ਪੰਜ ਵਾਰ ਕੌਂਸਲਰ ਰਹੇ ਪ੍ਰੇਮ ਸਾਗਰ ਭੋਲਾ ਨੇ ਭਰੇ ਕਾਗ਼ਜ
ਪੰਜ ਵਾਰ ਕੌਂਸਲਰ ਰਹਿ
Publish Date: Fri, 15 May 2026 07:33 PM (IST)
Updated Date: Sat, 16 May 2026 04:12 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਵਾਰ ਕੌਂਸਲਰ ਰਹਿ ਚੁੱਕੇ ਪ੍ਰੇਮ ਸਾਗਰ ਭੋਲਾ ਵੱਲੋਂ ਵਾਰਡ ਨੰਬਰ. 12 ਲਈ ਅੱਜ ਕੱਪੜਾ ਮਾਰਕਿਟ ਨਜ਼ਦੀਕ ਇਕੱਠੇ ਹੋਣ ਬਾਅਦ ਭਾਜਪਾ ਦੇ ਉਮੀਦਵਾਰ ਵਜੋਂ ਦਫ਼ਤਰ ਜਾ ਕੇ ਕਾਗਜ਼ ਦਾਖਲ ਕੀਤੇ। ਇਸ ਕਾਫ਼ਲੇ ’ਚ ਵਾਰਡ ਵਾਸੀਆਂ ਵੱਲੋਂ ਨਾਅਰੇ ਲਗਾਏ ਗਏ। ਉਨ੍ਹਾਂ ਦੇ ਕਾਗਜ਼ ਦਾਖਲ ਕਰਨ ਜਾਣ ਸਮੇਂ ਰਸਤੇ ‘ਚ ਲੋਕਾਂ ਵੱਲੋਂ ਉਨ੍ਹਾਂ ਦਾ ਨੋਟਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਪੰਜਾਬ ਰਿਟਾਇਰਡ ਮਿਊਂਸਪਲ ਵਰਕਰਜ਼ ਯੂਨੀਅਨ ਦੇ ਸੂਬਾ ਚੇਅਰਮੈਨ ਜਨਕ ਰਾਜ ਮਾਨਸਾ ਨੇ ਕਿਹਾ ਕਿ ਨਗਰ ਕੌਂਸਲ ਦੀਆਂ ਚੋਣਾਂ ਆ ਗਈਆਂ ਹਨ ਅਤੇ ਅੱਜ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਰਹੀਆਂ ਹਨ। ਪੰਜ ਵਾਰ ਜਿੱਤ ਚੁੱਕੇ ਪ੍ਰੇਮ ਸਾਗਰ ਭੋਲਾ ਅੱਜ ਫ਼ਿਰ ਨਾਮਜ਼ਦਗੀ ਦਾਖਲ ਕਰਨ ਜਾ ਰਹੇ ਹਨ। ਪਹਿਲਾਂ ਵੀ ਇਹ ਲੋਕਾਂ ਦੀ ਸੇਵਾ ਕਰਦੇ ਆਏ ਹਨ ਅਤੇ ਹੁਣ ਵੀ ਲੋਕਾਂ ਦੀ ਸੇਵਾ ਕਰਨਗੇ। ਈਸ਼ਵਰ ਗੋਇਲ ਨੇ ਕਿਹਾ ਕਿ ਪ੍ਰੇਮ ਸਾਗਰ ਭੋਲਾ ਲਗਾਤਾਰ ਵਧੀਆ ਸੇਵਾਵਾਂ ਲੋਕਾਂ ਨੂੰ ਦਿੰਦੇ ਰਹੇ ਹਨ ਅਤੇ ਹਰ ਕਿਸੇ ਦੇ ਦੁੱਖ ਸੁੱਖ ਵਿੱਚ ਹਾਜ਼ਰ ਰਹੇ ਹਨ। ਵੋਟਰ ਵੀ ਜਾਗਰੂਕ ਹਨ ਅਤੇ ਉਨ੍ਹਾਂ ਪ੍ਰੇਮ ਸਾਗਰ ਭੋਲੇ ਵੱਲੋਂ ਲਗਾਤਾਰ ਕੀਤੇ ਜਾ ਰਹੇ ਕੰਮ ਵੀ ਦੇਖੇ ਹਨ। ਉਨ੍ਹਾਂ ਕਿਹਾ ਕਿ ਉਹ ਪ੍ਰੇਮ ਸਾਗਰ ਭੋਲੇ ਨਾਲ ਖੜ੍ਹੇ ਹਨ ਅਤੇ ਖੜ੍ਹੇ ਰਹਿਣਗੇ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਪ੍ਰੇਮ ਸਾਗਰ ਭੋਲੇ ਦਾ ਇਸ ਵਾਰ ਵੀ ਸਾਥ ਦੇਣ ਅਤੇ ਉਨ੍ਹਾਂ ਵੱਡੀ ਜਿੱਤ ਦਿਵਾਉਣ। ਇਸ ਮੌਕੇ ਬਿੰਦਰਪਾਲ ਗਰਗ, ਜਨਕ ਸਿੰਘ, ਦਰਬਾਰਾ ਸਿੰਘ, ਜੀਵਨ ਬਾਂਸਲ, ਈਸ਼ਵਰ ਗਰਗ ਕੱਪੜੇ ਵਾਲਾ, ਸੁਰੇਸ਼ ਕੁਮਾਰ, ਭਿੰਦਾ ਆਦਿ ਮੌਜੂਦ ਸਨ।