ਪੀਪੀਐੱਸ ਦੇ ਵਿਦਿਆਰਥੀਆਂ ਨੇ ਸੀਬੀਐੱਸਈ 12ਵੀਂ ਦੇ ਨਤੀਜਿਆਂ ’ਚ ਕਰਵਾਈ ਬੱਲੇ-ਬੱਲੇ
ਸੀ.ਬੀ.ਐੱਸ.ਈ. ਦਿੱਲੀ ਵੱਲੋਂ ਘੋਸ਼ਿਤ 12ਵੀਂ ਜਮਾਤ
Publish Date: Thu, 14 May 2026 06:23 PM (IST)
Updated Date: Thu, 14 May 2026 06:24 PM (IST)

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ ਹੀਰੋਂ ਖ਼ੁਰਦ : ਸੀਬੀਐੱਸਈ ਦਿੱਲੀ ਵੱਲੋਂ ਐਲਾਨੇ 12ਵੀਂ ਜਮਾਤ ਦਾ ਨਤੀਜਿਆਂ ਵਿੱਚ ਪੈਰਾਮਾਊਂਟ ਪਬਲਿਕ ਸਕੂਲ ਚੀਮਾ ਦੇ ਵਿਦਿਆਰਥੀਆਂ ਦਾ ਨਤੀਜਾ ਸੌ ਫ਼ੀਸਦੀ ਰਿਹਾ। ਇਨ੍ਹਾਂ ਵਿੱਚ ਨਾਨ-ਮੈਡੀਕਲ ਸਟਰੀਮ ਵਿੱਚ ਲੁਕੇਸ਼ ਸਿੰਗਲਾ (93 ਫ਼ੀਸਦੀ), ਨੇਮਦੀਪ ਕੌਰ (91.6 ਫ਼ੀਸਦੀ), ਹਸਰਤ ਕੌਰ (90.2 ਫ਼ੀਸਦੀ), ਕਮਲਪ੍ਰੀਤ ਸ਼ਰਮਾ (82.4 ਫ਼ੀਸਦੀ), ਅਮਨਿੰਦਰ ਸਿੰਘ ਧਲਿਓ (82.4 ਫ਼ੀਸਦੀ) ਤੇ ਮੈਡੀਕਲ ਸਟਰੀਮ ਵਿੱਚ ਅਨੁਰੀਤ ਕੌਰ (91.4 ਫ਼ੀਸਦੀ), ਗਗਨਜੋਤ ਕੌਰ (88.8 ਫ਼ੀਸਦੀ), ਕੋਮਲਪ੍ਰੀਤ ਕੌਰ (86.4 ਫ਼ੀਸਦੀ), ਜਸਮੀਨ ਕੌਰ (84.6 ਫ਼ੀਸਦੀ), ਯਸ਼ਲੀਨ ਕੌਰ (83.8 ਫ਼ੀਸਦੀ), ਰਾਜਵੀਰ ਕੌਰ (82 ਫ਼ੀਸਦੀ), ਸੁਮਨਪ੍ਰੀਤ ਕੌਰ (81.8 ਫ਼ੀਸਦੀ) ਅਤੇ ਕਾਮਰਸ ਸਟਰੀਮ ਵਿੱਚ ਤਰਨਪ੍ਰੀਤ ਕੌਰ (91 ਫ਼ੀਸਦੀ), ਸੁਮਨਦੀਪ ਕੌਰ (88.6 ਫ਼ੀਸਦੀ), ਭਵਨਜੋਤ ਕੌਰ (87 ਫ਼ੀਸਦੀ), ਖੁਸ਼ਪ੍ਰੀਤ ਕੌਰ (83 ਫ਼ੀਸਦੀ), ਹਰਪ੍ਰੀਤ ਕੌਰ (82.4 ਫ਼ੀਸਦੀ), ਨਵਜੋਤ ਕੌਰ (80.8 ਫ਼ੀਸਦੀ) ਨੇ ਅੰਕ ਪ੍ਰਾਪਤ ਕਰ ਕੇ ਸਕੂਲ, ਇਲਾਕੇ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ। ਨਤੀਜਾ ਐਲਾਨੇ ਜਾਣ ’ਤੇ ਸਾਰੇ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ। ਸਕੂਲ ਦੇ ਐੱਮਡੀ ਜਸਵੀਰ ਸਿੰਘ ਚੀਮਾ ਅਤੇ ਕਿਰਨਪਾਲ ਕੌਰ ਨੇ ਬੱਚਿਆਂ ਨੂੰ ਚੰਗੇ ਨਤੀਜੇ ਲਈ ਵਧਾਈ ਦਿੱਤੀ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੰਜੇ ਕੁਮਾਰ, ਉਪ ਪ੍ਰਿੰਸੀਪਲ ਭੁਸ਼ਪਿੰਦਰ ਕੌਰ ਅਤੇ ਸਮੂਹ ਸਟਾਫ ਆਦਿ ਹਾਜ਼ਰ ਸਨ।