ਪ੍ਰਵੀਨ 'ਟੋਨੀ' ਬਣੇ ਦੁਰਗਾ ਕੀਰਤਨ ਮੰਡਲ ਦੇ ਪ੍ਰਧਾਨ
ਸ਼੍ਰੀ ਦੁਰਗਾ ਕੀਰਤਨ ਮੰਡਲ ਸ਼ਕਤੀ ਭਵਨ
Publish Date: Sun, 26 Apr 2026 06:40 PM (IST)
Updated Date: Mon, 27 Apr 2026 04:14 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸ਼੍ਰੀ ਦੁਰਗਾ ਕੀਰਤਨ ਮੰਡਲ ਸ਼ਕਤੀ ਭਵਨ ਵਾਲਿਆਂ ਦੀ ਕਮੇਟੀ ਦੀ ਸਲਾਨਾ ਚੋਣ ਸ਼੍ਰੀ ਈਸ਼ਵਰ ਗੋਇਲ ਅਤੇ ਵਿਜੇ ਕਮਲ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਹ ਜਾਣਕਾਰੀ ਦਿੰਦਿਆਂ ਮੰਡਲ ਦੇ ਜਨਰਲ ਸਕੱਤਰ ਗੌਰਵ ਬਜਾਜ ਨੇ ਦੱਸਿਆ ਕਿ ਮੀਟਿੰਗ ’ਚ ਸਭਾ ਦੇ ਕੈਸ਼ੀਅਰ ਈਸ਼ਵਰ ਗੋਇਲ ਵੱਲੋਂ ਪਿਛਲੇ ਸਾਲ ਦਾ ਲੇਖਾ ਜੋਖਾ ਦੱਸਿਆ ਗਿਆ। ਇਸ ਨੂੰ ਸਰਬਸੰਮਤੀ ਨਾਲ ਪਾਸ ਕਰਦਿਆਂ ਮੰਡਲ ਦੀ ਕਾਰਗੁਜ਼ਾਰੀ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਸਾਲ 2026-27 ਲਈ ਮੰਡਲੀ ਦੀ ਚੋਣ ਕੀਤੀ ਗਈ। ਇਸ ਵਿੱਚ ਭੀਮ ਸੈਨ ਹੈਪੀ, ਰਾਕੇਸ਼ ਜ਼ਿੰਦਲ, ਪ੍ਰਸ਼ੋਤਮ ਬਾਂਸਲ, ਮਨਜੀਤ ਬੱਬੀ ਅਤੇ ਬਨਵਾਰੀ ਬਜਾਜ ਸਰਪ੍ਰਸਤ, ਪ੍ਰਵੀਨ ਟੋਨੀ ਸ਼ਰਮਾਂ ਪ੍ਰਧਾਨ, ਕੇਸ਼ੀ ਸ਼ਰਮਾ ਸੀਨੀਅਰ ਵਾਈਸ ਪ੍ਰਧਾਨ, ਮੁਕੇਸ਼ ਬਾਂਸਲ ਤੇ ਵਿਪਨ ਅਰੋੜਾ ਵਾਈਸ ਪ੍ਰਧਾਨ, ਗੌਰਵ ਬਜਾਜ ਜਨਰਲ ਸਕੱਤਰ, ਵਿਸ਼ਾਲ ਵਿੱਕੀ ਜੁਆਇੰਟ ਸਕੱਤਰ, ਈਸ਼ਵਰ ਗੋਇਲ ਖਜ਼ਾਨਚੀ, ਸੰਦੀਪ ਗੋਇਲ ਪ੍ਰੈੱਸ ਸਕੱਤਰ, ਮਹੰਤ ਵਿਜੇ ਕਮਲ, ਐਡਵੋਕੇਟ ਆਤਮਾ ਰਾਮ ਲੀਗਲ ਐਡਵਾਈਜ਼ਰ, ਸੁਖਪਾਲ ਬਾਂਸਲ ਮੰਡਲ ਚੇਅਰਮੈਨ, ਵਿਜੇ ਕਮਲ ਤੇ ਵਿਪਨ ਅਰੋੜਾ ਸ੍ਰੀ ਦੁਰਗਾ ਭਵਨ ਦੇ ਚੇਅਰਮੈਨ, ਲਛਮਣ ਦਾਸ ਚੇਅਰਮੈਨ ਸ਼ਕਤੀ ਭਵਨ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸ਼੍ਰੀ ਦੁਰਗਾ ਭਵਨ ਵਿਖੇ ਯਾਤਰੀਆਂ ਦੇ ਠਹਿਰਨ ਲਈ ਕਮਰਿਆਂ ਦਾ ਨਿਰਮਾਣ ਕਰਨ ਦੀ ਤਜਵੀਜ਼ ਰੱਖੀ ਗਈ ਸੀ। ਉਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਤੇ ਇਨ੍ਹਾਂ ਕਮਰਿਆਂ ਦੀ ਉਸਾਰੀ ਵਧੀਆ ਢੰਗ ਨਾਲ ਕਰਵਾਉਣ ਅਤੇ ਏਸੀ ਕਮਰੇ ਬਣਾਉਣ ਲਈ ਮਤਾ ਪਾਸ ਕੀਤਾ। ਇਨ੍ਹਾਂ ਕਮਰਿਆਂ ਨੂੰ ਬਹੁਤ ਘੱਟ ਰੇਟਾਂ ਤੇ ਯਾਤਰੀਆਂ ਲਈ ਮੁਹਈਆ ਕਰਵਾਏ ਜਾਇਆ ਕਰਨਗੇ। ਇਸ ਮੌਕੇ ਮਨਜੀਤ ਬੱਬੀ, ਕੇਵਲ ਸਿੰਗਲਾ, ਨਵਜੋਤ ਬੱਬੀ, ਲਛਮਣ ਦਾਸ, ਕ੍ਰਿਸ਼ਨ ਵਰਮਾ ਤਰਸੇਮ ਹੌਂਡਾ, ਅਨਿਲ ਸਿੰਗਲਾ, ਧੂਫ ਸਿੰਘ, ਜੀਵਨ ਜੁਗਨੀ, ਬੰਟੀ ਕੁਮਾਰ, ਰਾਕੇਸ਼ ਕੇਸ਼ਾ ਸਮੇਤ ਮੈਂਬਰ ਹਾਜ਼ਰ ਸਨ।