰੂ 'ਚ 7 ਆਪ, 2 ਅਕਾਲੀ ਤੇ 2 ਅਜਾਦ ਜੇਤੂ ਰਹੇ, ਕੋਠਾ ਗੁਰੂ ‘ਚ ਕਾਂਗਰਸ ਖਾਤਾ ਨਹੀ ਖੋਲ ਸਕੀ
Publish Date: Fri, 29 May 2026 05:32 PM (IST)
Updated Date: Sat, 30 May 2026 04:02 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਨਗਰ ਪੰਚਾਇਤ ਕੋਠਾ ਗੁਰੂਕਾ ਦੀ 11 ਮੈਂਬਰੀ ਕਮੇਟੀ ਦੇ 10 ਵਾਰਡਾਂ ਲਈ 34 ਉਮੀਦਵਾਰ ਚੋਣ ਮੈਦਾਨ ਵਿਚ ਸਨ। ਜਦ ਕਿ ਪੰਜ ਨੰਬਰ ਨੰਬਰ ਵਾਰਡ ਤੋਂ ਪਹਿਲਾ ਹੀ ਬਿਨ੍ਹਾਂ ਮੁਕਾਬਲਾ ਆਪ ਉਮੀਦਵਾਰ ਚੁਣੇ ਗਏ ਸਨ। ਨਗਰ ਪੰਚਾਇਤ ਕੋਠਾ ਗੁਰੂ ਵਿਚ ‘ਆਪ’ ਦੇ 7, ਅਕਾਲੀ ਦਲ ਦੇ 2 ਅਤੇ 2 ਆਜ਼ਾਦ ਉਮੀਦਵਾਰ ਜੇਤੂ ਰਹੇ। ਨਗਰ ਪੰਚਾਇਤ ਕੋਠਾ ਗੁਰੂ ਵਿਚ ਕਾਂਗਰਸ ਦਾ ਕੋਈ ਵੀ ਉਮੀਦਵਾਰ ਖਾਤਾ ਖੋਲ੍ਹਣ ਵਿਚ ਸਫਲ ਨਹੀ ਹੋ ਸਕਿਆ। ਜਿਕਰਯੋਗ ਹੈ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਦਾ ਜੱਦੀ ਨਗਰ ਹੈ। ਨਗਰ ਪੰਚਾਇਤ ਕੋਠਾ ਗੁਰੂ ਵਿਚ ਆਪ ਨੂੰ ਮਿਲੀ ਵੱਡੀ ਜਿੱਤ ਦਾ ਸਿਹਰਾ ਭੱਲਾ ਨੂੰ ਜਾਂਦਾ ਹੈ ਅਤੇ ਇਸ ਜਿੱਤ ਨਾਲ ਉਨ੍ਹਾਂ ਦਾ ਸਿਆਸੀ ਕੱਦ ਹੋਰ ਉੱਚਾ ਹੋਣ ਦੀ ਉਮੀਦ ਹੈ। ਇਸ ਜਿੱਤ ਨੂੰ ਲੈ ਕੇ ਆਪ ਆਗੂ ਜਤਿੰਦਰ ਸਿੰਘ ਭੱਲਾ ਬਾਗੋਂ ਬਾਗ ਵਿਖਾਈ ਦਿੱਤੇ। ਨਗਰ ਪੰਚਾਇਤ ਕੋਠਾਗੁਰੂ ਦੇ ਵਾਰਡ ਨੰਬਰ-1 ਤੋਂ ‘ਆਪ’ ਦੇ ਸੁਖਜੀਤ ਕੌਰ ਨੇ ਅਕਾਲੀ ਦਲ ਦੇ ਸੁਖਪ੍ਰੀਤ ਕੌਰਨੂੰ ਕਰੀਬ 52 ਵੋਟਾਂ ਦੇ ਫਰਕ ਨਾਲ ਹਰਾਇਆ। ਵਾਰਡ ਨੰਬਰ-2 ਤੋਂ ‘ਆਪ’ ਦੇ ਬੂਟਾ ਸਿੰਘ ਨੇ ਅਕਾਲੀ ਦਲ ਦੇ ਗੁਰਮੇਲ ਸਿੰਘ ਨੂੰ 270 ਵੋਟਾਂ ਦੇ ਫ਼ਰਕ ਨਾਲ ਹਰਾਇਆ। ਵਾਰਡ ਨੰਬਰ-3 ਤੋਂ ਅਕਾਲੀ ਦਲ ਦੇ ਬਲਵਿੰਦਰ ਕੌਰ ਨੇ ‘ਆਪ’ ਦੇ ਕੁਲਵਿੰਦਰ ਕੌਰ ਨੂੰ ਕਰੀਬ 104 ਵੋਟਾਂ ਦੇ ਫ਼ਰਕ ਨਾਲ ਹਰਾਇਆ। ਵਾਰਡ ਨੰਬਰ 4 ਤੋਂ ਅਕਾਲੀ ਦਲ ਦੇ ਗੁਰਵੀਰ ਸਿੰਘ ਨੇ ‘ਆਪ’ ਦੇ ਰਣਧੀਰ ਸਿੰਘ ਨੂੰ ਕਰੀਬ 38 ਵੋਟਾਂ ਦੇ ਫ਼ਰਕ ਨਾਲ ਹਰਾਇਆ। ਵਾਰਡ ਨੰਬਰ 5 ਤੋਂ ‘ਆਪ’ ਬੀਬੀ ਅੰਮ੍ਰਿਤਪਾਲ ਕੌਰ ਪਹਿਲਾ ਹੀ ਬਿਨ੍ਹਾਂ ਮੁਕਾਬਲਾ ਚੋਣ ਜਿੱਤ ਚੁੱਕੇ ਹਨ। ਵਾਰਡ ਨੰਬਰ-6 ਤੋਂ ‘ਆਪ’ ਦੇ ਜਗਜੀਤ ਸਿੰਘ ਨੇ ਅਕਾਲੀ ਦਲ ਦੇ ਬੰਤਾ ਸਿੰਘ ਨੂੰ ਕਰੀਬ 31 ਵੋਟਾਂ ਦੇ ਫ਼ਰਕ ਨਾਲ ਹਰਾਇਆ। ਵਾਰਡ ਨੰਬਰ 7 ਤੋਂ ਆਪ ਵੀਰਪਾਲ ਕੌਰ ਨੇ 172 ਵੋਟਾਂ ਦੇ ਫ਼ਰਕ ਨਾਲ ਅਜ਼ਾਦ ਉਮੀਦਵਾਰ ਕਰਮਜੀਤ ਕੌਰ ਨੂੰ ਹਰਾਇਆ। ਵਾਰਡ ਨੰਬਰ-8 ਤੋਂ ਆਪ ਦੇ ਅੰਮ੍ਰਿਤਪਾਲ ਸਿੰਘ ਨੇ ਕਾਂਗਰਸ ਦੇ ਬਲਵਿੰਦਰ ਸਿੰਘ ਨੂੰ 29 ਵੋਟਾਂ ਦੇ ਫ਼ਰਕ ਨਾਲ ਹਰਾਇਆ। ਵਾਰਡ ਨੰਬਰ-9 ਤੋਂ ‘ਆਪ’ ਦੇ ਦਿਲਬਾਗ ਸਿੰਘ ਬਾਗੀ ਨੇ ਅਕਾਲੀ ਦਲ ਦੇ ਅੰਗਰੇਜ ਸਿੰਘ ਨੂੰ ਕਰੀਬ 82 ਵੋਟਾਂ ਦੇ ਫ਼ਰਕ ਨਾਲ ਹਰਾਇਆ। ਵਾਰਡ ਨੰਬਰ-10 ਤੋਂ ਅਜਾਦ ਉਮੀਦਵਾਰ ਗੁਰਲਾਭ ਸਿੰਘ ਨੇ ‘ਆਪ’ ਦੇ ਲਖਵਿੰਦਰ ਸਿੰਘ ਨੂੰ 9 ਵੋਟਾਂ ਦੇ ਫ਼ਰਕ ਨਾਲਹਰਾਇਆ। ਵਾਰਡ ਨੰਬਰ 11 ਤੋਂ ਅਜਾਦ ਉਮੀਦਵਾਰ ਵੀਰਪਾਲ ਕੌਰ ਨੇ ਆਪ ਦੇ ਮਨਜੀਤ ਕੌਰ ਨੂੰ 10 ਵੋਟਾਂ ਦੇ ਫ਼ਰਕ ਨਾਲ ਹਰਾਇਆ।