ਜਲਾਲ ’ਚ 260ਵਾਂ ਅੱਖਾਂ ਦਾ ਮੁਫਤ ਲੈਂਜ ਕੈਂਪ 15 ਨੂੰ
ਜਲਾਲ ’ਚ 260ਵਾਂ ਅੱਖਾਂ ਦਾ ਮੁਫਤ
Publish Date: Tue, 11 Nov 2025 04:51 PM (IST)
Updated Date: Wed, 12 Nov 2025 03:59 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭਗਤਾ ਭਾਈਕਾ : ਪਿੰਡ ਜਲਾਲ ਵਿਖੇ ਬ੍ਰਹਮਲੀਨ ਸੰਤ ਬਾਬਾ ਕਰਨੈਲ ਦਾਸ ਜੀ ਦੇ ਆਸ਼ੀਰਵਾਦ ਨਾਲ ਮੌਜੂਦਾ ਗੱਦੀਨਸ਼ੀਨ ਸੁਆਮੀ ਬ੍ਰਹਮਮੁਨੀ ਦੀ ਅਗਵਾਈ ਹੇਠ ਤੇ ਸੰਸਥਾ ਦੇ ਮੁੱਖ ਪ੍ਰਬੰਧਕ ਬਾਬਾ ਗੰਗਾ ਰਾਮ ਦੇ ਯਤਨਾਂ ਸਦਕਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 260ਵਾਂ ਅੱਖਾਂ ਦਾ ਮੁਫਤ ਲੈਂਜ ਕੈਂਪ ਵਿਵੇਕ ਚੈਰੀਟੇਬਲ ਅੱਖਾਂ ਦਾ ਹਸਪਤਾਲ ਜਲਾਲ ਵਿਖੇ 15 ਨਵੰਬਰ ਨੂੰ ਲਾਇਆ ਜਾ ਰਿਹਾ ਹੈ, ਜਿਸ ਸਬੰਧੀ ਸੰਸਥਾ ਦੇ ਮੁੱਖ ਪ੍ਰਬੰਧਕ ਬਾਬਾ ਗੰਗਾ ਰਾਮ ਨੇ ਦੱਸਿਆ ਕਿ ਉੱਚ ਕੋਟੀ ਦੇ ਡਾ. ਰਵੀਕਾਂਤ ਬਮੋਤਰਾ, ਡਾ. ਮੀਨਾਕਸ਼ੀ ਸਿੰਧੂ ਤੇ ਡਾ. ਸੁਪਰੀਤ ਕੌਰ ਮਰੀਜ਼ਾਂਦਾ ਚੈੱਕਅਪ ਕਰਨਗੇ। ਚੈੱਕਅਪ ਉਪਰੰਤ ਅਪਰੇਸ਼ਨ ਯੋਗ ਮਰੀਜਾਂ ਦੇ ਮੁਫਤ ਲੈਂਜ ਪਾਏ ਜਾਣਗੇ ਤੇ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ। ਮਰੀਜ਼ ਆਪਣੇ ਨਾਲ ਆਧਾਰ ਕਾਰਡ, ਵੋਟਰ ਕਾਰਡ ਤੇ ਪੈਨ ਕਾਰਡ ਦੀ ਫੋਟੋ ਕਾਪੀ, ਇਕ ਵਾਰਸ ਨੂੰ ਜ਼ਰੂਰ ਲੈ ਕੇ ਆਉਣ ਤੇ ਇਸ਼ਨਾਨ ਕਰਕੇ ਆਉਣ। ਉਨ੍ਹਾਂ ਦੱਸਿਆ ਕਿ ਦਿਲ ਅਤੇ ਸ਼ੁਗਰ ਦੇ ਮਰੀਜ਼ਾਂ ਦੇ ਅਪਰੇਸ਼ਨ ਨਹੀ ਕੀਤੇ ਜਾਣਗੇ। ਇਸ ਮੌਕੇ ਗੁਰੂਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸ ਸਮੇਂ ਸਤੀਸ਼ ਸ਼ਰਮਾ ਕਲਿਆਣ, ਸੁਖਦੇਵ ਸਿੰਘ, ਹਰਦੀਪ ਸਿੰਘ, ਸਿਮਰਜੀਤ ਸਿੰਘ, ਲਾਲੀ ਸਿੰਘ, ਬਲਵਿੰਦਰ ਸਿੰਘ, ਦਵਿੰਦਰ ਸਿੰਘ, ਅਰਸ਼ਦੀਪ ਸਿੰਘ ਅਤੇ ਸਮੁੱਚਾ ਸਟਾਫ ਹਾਜ਼ਰ ਸੀ।