ਬਿਜਲੀ ਦੇ ਅਣਐਲਾਨੇ ਕੱਟਾਂ ਦੇ ਵਿਰੋਧ ’ਚ ਅਕਾਲੀ ਦਲ ਨੇ ਧਰਨਾ ਦਿੱਤਾ
ਬਿਜਲੀ ਦੇ ਅਣਐਲਾਨੇ ਕੱਟਾਂ ਦੇ ਵਿਰੋਧ ’ਚ ਅਕਾਲੀ ਦਲ ਨੇ ਧਰਨਾ ਦਿੱਤਾ
Publish Date: Thu, 30 Apr 2026 04:57 PM (IST)
Updated Date: Fri, 01 May 2026 04:08 AM (IST)

ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ : ਪੰਜਾਬ ਵਿਚ ਲੱਗ ਰਹੇ ਅਣਐਲਾਨੇ ਬਿਜਲੀ ਕੱਟਾਂ ਦੇ ਵਿਰੋਧ ਵਿਚ ਸ੍ਰੋਮਣੀ ਅਕਾਲੀ ਦਲ (ਬਾਦਲ) ਬਠਿੰਡਾ ਦਿਹਾਤੀ ਦੇ ਵਰਕਰਾਂ ਵੱਲੋਂ ਪਿੰਡ ਕੋਟਸ਼ਮੀਰ ਵਿਖੇ ਬਿਜਲੀ ਗਰਿੱਡ ‘ਚ ਹਲਕਾ ਇੰਚਾਰਜ ਗੁਰਚਰਨ ਸਿੰਘ ਸਿੱਧੂ ਦੀ ਅਗਵਾਈ ਹੇਠ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਮੌਕੇ ਸੂਬਾ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਗੁਰਚਰਨ ਸਿੰਘ ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਬਿਜਲੀ ਸਰਪਲਸ ਹੋਣ ਦੇ ਦਾਅਵੇ ਕਰਕੇ 24 ਘੰਟੇ ਸਪਲਾਈ ਦੇ ਵਾਅਦੇ ਕੀਤੇ ਗਏ ਸਨ ਪਰ ਹਕੀਕਤ ਵਿਚ ਹਰ ਰੋਜ਼ ਲੰਮੇ ਕੱਟ ਲਗਾ ਕੇ ਲੋਕਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਸਰਕਲ ਪ੍ਰਧਾਨ ਨਿਰਮਲ ਸਿੰਘ ਨਿੰਮਾ ਨੇ ਕੜੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਦੇ ਸਾਰੇ ਦਾਅਵੇ ਝੂਠੇ ਸਾਬਤ ਹੋ ਰਹੇ ਹਨ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝਾ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਕੱਟਾਂ ਕਾਰਨ ਕਿਸਾਨਾਂ, ਦੁਕਾਨਦਾਰਾਂ ਅਤੇ ਛੋਟੇ ਉਦਯੋਗਾਂ ਦਾ ਕੰਮਕਾਜ ਠੱਪ ਹੋ ਰਿਹਾ ਹੈ। ਇਸੇ ਤਰ੍ਹਾਂ ਸਰਪੰਚ ਗੁਰਤੇਜ ਸਿੰਘ ਔਲਖ ਨੇ ਕਿਹਾ ਕਿ ਸਰਕਾਰ ਸਿਰਫ਼ ਕਾਗਜ਼ਾਂ ‘ਤੇ ਹੀ ਵਿਕਾਸ ਦਿਖਾ ਰਹੀ ਹੈ, ਜਦਕਿ ਜਮੀਨੀ ਹਕੀਕਤ ਕੁਝ ਹੋਰ ਹੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿਚ ਘੰਟਿਆਂਬੱਧੀ ਬਿਜਲੀ ਕੱਟ ਲੱਗ ਰਹੇ ਹਨ, ਜਿਸ ਕਾਰਨ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਲੋਕ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਇਹ ਸਰਕਾਰ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੀ ਹੈ। ਇਸ ਮੌਕੇ ਕਮਲਦੀਪ ਸਿੰਘ ਜ਼ਿਲ੍ਹਾ ਯੂਥ ਪ੍ਰਧਾਨ, ਜਸਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ, ਜ਼ਿਲ੍ਹਾ ਪ੍ਰੀਸ਼ਦ ਗੁਰਇਕਬਾਲ ਸਿੰਘ ਗੁਰੂਸਰ ਸੈਣੇਵਾਲਾ, ਨਿਰਮਲ ਸਿੰਘ ਨਿੰਮਾ ਕੋਟਸ਼ਮੀਰ ਸਰਕਲ ਪ੍ਰਧਾਨ, ਹਰਤੇਜ ਸਿੰਘ ਕੋਟਫੱਤਾ, ਬਲਜਿੰਦਰ ਸਿੰਘ ਕੋਟਫੱਤਾ, ਟਹਿਲ ਸਿੰਘ ਬੱਲੂਆਣਾ, ਫਤਿਹ ਸਿੰਘ ਬਾਂਡੀ , ਖੇਤਾ ਸਿੰਘ ਬੰਬੀਹਾ, ਮੈਂਬਰ ਸਿੰਘ ਮਛਾਣਾ, ਗੁਰਵਿੰਦਰ ਸਿੰਘ ਜੱਸੀ ਪੌ ਵਾਲੀ, ਇਕਬਾਲ ਸਿੰਘ ਫੂਸ ਮੰਡੀ, ਰੇਸ਼ਮ ਸਿੰਘ ਸੰਗਤ, ਸਰਪੰਚ ਗੁਰਜੀਤ ਸਿੰਘ ਗਹਿਰੀ ਬੁੱਟਰ, ਕੌਰ ਸਿੰਘ ਜੱਸੀ ਬਾਗਵਾਲੀ, ਅੰਗਰੇਜ ਸਿੰਘ ਦਿਉਣ, ਬਲਜਿੰਦਰ ਸਿੰਘ ਕੋਟਫੱਤਾ ਸਰਕਲ ਪ੍ਰਧਾਨ, ਹਰਤੇਜ ਸਿੰਘ ਢਿੱਲੋਂ ਕੋਟਫੱਤਾ, ਧਰਮ ਸਿੰਘ ਸਾਬਕਾ ਸਰਪੰਚ ਗਹਿਰੀ ਭਾਗੀ, ਕਾਬਲ ਸਿੰਘ ਜੋਧਪੁਰ ਰੋਮਾਣਾ, ਇਕਬਾਲ ਸਿੰਘ ਫੂਸ ਮੰਡੀ ਬਲਾਕ ਸੰਮਤੀ ਮੈਂਬਰ, ਬਲਵਿੰਦਰ ਸਿੰਘ ਢਿੱਲੋਂ ਜੱਸੀ ਪੌ ਵਾਲੀ ਵਾਲੀ, ਗੁਰਮੀਤ ਸਿੰਘ ਜੈਲਦਾਰ ਜੱਸੀ ਪੌ ਵਾਲੀ, ਪੰਚ ਪ੍ਰਿਤਪਾਲ ਸਿੰਘ ਕਾਲਾ ਜੱਸੀ ਪੌ ਵਾਲੀ, ਚੇਅਰਮੈਨ ਗੁਰਮੀਤ ਸਿੰਘ ਕਾਲਝਰਾਣੀ, ਬਲਾਕ ਸੰਮਤੀ ਮੈਂਬਰ ਤੇ ਸਾਬਕਾ ਸਰਪੰਚ ਸੁਖਦੀਪ ਸਿੰਘ ਦੀਪਾ ਨਰੂਆਣਾ, ਗੁਰਜੰਟ ਸਿੰਘ ਨਰੂਆਣਾ, ਯੂਥ ਆਗੂ ਬੁੱਧਾ ਸਿੰਘ ਝੁੰਬਾ ਤੋਂ ਇਲਾਵਾ ਵੱਡੀ ਗਿਣਤੀ ’ਚ ਅਕਾਲੀ ਵਰਕਰ ਮੌਜੂਦ ਸਨ।