ਸਰਕਾਰ ਬਿਜਲੀ ਸਪਲਾਈ ਨਿਰਵਿਘਨ ਦੇਣ ’ਚ ਫੇਲ੍ਹ : ਭੈਣੀਬਾਘਾ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ
Publish Date: Sat, 25 Apr 2026 05:31 PM (IST)
Updated Date: Sun, 26 Apr 2026 04:08 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਪੰਜਾਬ ਸਰਕਾਰ ਦੇ ਵੱਡੇ ਵੱਡੇ ਵਾਅਦਿਆਂ ਦੀ ਫੂਕ ਉਦੋਂ ਨਿਕਲ ਗਈ ਹੈ, ਜਦ ਬਿਜਲੀ ਸਪਲਾਈ ਦੇ ਲੰਬੇ ਪਾਵਰ ਕੱਟ ਪਿੰਡਾਂ ’ਚ ਲੱਗ ਰਹੇ ਹਨ। ਇਹ ਦੋਸ਼ ਭਾਕਿਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਲਗਾਏ, ਜਿਹੜਾ ਮੁੱਖ ਮੰਤਰੀ ਬਿਆਨ ਦਿੰਦਾ ਨਹੀਂ ਥੱਕਦਾ ਸੀ। ਅਸੀਂ ਬਿਜਲੀ 24 ਘੰਟੇ ਨਿਰਵਿਘਨ ਸਪਲਾਈ ਦੇਵਾਂਗੇ ਕਿਉਂਕਿ ਸਾਡੀ ਸਰਕਾਰ ਨੇ ਥਰਮਲ ਪਲਾਂਟ ਖ਼ਰੀਦ ਲਿਆ। ਕੋਲੇ ਦੀ ਸਭ ਤੋਂ ਵੱਡੀ ਖਾਣ ਖ਼ਰੀਦ ਲਈ ਹੈ। ਪਰ ਹੁਣ ਪਤਾ ਲੱਗਿਆ ਹੈ ਕਿ ਨਾ ਕੋਈ ਥਰਮਲ ਪਲਾਂਟ ਅਤੇ ਨਾ ਹੀ ਕੋਲੇ ਦੀ ਖਾਣ ਖ਼ਰੀਦੀ ਹੈ। ਲਾਈਟ ਸਿਰਫ਼ ਸੋਲਰ ਪਲਾਂਟਾਂ ਵਾਲੀ ਹੀ ਹੈ ਕਿਉਂਕਿ ਛੋਟੇ ਬੱਚਿਆਂ ਨੂੰ ਮੱਛਰਾਂ ਨੇ ਸਤਾ ਛੱਡਿਆ ਹੈ। ਉਪਰੋਂ ਤਾਪਮਾਨ 40 ਡਿਗਰੀ ਤੋਂ ਉੱਪਰ ਲੰਘ ਚੁੱਕਿਆ ਹੈ ਤੇ ਜਦੋਂ ਬਿਜਲੀ ਦੇ ਪਾਵਰ ਕੱਟ ਹਰ ਡੇਢ ਘੰਟੇ ਬਾਅਦ ਲੱਗ ਰਿਹਾ ਹੈ ਬੱਚਿਆਂ ਨੂੰ ਨੀਂਦ ਕਿਵੇਂ ਆਵੇਗੀ ਅਤੇ ਸਵੇਰੇ ਸਕੂਲ ਜਾਣ ਵੇਲੇ ਬੱਚਿਆਂ ਦੀ ਨੀਂਦ ਪੂਰੀ ਨਹੀਂ ਹੁੰਦੀ। ਸਕੂਲਾਂ ਦੀਆਂ ਮਹਿੰਗੀਆਂ ਪੜ੍ਹਾਈਆਂ ਬੱਚਿਆਂ ਦੇ ਮਾਪਿਆਂ ਨੂੰ ਇਸ ਲਈ ਸਤਾ ਰਹੀਆਂ ਹਨ ਕਿਉਂਕਿ ਜੇਕਰ ਸਕੂਲ ਨਹੀਂ ਭੇਜਦੇ ਤਾਂ ਜੋ ਖਰਚਾ ਭਰਿਆ ਹੋਇਆ ਹੈ ਉਹ ਇਵੇਂ ਹੀ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਸਰਕਾਰ ਨੂੰ ਚਿਤਾਵਨੀ ਦਿੰਦੇ ਹਾਂ ਕਿ ਜੇਕਰ ਪਿੰਡਾਂ ਦੇ ਪਾਵਰ ਕੱਟਾਂ ਨੂੰ ਨਾ ਰੋਕਿਆ ਤਾਂ ਜ਼ਿਲ੍ਹੇ ਦੀ ਮੀਟਿੰਗ ਸੱਦ ਕੇ ਸੰਘਰਸ਼ ਤੇਜ਼ ਕਰਨ ਲਈ ਮਜ਼ਬੂਰ ਹੋਵਾਂਗੇ। ਜ਼ਿਲ੍ਹਾ ਪ੍ਰੈੱਸ ਸਕੱਤਰ ਮਨਜੀਤ ਸਿੰਘ ਉੱਲਕ ਨੇ ਦੱਸਿਆ ਕਿ ਕੰਮ ਦਾ ਸੀਜ਼ਨ ਜ਼ੋਰਾਂ ‘ਤੇ ਚਲ ਰਿਹਾ ਹੈ ਕਿਉਂਕਿ ਝੋਨਾ ਖੇਤਰ ਵਿੱਚ ਅਚਾਰ ਵਾਲੇ ਮੱਕ ਮੂੰਗੀ ਤੇ ਨਰਮੇ ਪੱਟੀ ਵਿੱਚ ਨਰਮੇ ਦੀ ਬਿਜਾਈ ਜ਼ੋਰਾਂ ਤੇ ਚਲ ਰਹੀ ਹੈ। ਪਰ ਇੰਨ੍ਹਾਂ ਦੇ ਪਾਵਰ ਕੱਟਾਂ ਨੇ ਉਨ੍ਹਾਂ ਨੂੰ ਵੀ ਖੱਜਲ ਖੁਆਰ ਕੀਤਾ ਪਿਆ। ਇਸ ਮੌਕੇ ਲਛਮਣ ਸਿੰਘ ਚੱਕਅਲੀਸ਼ੇਰ, ਰਾਜ ਸਿੰਘ ਅਕਲੀਆਂ, ਸ਼ਿੰਦਰਪਾਲ ਕੌਰ, ਹਰਦੇਵ ਸਿੰਘ, ਹਰਪਾਲ ਸਿੰਘ ਪਾਲੀ, ਸੁਖਦੇਵ ਸਿੰਘ, ਹਰਮੇਸ਼ ਸਿੰਘ, ਜਗਰਾਜ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂ ਵਰਕਰ ਹਾਜ਼ਰ ਸਨ।