ਖ਼ਾਲਸਾ ਕਾਲਜ ’ਚ ਇਨਾਮ ਵੰਡ ਸਮਾਰੋਹ ਕਰਵਾਇਆ

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਕੱਤਰ ਵਿੱਦਿਆ ਸੁਖਮਿੰਦਰ ਸਿੰਘ ਅਤੇ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਅਤੇ ਆਨਰੇਰੀ ਸਕੱਤਰ ਕਾਲਜ ਦੀ ਰਹਿਨੁਮਾਈ ਅਤੇ ਦਿਸ਼ਾ-ਨਿਰਦੇਸ਼ਾਂ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈਕਾ ਵਿਖੇ ਕਾਲਜ ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ ਦੀ ਅਗਵਾਈ ਹੇਠ ਅਕਾਦਮਿਕ ਸੈਸ਼ਨ ਦਾ ਪ੍ਰੋਸਪੈਕਟਸ ਤੇ ‘ਮੇਰੀ ਪਲੇਠੀ ਕਹਾਣੀ’ ਪੁਸਤਕ ਰਿਲੀਜ਼ ਕਰਵਾਈ ਗਈ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਵਿਚ ਕਾਲਜ ਕਮੇਟੀ ਦੇ ਆਨਰੇਰੀ ਸਕੱਤਰ ਸਿਕੰਦਰ ਸਿੰਘ ਮਲੂਕਾ, ਸਕੱਤਰ ਵਿੱਦਿਆ ਸੁਖਮਿੰਦਰ ਸਿੰਘ, ਮੇਜਰ ਸਿੰਘ ਢਿੱਲੋਂ ਮੈਂਬਰ ਅੰਤਰਿੰਗ ਕਮੇਟੀ, ਸਤਿਨਾਮ ਸਿੰਘ ਭਾਈ ਰੂਪਾ ਸਾਬਕਾ ਮੈਂਬਰ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਡਾ. ਪਰਨੀਤ ਕੌਰ ਦਿਉਲ ਮੈਂਬਰ ਲੋਕਲ ਮੈਨੇਜਿੰਗ ਕਮੇਟੀ ਵੱਲੋਂ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ ਗਈ। ਅਕਾਦਮਿਕ ਇੰਚਾਰਜ ਡਾ. ਹਰਮਨਦੀਪ ਕੌਰ ਵੱਲੋਂ ਮੰਚ ਸੰਚਾਲਨ ਦੀ ਭੂਮਿਕਾ ਬਾਖ਼ੂਬੀ ਨਿਭਾਈ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕਾਲਜ ਵਿਦਿਆਰਥਣ ਸੁਮਨਦੀਪ ਕੌਰ ਐੱਮਏ ਪੰਜਾਬੀ ਭਾਗ ਦੂਜਾ ਨੇ ‘ਤੇਰੇ ਹਜ਼ੂਰ ਮੇਰੀ ਹਾਜ਼ਰੀ ਦੀ ਦਾਸਤਾਨ’ ਕਵਿਤਾ ਪੇਸ਼ ਕੀਤੀ ਅਤੇ ਖੁਸ਼ਪ੍ਰੀਤ ਕੌਰ ਬੀਕਾਮ ਭਾਗ ਦੂਜਾ ਦੀ ਵਿਦਿਆਰਥਣ ਵੱਲੋਂ ਆਪਣੀ ਸਵੈ-ਰਚਿਤ ਕਵਿਤਾ ‘ਧੀ’ ਦਾ ਉਚਾਰਨ ਕੀਤਾ। ਇਸ ਤੋਂ ਉਪਰੰਤ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਅਕਾਦਮਿਕ ਖੇਤਰ ਵਿਚ ਮੋਹਰੀ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿੱਚੋਂ ਆਰਟਸ ਕਲਾਸ ਦੀ ਰਮਨਜੀਤ ਕੌਰ ਵੱਲੋਂ ਪਹਿਲਾ ਸਥਾਨ, ਸੁਖਪ੍ਰੀਤ ਕੌਰ ਵੱਲੋਂ ਦੂਜਾ ਸਥਾਨ ਤੇ ਗੁਰਪ੍ਰੀਤ ਸਿੰਘ ਵੱਲੋਂ ਤੀਜਾ ਸਥਾਨ ਹਾਸਲ ਕੀਤਾ ਗਿਆ। ਮੈਡੀਕਲ ਵਿਚੋਂ ਵੰਦਨਾ ਸਿੰਘ ਨੇ ਪਹਿਲਾ ਸਥਾਨ, ਲਵਪ੍ਰੀਤ ਕੌਰ ਨੇ ਦੂਜਾ ਸਥਾਨ ਅਤੇ ਸਿਮਰਨ ਅਰੋੜਾ ਨੇ ਤੀਜਾ ਸਥਾਨ ਹਾਸਲ ਕੀਤਾ। ਨਾਨ ਮੈਡੀਕਲ ਵਿਚੋਂ ਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕਾਮਰਸ ਵਿੱਚੋਂ ਰਮਨਦੀਪ ਕੌਰ ਨੇ ਪਹਿਲਾ ਸਥਾਨ, ਰਣਵੀਰ ਸਿੰਘ ਨੇ ਦੂਜਾ ਸਥਾਨ ਅਤੇ ਪ੍ਰਭਜੋਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਮਾਗਮ ਦੇ ਮੁੱਖ ਮਹਿਮਾਨ ਸਿੰਕਦਰ ਸਿੰਘ ਮਲੂਕਾ ਅਤੇ ਵਿਸ਼ੇਸ਼ ਮਹਿਮਾਨ ਸੁਖਮਿੰਦਰ ਸਿੰਘ ਨੇ ਇਨਾਮ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਭਵਿੱਖ ਵਿੱਚ ਅਕਾਦਮਿਕ ਖੇਤਰ ਵਿਚ ਹੋਰ ਮੱਲਾਂ ਮਾਰਨ ਲਈ ਪ੍ਰੇਰਿਆ। ਸਿੰਕਦਰ ਸਿੰਘ ਮਲੂਕਾ ਵੱਲੋਂ ਕਾਵਿ ਉਚਾਰਨ ਕਰਨ ਵਾਲੀਆਂ ਦੋਵੇਂ ਵਿਦਿਆਰਥਣਾਂ ਨੂੰ 1100-1100 ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਉਪਰੰਤ ਕਾਲਜ ਪ੍ਰਾਸਪੈਕਟ ਅਕਾਦਮਿਕ ਸੈਸ਼ਨ ਅਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ‘ਮੇਰੀ ਪਲੇਠੀ ਕਹਾਣੀ’ ਪੁਸਤਕ ਰਿਲੀਜ਼ ਕਰਨ ਤੇ ਮੁਬਾਰਕਬਾਦ ਦਿੱਤੀ। ਕਾਲਜ ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ ਨੇ ਸਮਾਗਮ ਦੌਰਾਨ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ। ਖ਼ਾਲਸਾ ਕਾਲਜ ਮਾਲਵਾ ਖੇਤਰ ਦੀਆ ਪ੍ਰਮੁੱਖ ਵਿਦਿਅਕ ਸੰਸਥਾਵਾ ਵਿੱਚੋਂ ਇਕ ਹੈ, ਜਿਥੇ ਵਿਦਿਆਰਥੀਆਂ ਨੇ ਅਕਾਦਮਿਕ,ਖੇਡਾਂ ਅਤੇ ਸੱਭਿਆਚਾਰਕ ਖੇਤਰਾਂ ਵਿਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਮੱਲਾਂ ਮਾਰੀਆਂ ਹਨ।
ਉਨ੍ਹਾਂ ਕਿਹਾ ਕਿ ਕਾਲਜ ਦਾ ਮੁੱਖ ਉਦੇਸ਼ ਵਿਦਿਆਰਥੀਆ ਨੂੰ ਸਿਰਫ਼ ਡਿਗਰੀਆ ਪ੍ਰਦਾਨ ਕਰਨਾ ਹੀ ਨਹੀ, ਸਗੋਂ ਇਕ ਸੁਚੱਜੀ ਸ਼ਖ਼ਸੀਅਤ ਵਜੋਂ ਵਿਕਸਤ ਕਰਨਾ ਵੀ ਹੈ। ਸਮਾਗਮ ਦੇ ਅੰਤ ’ਚ ਫੈਸ਼ਨ ਟੈਕਨਾਲੋਜੀ ਵਿਭਾਗ ਵੱਲੋਂ ਮੂਲ ਮੰਤਰ ਦੀਆਂ ਹੱਥ ਲਿਖਤਾਂ ਤਿਆਰ ਕਰਕੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਵਜੋਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋ. ਜਗਦੀਪ ਕੌਰ, ਡਾ. ਹਰਪਿੰਦਰ ਕੌਰ, ਡਾ. ਹਰਮਨਦੀਪ ਕੌਰ, ਪ੍ਰੋ. ਸੁਸ਼ਮਾ ਰਾਣੀ, ਡਾ. ਸਿਮਰਜੀਤ ਕੌਰ, ਡਾ. ਅਮਨਦੀਪ ਕੌਰ, ਲੈਕਚਰਾਰ ਰਮਨਦੀਪ ਕੌਰ, ਪ੍ਰੋ. ਜ਼ਿਕਪ੍ਰੀਤ ਕੌਰ, ਪ੍ਰੋ. ਕਿਰਨਜੀਤ ਕੌਰ, ਡਾ. ਰਮਨਪ੍ਰੀਤ ਕੌਰ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਜਸਬੀਰ ਕੌਰ, ਪ੍ਰੋ. ਅਮ੍ਰਿਤਪਾਲ ਸਿੰਘ, ਪ੍ਰੋ. ਰੀਮਾ ਰਾਣੀ ਆਦਿ ਹਾਜ਼ਰ ਸਨ।