ਕਲੇਰ ਸਕੂਲ ਦਾ ਨਤੀਜਾ ਰਿਹਾ 100 ਫ਼ੀਸਦੀ
ਕਲੇਰ ਸਕੂਲ ਦਾ ਨਤੀਜਾ 100 ਫੀਸਦੀ ਪਾਸ ਰਿਹਾ
Publish Date: Fri, 01 May 2026 05:29 PM (IST)
Updated Date: Sat, 02 May 2026 04:08 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਆਈਸੀਐਸਸੀ ਵੱਲੋਂ ਐਲਾਨੇ ਗਏ ਨਤੀਜੇ ਵਿਚ ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਦਾ ਨਤੀਜਾ 100 ਫੀਸਦੀ ਪਾਸ ਰਿਹਾ ਹੈ। ਸਕੂਲ ਦੀ ਦਸਵੀਂ ਦੇ ਵਿਦਿਆਰਥੀਆਂ ਵਿਚ ਸੁਖਪ੍ਰੀਤ ਸਿੰਘ 94 ਫੀਸਦੀ, ਜਸ਼ਨਪ੍ਰੀਤ ਕੌਰ 94 ਫੀਸਦੀ, ਅੰਮ੍ਰਿਤਪਾਲ 93.4 ਫੀਸਦੀ, ਅਰਹੰਤ ਸ਼ਰਮਾ 92.6 ਫੀਸਦੀ, ਪੁਨੀਤ ਕੌਰ 92.4 ਫੀਸਦੀ, ਗਗਨਦੀਪ ਕੌਰ 92.2 ਫੀਸਦੀ, ਮਹਿਕਪ੍ਰੀਤ ਕੌਰ ਨੇ 89.6 ਫੀਸਦੀ ਅੰਕ ਪ੍ਰਾਪਤ ਕੀਤੇ।
ਇਸੇ ਤਰ੍ਹਾਂ ਹੀ ਕਲੇਰ ਸਕੂਲ ਦਾ ਬਾਰਵੀਂ ਜਮਾਤ ਦਾ ਨਤੀਜ਼ਾ 100 ਫੀਸਦੀ ਰਿਹਾ। 12ਵੀਂ ਮੈਡੀਕਲ ਸਟਰੀਮ ਵਿੱਚੋਂ ਮਹਿਕਦੀਪ ਕੌਰ ਨੇ 97.8 ਫੀਸਦੀ, ਗੁਰਨੂਰ ਕੌਰ 95.3 ਫੀਸਦੀ, ਰਣਜੀਤ ਸਿੰਘ ਨੇ 90 ਫੀਸਦੀ ਪ੍ਰਾਪਤ ਕੀਤੇ। ਨਾਨ-ਮੈਡੀਕਲ ਵਿੱਚੋਂ ਮੋਕਸ਼ ਨੇ 96.5 ਫੀਸਦੀ, ਹਰਵਿੰਦਰ ਸਿੰਘ ਭੁੱਲਰ 93.5 ਫੀਸਦੀ, ਸਾਗਰ ਸਿੰਘ ਨੇ 92 ਫੀਸਦੀ ਅੰਕ ਪ੍ਰਾਪਤ ਕੀਤੇ। ਕਾਮਰਸ ਵਿੱਚੋਂ ਜੈਸਮੀਨ ਗਰਗ 81.5 ਫੀਸਦੀ, ਹਰਸ਼ਦੀਪ ਸ਼ਰਮਾ 78.5 ਫੀਸਦੀ, ਅਨੂਰੀਤ ਕੌਰ ਨੇ 77.3 ਫੀਸਦੀ ਨੰਬਰ ਹਾਸਲ ਕੀਤੇ। ਆਰਟਸ ਵਿੱਚੋਂ ਜਸ਼ਨਪ੍ਰੀਤ 96 ਫੀਸਦੀ, ਰਵਨੀਤ ਕੌਰ 91.3 ਫੀਸਦੀ, ਗੁਰਅਸ਼ੀਸ਼ ਕੌਰ ਨੇ 89.3 ਫੀਸਦੀ ਅੰਕ ਪ੍ਰਾਪਤ ਕੀਤੇ। ਇਸ ਮੌਕੇ 'ਤੇ ਸਕੂਲ ਦੇ ਪ੍ਰਿੰਸੀਪਲ ਸ਼ਸ਼ੀਕਾਂਤ ਨੇ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਦਿਲੋਂ ਵਧਾਈ ਦਿੱਤੀ।
ਉਨ੍ਹਾਂ ਕਿਹਾ ਕਿ ਇਹ ਨਤੀਜੇ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਸਮਰਪਿਤ ਸੇਵਾ ਅਤੇ ਮਾਪਿਆਂ ਦੇ ਸਹਿਯੋਗ ਦੇ ਨਤੀਜੇ ਹਨ। ਉਨ੍ਹਾਂ ਨੇ ਕਿਹਾ ਕਿ ਸਕੂਲ ਹਮੇਸ਼ਾਂ ਵਿਦਿਆਰਥੀਆਂ ਨੂੰ ਉੱਚ ਮਿਆਰੀ ਸਿੱਖਿਆ ਦੇਣ ਲਈ ਵਚਨਬੱਧ ਹੈ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸ਼ਾਨਦਾਰ ਨਤੀਜੇ ਆਉਂਦੇ ਰਹਿਣਗੇ। ਅੰਤ ਵਿਚ ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਚੇਅਰਪਰਸਨ ਮੈਡਮ ਰਣਧੀਰ ਕੌਰ, ਡਾਇਰੈਕਟਰ ਕੋਹਿਨੂਰ ਸਿੱਧੂ, ਸੀਨੀਅਰ ਕੋਆਰਡੀਨੇਟਰ ਰੰਜੀਵ ਸ਼ਰਮਾ, ਐਗਜਾਮੀਨੇਸ਼ਨ ਇੰਚਾਰਜ ਦਮਨਜੋਤ ਬਰਾੜ, ਜੂਨੀਅਰ ਕੋਆਰਡੀਨੇਟਰ ਰੁਪਿੰਦਰ ਕੌਰ ,ਪ੍ਰਾਇਮਰੀ ਕੋਆਰਡੀਨੇਟਰ ਪੁਸ਼ਪ ਕਲਾ ਰੈਥੀਸ਼, ਕਿੰਡਰਗਾਰਟਨ ਮੋਨਿਕਾ, ਹਾਊਸ ਕੋਆਰਡੀਨੇਟਰ ਕਰਮਜੀਤ ਕੌਰ, ਸਪੋਰਟਸ ਕੋਆਰਡੀਨੇਟਰ ਸੰਦੀਪ ਕੌਰ ਅਤੇ ਆਈਟੀ ਕੋਆਰਡੀਨੇਟਰ ਗੁਰਵਿੰਦਰ ਸਿੰਘ ਸੋਨੂੰ ਤੇ ਸਮੂਹ ਸਟਾਫ ਨੇ ਸਫਲ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।