ਸ੍ਰੀ ਹਜ਼ੂਰ ਸਾਹਿਬ ਵਿਖੇ ਲੰਗਰ ਲਈ 1763 ਕੁਇੰਟਲ ਕਣਕ ਭੇਜੀ
ਸ੍ਰੀ ਹਜ਼ੂਰ ਸਾਹਿਬ ਲੰਗਰ ਲਈ 1763 ਕੁਇੰਟਲ ਕਣਕ ਭੇਜੀ
Publish Date: Wed, 27 May 2026 06:01 PM (IST)
Updated Date: Thu, 28 May 2026 04:04 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਹਜੂਰ ਸਾਹਿਬ ਵਿਖੇ ਲੰਗਰ ਬਾਬਾ ਨਿਧਾਨ ਸਿੰਘ ਜੀ ਲਈ ਹਾੜੀ, ਸਾਉਣੀ ਦੀ ਫਸਲ ਇਕੱਤਰ ਕਰਕੇ ਭੇਜੀ ਜਾਂਦੀ ਹੈ। ਇਸ ਸਬੰਧੀ ਦਵਿੰਦਰ ਸਿੰਘ ਮਠਾੜੂ ਅਤੇ ਰਛਪਾਲ ਸਿੰਘ ਨਿੱਕਾ ਧੀਮਾਨ ਨੇ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਇਸ ਵਾਰ ਵੀ ਮਠਾੜੂ ਮਕੈਨੀਕਲ ਵਰਕਸ ਭਗਤਾ ਭਾਈ ਤੋਂ 1763 ਕੁਇੰਟਲ ਕਣਕ ਪੰਜ ਟਰੱਕਾਂ ਰਾਹੀਂ ਬਾਬਾ ਨਰਿੰਦਰ ਸਿੰਘ ਜੀ ਹਜ਼ੂਰ ਸਾਹਿਬ ਵਾਲਿਆਂ ਵੱਲੋਂ ਸੰਗਤਾਂ ਦੀ ਹਾਜ਼ਰੀ ਵਿੱਚ ਸ੍ਰੀ ਹਜੂਰ ਸਾਹਿਬ ਲਈ ਭੇਜੀ ਗਈ। ਇਸ ਤੋਂ ਪਹਿਲਾ ਬਾਬਾ ਨਰਿੰਦਰ ਸਿੰਘ ਹਜ਼ੂਰ ਸਾਹਿਬ ਵਾਲਿਆਂ ਵੱਲੋਂ ਦੀਵਾਨ ਸਜਾਏ ਗਏ ਅਤੇ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸੰਗਤ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਇਸ ਮੌਕੇ ਦਵਿੰਦਰ ਸਿੰਘ ਮਠਾੜੂ ਤੇ ਰਛਪਾਲ ਸਿੰਘ ਨਿੱਕਾ ਧੀਮਾਨ ਨੇ ਦੱਸਿਆ ਕਿ ਹਜੂਰ ਸਾਹਿਬ ਵਿਖੇ ਸੰਗਤਾਂ ਦੇ ਰਹਿਣ ਲਈ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਹਨ। ਇਸ ਸਮੇਂ ਹਰਨੇਕ ਸਿੰਘ ਮਠਾੜੂ ਸੰਚਾਲਕ ਮਠਾੜੂ ਮਕੈਨੀਕਲ ਵਰਕਰਸ ਭਗਤਾ, ਸੇਵਾਦਾਰ ਬਹਾਦਰ ਸਿੰਘ ਜੈਨਪੁਰ, ਤਰਸੇਮ ਸਿੰਘ ਭਗਤਾ, ਬਲਜੀਤ ਸਿੰਘ, ਸ਼ਿੰਗਾਰਾ ਸਿੰਘ, ਮਨਪ੍ਰੀਤ ਸਿੰਘ ਢਢੋਗਲ, ਨਛੱਤਰ ਸਿੰਘ, ਬਲਵਿੰਦਰ ਸਿੰਘ ਧੀਮਾਨ, ਬਲਵੀਰ ਸਿੰਘ ਡੀਲਕਸ ਵਾਲੇ, ਦਰਸ਼ਨ ਸਿੰਘ ਭਾਈਕੇ, ਬਲਵੀਰ ਸਿੰਘ ਡੀਲਕਸ ਐਗਰੋ ਇੰਡਸਟਰੀਜ਼, ਪਿਆਰਾ ਸਿੰਘ ਠੱਠੀ ਵਾਲਾ, ਪਿਆਰਾ ਸਿੰਘ ਸੁਖਾਨੰਦ, ਧੀਰਾ ਸਿੰਘ ਬੁਰਜ ਲੱਧਾ, ਸਵਰਨ ਸਿੰਘ ਬੁਰਜ ਥਰੋੜ, ਬਚਿੱਤਰ ਸਿੰਘ ਕੇਸਰ ਸਿੰਘ ਵਾਲਾ, ਸ਼ਮਸ਼ੇਰ ਸਿੰਘ ਮਲੂਕਾ, ਨਿਰਮਲ ਸਿੰਘ ਹੀਰੋ ਇੰਡਸਟਰੀਜ ਵਾਲੇ, ਡਾ. ਬਲਵੀਰ ਸਿੰਘ, ਮੱਖਣ ਸਿੰਘ ਰਣ ਸਿੰਘ ਵਾਲਾ, ਰਾਮ ਸਿੰਘ ਵਾਂਦਰ, ਜਗਸੀਰ ਭਾਈ ਰੂਪਾ, ਗੁਰਲਾਲ ਸਿੰਘ ਮਿੱਡੂ ਮਾਨ, ਆਤਮਾ ਸਿੰਘ ਜੇਈ, ਭੂਰਾ ਸਿੰਘ ਦਲ ਸਿੰਘ ਵਾਲਾ, ਸਿੰਕਦਰ ਸਿੰਘ ਠਾਣੇਦਾਰ, ਨਾਇਬ ਸਿੰਘ ਸੰਤਾ ਸਿੰਘ ਵਾਲਾ, ਬਾਬਾ ਗੁਰਲਾਭ ਸਿੰਘ ਭੋਡੀਪੁਰਾ, ਮਨਜੀਤ ਸਿੰਘ ਬੁਰਜ ਰਾਜਗੜ੍ਹ, ਗੋਪੀ ਡਿੱਖ, ਲਖਵੀਰ ਸਿੰਘ ਖੁਰਾਣਾ, ਬਾਬਾ ਗੁਰਪਾਲ ਸਿੰਘ ਹਜ਼ੂਰ ਸਾਹਿਬ ਵਾਲੇ, ਪ੍ਰਿਥੀ ਸਿੰਘ ਸਰਪੰਚ, ਕੁਲਦੀਪ ਸਿੰਘ ਸਮਾਧ ਵਾਲੇ, ਬਾਦਲ ਸਿੰਘ ਭਗਤਾ, ਰਾਣਾ ਬੁਰਜ, ਲਵਲੀ ਬੁਰਜ ਥਰੋੜ ਅਤੇ ਸਮੂਹ ਸਟਾਫ ਮਠਾੜੂ ਮਕੈਨੀਕਲ ਵਰਕਸ ਹਾਜ਼ਰ ਸਨ। ਇਸ ਮੌਕੇ ਨਵਦੀਪ ਸਿੰਘ ਮਠਾੜੂ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ।