ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ
ਅਜਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ
Publish Date: Tue, 12 May 2026 05:14 PM (IST)
Updated Date: Wed, 13 May 2026 04:03 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ. ਭਗਤਾ ਭਾਈਕਾ : ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਠਿੰਡਾ ਵੱਲੋਂ ਨਗਰ ਪੰਚਾਇਤ ਭਗਤਾ ਭਾਈ ਲਈ 6 ਉਮੀਦਵਾਰਾਂ ਦੀ ਐਲਾਨੀ ਗਈ ਸੂਚੀ ਵਿਚੋਂ ਇਕ ਉਮੀਦਵਾਰ ਨੇ ਭਾਜਪਾ ਨੂੰ ਕੋਰੀ ਨਾਂਹ ਕਰਨ ਦਾ ਐਲਾਨ ਕਰ ਦਿੱਤਾ ਹੈ, ਜਿਸ ਕਾਰਨ ਇਲਾਕੇ ਭਰ ਵਿਚ ਭਾਜਪਾ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲੇ ਬੀਤੇ ਕੱਲ੍ਹ ਭਾਜਪਾ ਵੱਲੋਂ ਭਗਤਾ ਭਾਈ ਦੇ 6 ਵਾਰਡਾਂ ਤੋਂ ਉਮੀਦਵਾਰਾਂ ਦੀ ਸੂਚੀ ਐਲਾਨੀ ਗਈ ਸੀ, ਜਿਸ ਵਿਚੋਂ 2 ਨੰਬਰ ਵਾਰਡ ਤੋਂ ਐਲਾਨੇ ਗਏ ਉਮੀਦਵਾਰ ਸੁਖਮੰਦਰ ਸਿੰਘ ਮੰਦਰ ਨੇ ਭਾਜਪਾ ਨੂੰ ਕੋਰੀ ਨਾਂਹ ਕਰਕੇ ਵਾਰਡ ਨੰਬਰ 2 ਤੋਂ ਹੀ ਅਜਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਸੁਖਮੰਦਰ ਸਿੰਘ ਮੰਦਰ ਨੇ ਦੋਸ਼ ਲਾਇਆ ਕਿ ਉਹ ਭਾਜਪਾ ਦੀਆਂ ਨੀਤੀਆ ਠੀਕ ਨਾ ਹੋਣ ਕਰਕੇ ਉਹ ਭਾਜਪਾ ਛੱਡ ਚੁੱਕੇ ਹਨ। ਉਨ੍ਹਾਂ ਨੇ ਹੁਣ ਉਸ ਦਾ ਭਾਜਪਾ ਨਾਲ ਕੋਈ ਸਬੰਧ ਨਹੀ ਅਤੇ ਭਗਤਾ ਭਾਈ ਦੇ 2 ਨੰਬਰ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਜਿਕਰਯੋਗ ਹੈ ਕਿ ਭਾਜਪਾ ਵੱਲੋਂ ਐਲਾਨੀ ਗਈ ਪਹਿਲੀ ਸੂਚੀ ਵਿਚੋਂ ਹੀ ਇਕ ਉਮੀਦਵਾਰ ਵੱਲੋਂ ਨਾਂਹ ਕੀਤੇ ਜਾਣ ਕਾਰਨ ਪਾਰਟੀ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਭਾਜਪਾ ਲਈ ਇਹ ਪਹਿਲਾ ਸਿਆਸੀ ਝਟਕਾ ਮੰਨਿਆ ਜਾਂ ਰਿਹਾ ਹੈ।