ਪੰਜਾਬ ਕੈਮਿਸਟ ਐਸੋਸੀਏਸ਼ਨ ਵੱਲੋਂ ਅਹਿਮ ਮੀਟਿੰਗ
ਪੰਜਾਬ ਕੈਮਿਸਟ ਐਸੋਸੀਏਸ਼ਨ ਦੀ ਇੱਕ
Publish Date: Mon, 04 May 2026 06:25 PM (IST)
Updated Date: Tue, 05 May 2026 04:11 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਪੰਜਾਬ ਕੈਮਿਸਟ ਐਸੋਸੀਏਸ਼ਨ ਦੀ ਇੱਕ ਮਹੱਤਵਪੂਰਨ ਮੀਟਿੰਗ ਲੁਧਿਆਣਾ ਵਿਖੇ ਸੁਰਿੰਦਰ ਦੁੱਗਲ (ਪ੍ਰਧਾਨ ਪੰਜਾਬ ਕੈਮਿਸਟ ਐਸੋਸ਼ੀਏਸ਼ਨ) ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਵਿਚ ਜੀਐਸ ਚਾਵਲਾ (ਜਨਰਲ ਸਕੱਤਰ ਪੀਸੀਏ), ਅਮਨਦੀਪ ਸਿੰਘ (ਖਜ਼ਾਨਚੀ ਪੀਸੀਏ) ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਧਾਨ ਅਤੇ ਜਨਰਲ ਸਕੱਤਰ ਵੀ ਹਾਜ਼ਰ ਹੋਏ। ਮੀਟਿੰਗ ਦਾ ਮੁੱਖ ਏਜੰਡਾ 20 ਮਈ 2026 ਨੂੰ ਹੋਣ ਵਾਲੇ ਬੰਦ ਸਬੰਧੀ ਤਿਆਰੀਆਂ ਤੇ ਪੰਜਾਬ ਦੇ ਸਮੂਹ ਕੈਮਿਸਟਾਂ ਦੇ ਭਖਦੇ ਮੁੱਦਿਆਂ 'ਤੇ ਵਿਚਾਰ ਕੀਤਾ ਗਿਆ। ਸੁਰਿੰਦਰ ਦੁੱਗਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਕੈਮਿਸਟ ਐਸੋਸੀਏਸ਼ਨ ਹਰ ਤਰ੍ਹਾਂ ਨਾਲ ਇਸ ਬੰਦ ਨੂੰ ਪੁਰਜ਼ੋਰ ਸਫ਼ਲ ਕਰੇਗੀ ਤੇ ਕੇਂਦਰ ਸਰਕਾਰ ਨੇ ਜੋ ਨਵਾਂ ਪੋਰਟਲ ਬਣਾਇਆ ਹੈ। ਪੰਜਾਬ ਕੈਮਿਸਟ ਐਸੋਸ਼ੀਏਸ਼ਨ ਉਸ ਪੋਰਟਲ ਦੀ ਦੁਆਰਾ ਸਮੀਖਿਆ ਕਰਨ ਦੀ ਮੰਗ ਕਰਦੀ ਹੈ ਤਾਂ ਜੋ ਕਿਸੇ ਵੀ ਕੈਮਿਸਟ ਨੂੰ ਕੋਈ ਵੀ ਪ੍ਰੇਸ਼ਾਨੀ ਨਾ ਆਵੇ। 2021 ਦੀ ਡਰੱਗ ਪਾਲਿਸੀ ਵਿੱਚ ਸੋਧ ਕੀਤੀ ਜਾਵੇ। ਸੁਰਿੰਦਰ ਦੁੱਗਲ ਨੂੰ ਭਰੋਸਾ ਦਿਵਾਇਆ ਕਿ 20 ਮਈ ਨੂੰ ਮਾਨਸਾ ਜ਼ਿਲ੍ਹਾ ਵੀ ਪੂਰਨ ਤੌਰ 'ਤੇ ਬੰਦ ਰਹੇਗਾ। ਮੀਟਿੰਗ ਵਿਚ ਮਾਨਸਾ ਜ਼ਿਲ੍ਹੇ ਤੋਂ ਅਜੈ ਕੁਮਾਰ (ਪ੍ਰਧਾਨ ਜ਼ਿਲ੍ਹਾ ਮਾਨਸਾ ਕੈਮਿਸਟ ਐਸੋਸ਼ੀਏਸ਼ਨ), ਸੰਜੀਵ ਗਰਗ( ਜਨਰਲ ਸਕੱਤਰ ਮਾਨਸਾ ਜਿਲ੍ਹਾ ਕੈਮਿਸਟ ਐਸੋਸ਼ੀਏਸ਼ਨ) ਅਤੇ ਭੁਪਿੰਦਰ ਜੋਗਾ (ਖਜ਼ਾਨਚੀ ਜ਼ਿਲ੍ਹਾ ਮਾਨਸਾ ਕੈਮਿਸਟ ਐਸੋਸੀਏਸ਼ਨ) ਹਾਜ਼ਰ ਹੋਏ।