ਨੈਤਿਕ ਧਾਰਮਿਕ ਪ੍ਰੀਖਿਆ ਦੇ ਜੇਤੂਆਂ ਨੂੰ ਦਿੱਤੇ ਇਨਾਮ
ਨੇੜਲੇ ਪਿੰਡ ਚੱਕ ਭਾਈ ਕੇ ਦੀ ਅਕਾਲ ਅਕੈਡਮੀ
Publish Date: Fri, 15 May 2026 08:48 PM (IST)
Updated Date: Sat, 16 May 2026 04:15 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਨੇੜਲੇ ਪਿੰਡ ਚੱਕ ਭਾਈ ਕੇ ਦੀ ਅਕਾਲ ਅਕੈਡਮੀ ਵਿੱਚ ਇੱਕ ਸਮਾਗਮ ਦੌਰਾਨ ਅਕਤੂਬਰ ਮਹੀਨੇ ਵਿੱਚ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਹੋਈ ਨੈਤਿਕ ਅਤੇ ਧਾਰਮਿਕ ਪ੍ਰੀਖਿਆ ਵਿਚੋਂ ਸਫ਼ਲ ਵਿਦਿਆਰਥੀਆਂ ਨੂੰ ਇਨਾਮ ਸਨਮਾਨ ਚਿੰਨ੍ਹ ਤੇ ਸਰਟੀਫ਼ਿਕੇਟ ਵੰਡੇ। ਸਿੱਖ ਮਿਸ਼ਨਰੀ ਕਾਲਜ ਦੇ ਸਰਕਲ ਇੰਚਾਰਜ ਮਾਸਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਬੱਚਿਆਂ ਵਿੱਚ ਨੈਤਿਕ ਸੰਸਕਾਰ ਬਹੁਤ ਘੱਟ ਗਏ ਹਨ। ਬੱਚਿਆਂ ਅੰਦਰ ਨੈਤਿਕ ਕਦਰਾਂ ਕੀਮਤਾਂ ਅਤੇ ਚੰਗੇ ਸੰਸਕਾਰ ਭਰਨ ਲਈ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਹਰ ਸਾਲ ਇੱਕ ਨੈਤਿਕ ਤੇ ਧਾਰਮਿਕ ਪ੍ਰੀਖਿਆ ਅਕਤੂਬਰ ਮਹੀਨੇ ਵਿੱਚ ਲਈ ਜਾਂਦੀ ਹੈ। ਆਗੂ ਬਲਬੀਰ ਸਿੰਘ ਕੈਂਥ ਤੇ ਮਿੱਠੂ ਸਿੰਘ ਨੇ ਦੱਸਿਆ ਕਿ ਅਕਾਲ ਅਕੈਡਮੀ ਚੱਕ ਭਾਈ ਕੇ ਦੇ ਬੱਚਿਆਂ ਸਭ ਤੋਂ ਵੱਧ ਇਨਾਮ ਜਿੱਤ ਕੇ ਬਲਾਕ ਬੁਢਲਾਡਾ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ, ਜਿਨ੍ਹਾਂ ’ਤੇ ਇਨਾਮ ਤੇ ਸਰਟੀਫਿਕੇਟ ਵੰਡੇ ਗਏ। ਅਕਤੂਬਰ 2026 ’ਚ ਹੋਣ ਵਾਲੀ ਨੈਤਿਕ ਪ੍ਰੀਖਿਆ ਲਈ ਫ਼ਾਰਮ ਭਰੇ ਜਾ ਰਹੇ ਹਨ। ਵੱਧ ਤੋਂ ਵੱਧ ਸਕੂਲ ਨੂੰ ਅਪਣੇ ਵਿਦਿਆਰਥੀਆਂ ਨੂੰ ਇਸ ਪ੍ਰੀਖਿਆ ਵਿੱਚ ਭਾਗ ਦਿਵਾ ਕੇ ਉਨ੍ਹਾਂ ਦਾ ਜੀਵਨ ਸੁਧਾਰਨ ਵਾਲਾ ਭਲਾਈ ਦਾ ਕਾਰਜ਼ ਕਰਨਾ ਚਾਹੀਦਾ ਹੈ, ਜਿਸ ਦੀ ਅੱਜ ਲੋੜ ਹੈ।