ਚੋਣ ਸਰਗਰਮੀਆਂ ਪ੍ਰੇਮ ਸਾਗਰ ਭੋਲਾ ਵੱਲੋਂ ਸ਼ੁਰੂ
ਵਾਰਡ ਨੂੰ. 9 ਦੇ ਵਸਨੀਕਾਂ ਵੱਲੋਂ ਸੁਜਾਨ
Publish Date: Sat, 25 Apr 2026 05:58 PM (IST)
Updated Date: Sun, 26 Apr 2026 04:10 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਵਾਰਡ-9 ਦੇ ਵਸਨੀਕਾਂ ਵੱਲੋਂ ਸੁਜਾਨ ਸਟਰੀਟ ਵਿੱਚ ਇੱਕ ਭਾਰੀ ਇਕੱਠ ਕੀਤਾ ਗਿਆ। ਇਸ ਦੌਰਾਨ ਵਾਰਡ-9 ਦੇ ਉਮੀਦਵਾਰ ਪ੍ਰੇਮ ਸਾਗਰ ਭੋਲਾ ਸਾਬਕਾ ਕੌਂਸਲਰ ਵਾਰਡ ਨੰਬਰ. 12 ਵੀ ਸ਼ਾਮਲ ਹੋਏ। ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰੇਮ ਸਾਗਰ ਭੋਲਾ ਨੇ ਦੱਸਿਆ ਕਿ ਉਹ ਸ਼ਹਿਰ ਵਾਸੀਆਂ ਜਾਂ ਵਾਰਡ ਵਾਸੀਆਂ ’ਚ ਬਤੌਰ ਕੌਂਸਲਰ ਨਹੀਂ, ਬਤੌਰ ਸੇਵਾਦਾਰ ਬਣਕੇ ਮਰਨਾ ਪਸੰਦ ਕਰਦੇ ਹਨ। ਉਨ੍ਹਾਂ ‘ਤੇ ਹੋਰ ਕੋਈ ਵੀ ਸ਼ਹਿਰ ਵਾਸੀ ਇਕ ਪੈਸੇ ਦਾ ਵੀ ਇਲਜ਼ਾਮ ਨਹੀਂ ਲਗਾ ਸਕਦਾ, ਕਿਉਂਕਿ ਉਨ੍ਹਾਂ ਨੇ ਕਦੇ ਵੀ ਕਿਸੇ ਸ਼ਹਿਰ ਜਾਂ ਵਾਰਡ ਵਾਸੀ ਕੋਲੋਂ ਕੋਈ ਵੀ ਪੈਸਾ ਵਸੂਲ ਨਹੀਂ ਕੀਤਾ ਅਤੇ ਨਾ ਹੀ ਕਦੇ ਪ੍ਰਧਾਨ ਦੀ ਚੋਣ ਵੇਲੇ ਕੋਈ ਪੈਸਾ ਵਸੂਲ ਕੀਤਾ ਹੈ। ਪਰ ਫ਼ਿਰ ਵੀ ਆਪਣੇ ਵਾਰਡ ਵਿੱਚ ਵੱਧ ਤੋਂ ਵੱਧ ਕੰਮ ਕਰਵਾਉਣ ਵਿੱਚ ਲੱਗੇ ਹੋਏ ਹਨ। ਇਸ ਇਕੱਠ ਵਿੱਚ ਇਕੱਤਰ ਹੋਏ ਕੁੱਝ ਮੋਹਤਬਰ ਵਿਅਕਤੀਆਂ ਨੇ ਵੀ ਸੰਬੋਧਨ ਕਰਦਿਆਂ ਪ੍ਰੇਮ ਸਾਗਰ ਭੋਲਾ ਨੇ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿਵਾਇਆ। ਉਨ੍ਹਾਂ ਅਪੀਲ ਕੀਤੀ ਕਿ ਉਹ ਇਸ ਵਾਰਡ ਵਿੱਚ ਹੀ ਚੋਣ ਲੜਨ ਦੇ ਪਾਬੰਦ ਰਹਿਣ ਤਾਂ ਕਿ ਜਿੱਤ ਪ੍ਰਪਤ ਕਰਕੇ ਇਸ ਵਾਰਡ ਨੰਬਰ. 9 ਦੀਆਂ ਸਮੱਸਆਵਾਂ ਦਾ ਹੱਲ ਹੋ ਸਕੇ। ਪ੍ਰੇਮ ਸਾਗਰ ਭੋਲਾ ਵੱਲੋਂ ਇਸੇ ਵਾਰਡ ਵਿੱਚੋਂ ਚੋਣ ਲੜਨ ਦੇ ਕੀਤੇ ਪੱਕੇ ਐਲਾਨ ਬਾਅਦ ਵਾਰਡ-7 ਦੇ ਉਮੀਦਵਾਰ ਨੇ ਵੀ ਸੰਬੋਧਨ ਕੀਤਾ। ਵਾਰਡ ਵਾਸੀਆਂ ਨੇ ਮਠਿਆਈ ਵੰਡ ਕੇ ਖੁਸ਼ੀ ਪ੍ਰਗਟਾਈ। ਇਸ ਮੌਕੇ ਪ੍ਰੇਮ ਸਾਗਰ ਭੋਲਾ ਵੱਲੋਂ ਜਲਦੀ ਹੀ ਦੂਸਰੀ ਇਕੱਤਰਤਾ ਕਰਨ ਦਾ ਯਕੀਨ ਦਿਵਾਇਆ । ਇਸ ਮੌਕੇ ਜਸਵੂੰਤ ਸਿੰਘ ਟੈਣੀ, ਬਿੱਟੂ ਬਾਂਸਲ, ਮਾਸਟਰ ਜੁਗਰਾਜ ਸਿੰਘ, ਸੁੰਦਰ ਸਿੰਘ, ਐਡਵੋਕੇਟ ਗੋਗਾ ਸਿੰਘ, ਜਨਕ ਰਾਜ, ਅਮਰੀਕ ਸਿੰਘ, ਜੈ ਪ੍ਰਕਾਸ਼, ਬਾਂਸੀ ਲਾਲ, ਸਾਧੂ ਰਾਮ, ਮੱਖਣ ਲਾਲ, ਅਸ਼ੋਕ ਕੁਮਾਰ, ਤੋਂ ਇਲਾਵਾ ਵਾਰਡ ਦੇ ਮੋਹਤਬਰ ਵਿਅਕਤੀ ਵੀ ਹਾਜ਼ਰ ਸਨ।