ਸਾਹਿਤ ਜਾਗਰਤੀ ਸਭਾ ਬਠਿੰਡਾ ਵੱਲੋਂ ਕਿਤਾਬ ਰਿਲੀਜ ਅਤੇ ਸਨਮਾਨ ਸਮਾਰੋਹ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਕੈਪਸ਼ਨ:
ਰੈੱਡ ਕਰਾਸ ਭਵਨ ਵਿਖੇ ਸਾਹਿਤ ਜਾਗ੍ਰਿਤੀ ਸਭਾ ਰਜਿਸਟਰਡ ਬਠਿੰਡਾ ਵੱਲੋਂ ਦੋ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ ਤੇ ਪ੍ਰਸਿੱਧ ਸ਼ਾਇਰ ਅਮਨਬੀਰ ਵੱਲੋਂ ਸੰਪਾਦਿਤ ਕੀਤਾ ਜਾਣ ਵਾਲਾ ਮੈਗਜ਼ੀਨ ਪੁੰਗਰਦੇ ਹਰਫ਼ ਵੀ ਲੋਕ ਅਰਪਣ ਕੀਤਾ ਗਿਆ। ਪਹਿਲੀ ਕਿਤਾਬ ਪੰਜਾਬੀ ਸਾਹਿਤ ਅਕਾਦਮੀ ਦੀ ਮੀਤ ਪ੍ਰਧਾਨ ਡਾਕਟਰ ਗੁਰਚਰਨ ਕੌਰ ਕੋਛੜ ਦੀਆਂ ਗ਼ਜ਼ਲਾਂ ਦੀ ਸੀ, ਜਿਸ ਨੂੰ ਪੰਜਾਬੀ ਦੇ ਉੱਘੇ ਸ਼ਾਇਰ ਅਮਰਜੀਤ ਸਿੰਘ ਜੀਤ ਨੇ ਸ਼ਾਹਮੁਖੀ ਭਾਸ਼ਾ ਵਿਚ ਰੂਪਾਂਤਰਨ ਕੀਤਾ ਸੀ। ਇਸ ਕਿਤਾਬ ਦੇ ਉੱਤੇ ਪੰਜਾਬੀ ਦੇ ਉੱਘੇ ਆਲੋਚਕ ਗੁਰਦੇਵ ਖੋਖਰ ਨੇ ਤੇ ਪੰਜਾਬੀ ਆਲੋਚਨਾ ਦੇ ਨਵੇਂ ਹਸਤਾਖ਼ਰ ਜਹਰਫ਼ ਨੇ ਆਪਣੇ ਆਪਣੇ ਭਾਵ ਪੂਰਤ ਪਰਚੇ ਪੜ੍ਹੇ। ਦੂਜੀ ਕਿਤਾਬ ਪੰਜਾਬੀ ਦੀ ਸ਼ਾਇਰਾ ਰਾਜਬੀਰ ਕੌਰ ਕਿਤਾਬ "ਅਣਖੀ ਧੀ" ਦੇ ਉੱਤੇ ਲੈਕਚਰਾਰ ਜਸਪਾਲ ਜੱਸੀ ਪਰਚਾ ਪੜ੍ਹਿਆ। ਇਸ ਸਮਾਗਮ ਦੌਰਾਨ ਹੀ ਸਾਹਿਤ ਜਾਗ੍ਰਿਤੀ ਸਭਾ ਬਠਿੰਡਾ ਦੇ ਫਾਊਂਡਰ ਮੈਂਬਰ ਜਗਦੀਸ਼ ਬਾਂਸਲ ਨੂੰ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ। ਪ੍ਰੋਗਰਾਮ ਦੀ ਪ੍ਰਧਾਨਗੀ ਰੈੱਡ ਕਰਾਸ ਸੁਸਾਇਟੀ ਦੇ ਸੈਕਟਰੀ ਦਰਸ਼ਨ ਕੁਮਾਰ ਬਾਂਸਲ ਨੇ ਕੀਤੀ। ਇਸ ਮੌਕੇ ਕਵੀ ਦਰਬਾਰ ਵੀ ਕਰਵਾਇਆ, ਜਿਸ ’ਚ ਪ੍ਰੋਫ਼ੈਸਰ ਤਰਸੇਮ ਨਰੂਲਾ, ਪੰਜਾਬੀ ਦੇ ਉੱਘੇ ਸ਼ਾਇਰ ਸੁਰਿੰਦਰ ਪ੍ਰੀਤ ਘਣੀਆਂ, ਪ੍ਰਸਿੱਧ ਨਾਵਲਕਾਰ ਪੰਜਾਬ ਦੀ ਸਾਹਿਤ ਅਕਾਦਮੀ ਦੇ ਮੀਤ ਪ੍ਰਧਾਨ ਜਸਪਾਲ ਮਾਨਖੇੜਾ ਜੀ, ਵਿਸ਼ੇਸ਼ ਰੂਪ ’ਚ ਸ਼ਾਮਲ ਹੋਏ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਇਸ ਮੌਕੇ ਰਣਬੀਰ ਰਾਣਾ, ਗੁਰਸੇਵਕ ਚੁੱਘੇ ਖ਼ੁਰਦ, ਰੇਸ਼ਮ ਸਿੰਘ, ਭੁਪਿੰਦਰ ਲਾਡੀ, ਰਮੇਸ਼ ਗਰਗ, ਪ੍ਰਿੰਸੀਪਲ ਜਸਬੀਰ ਢਿੱਲੋਂ ਤੇ ਪੋਰਿੰਦਰ ਸਿੰਗਲਾ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ। ਸਾਰਾ ਪ੍ਰੋਗਰਾਮ ਉਸ ਸਮੇਂ ਚਰਮ ਸੀਮਾ 'ਤੇ ਪਹੁੰਚ, ਜਦੋਂ ਪਹੁੰਚੇ ਸ਼ਾਇਰਾ ਨੇ ਆਪਣੀਆਂ ਬਹੁਤ ਖ਼ੂਬਸੂਰਤ ਰਚਨਾਵਾਂ ਸੁਣਾਈਆਂ। ਇਨ੍ਹਾਂ ਵਿੱਚ ਇਕਬਾਲ ਪੀਟੀ ਦਾ ਗੀਤ ਨਾਲ ਆਗ਼ਾਜ਼ ਪ੍ਰੰਸ਼ਸਾਯੋਗ ਤੇ ਯਾਦਗਾਰੀ ਰਿਹਾ। ਇਸ ਕਵੀ ਦਰਬਾਰ ਵਿੱਚ ਸਾਹਿਤ ਜਾਗ੍ਰਿਤੀ ਸਭਾ ਦੇ ਕੈਸ਼ੀਅਰ ਮਨਜੀਤ ਸਿੰਘ ਜੀਤ, ਉੱਚ ਕੋਟੀ ਦੇ ਚਿੱਤਰਕਾਰ ਤੇ ਲੇਖਕ ਹਰਦਰਸ਼ਨ ਸਿੰਘ ਸੋਹਲ,ਦਲਜੀਤ ਬੰਗੀ, ਅਵਤਾਰ ਜੀਤ ਬਾਹੀਆ, ਰੂਪ ਚੰਦ ਸ਼ਰਮਾ, ਬਲਵਿੰਦਰ ਭੁੱਲਰ, ਅੰਜੂ ਅਮਨਦੀਪ ਗਰੋਵਰ ਨੇ ਰਚਨਾਵਾਂ ਸੁਣਾਈਆਂ। ਮੁੱਖ ਮਹਿਮਾਨ ਗੁਰਚਰਨ ਕੌਰ ਕੋਛੜ ਨੇ ਜਿੱਥੇ ਆਪਣੀਆਂ ਰਚਨਾਵਾਂ ਸੁਣਾਈਆਂ ਉੱਥੇ ਸਭਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਅਜਿਹਾ ਪ੍ਰੋਗਰਾਮ ਜ਼ਿੰਦਗੀ ’ਚ ਪਹਿਲਾਂ ਬਹੁਤ ਘੱਟ ਦੇਖੇ ਹਨ। ਇਸ ਲਈ ਉਨ੍ਹਾਂ ਸਹਿਤ ਜਾਗ੍ਰਿਤੀ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਦਾ ਵਿਸ਼ੇਸ਼ ਰੂਪ ’ਚ ਧੰਨਵਾਦ ਕੀਤਾ ਤੇ ਗੁਰਦੇਵ ਖੋਖਰ ਦਾ ਕਿਤਾਬ ਦੀ ਆਲੋਚਨਾ ਦੇ ਲਈ ਧੰਨਵਾਦ ਕੀਤਾ ਤੇ ਨਵੇਂ ਨੁਕਤਿਆਂ ਨੂੰ ਸਾਂਝਾ ਕੀਤਾ। ਸ਼ਾਇਰਾ ਰਾਜਬੀਰ ਕੌਰ ਨੇ ਵੀ ਗੀਤ ਗਾ ਕੇ ਸੁਣਾਇਆ। ਇਹ ਸਾਰੇ ਪ੍ਰੋਗਰਾਮ ਦੀ ਕਾਰਵਾਈ ਨੂੰ ਸਮੁੱਚੇ ਰੂਪ ’ਚ ਤੇ ਬਹੁਤ ਵਧੀਆ ਢੰਗ ਦੇ ਨਾਲ ਸਾਹਿਤ ਜਾਗ੍ਰਤੀ ਸਭਾ ਦੇ ਸਕੱਤਰ ਐਡਵੋਕੇਟ ਗੁਰਵਿੰਦਰ ਸਿੰਘ ਨੇ ਬਾਖ਼ੂਬੀ ਪੇਸ਼ ਕੀਤਾ। ਪਹੁੰਚੇ ਮਹਿਮਾਨਾਂ ਦਾ ਸਵਾਗਤ ਪ੍ਰਧਾਨ ਅਮਰਜੀਤ ਸਿੰਘ ਜੀਤ ਨੇ ਕੀਤਾ ਤੇ ਸਾਰੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ।