ਪੁਲਿਸ ਪੈਨਸ਼ਨਰਜ਼ ਨੇ ਮੀਟਿੰਗ ਦੌਰਾਨ ਕੀਤੀ ਸਰਕਾਰ ਦੀ ਨਿਖੇਧੀ
ਪੁਲਿਸ ਪੈਨਸ਼ਨਰਜ਼ ਜ਼ਿਲ੍ਹਾ ਇਕਾਈ ਮਾਨਸਾ
Publish Date: Mon, 04 May 2026 05:40 PM (IST)
Updated Date: Tue, 05 May 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪੁਲਿਸ ਪੈਨਸ਼ਨਰਜ਼ ਜ਼ਿਲ੍ਹਾ ਇਕਾਈ ਮਾਨਸਾ ਵੱਲੋਂ ਆਪਣੇ ਦਫ਼ਤਰ ’ਚ ਮਹੀਨਾਵਾਰ ਮੀਟਿੰਗ ਕੀਤੀ ਗਈ। ਸੰਸਥਾਂ ਦੇ ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਦੀ ਲੱਤ ਦੇ ਹੋਏ ਅਪਰੇਸ਼ਨ ਦੀ ਵਜ੍ਹਾ ਨਾਲ ਚੱਲਣ ਫ਼ਿਰਨ ਤੋਂ ਅਸਮਰੱਥ ਹੋਣ ਕਰਕੇ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਕੁਮਾਰ ਗੇਹਲੇ ਅਤੇ ਸਟੇਜ ਸਕੱਤਰ ਅਮਰਜੀਤ ਸਿੰਘ ਭਾਈਰੂਪਾ ਵੱਲੋਂ ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਪਿਛਲੇ ਦਿਨੀਂ ਸਵਰਗਵਾਸ ਹੋਏ ਸਾਥੀ ਰਾਮ ਸਿੰਘ ਆਦਮਕੇ ਅਤੇ ਡਿਊਟੀ ਦੌਰਾਨ ਸ਼ਹੀਦ ਹੋਏ ਏਐਸਆਈ ਸੁਖਵਿੰਦਰ ਸਿੰਘ ਨੂੰ 2 ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ। ਮੀਟਿੰਗ ਦੌਰਾਨ ਪੈਨਸ਼ਨਰਾਂ ਦੀ ਪੈਨਸ਼ਨ ਅਤੇ ਮੌਜੂਦਾ ਮੁਲਾਜ਼ਮਾਂ ਦੀ ਤਨਖਾਹ ਹਾਲੇ ਤੱਕ ਖਾਤੇ ਵਿੱਚ ਨਾ ਪਾਉਣ ਲਈ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ ਗਿਆ। ਸਰਕਾਰ ਵੱਲੋਂ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦਾ ਪੈਡਿੰਗ 18 ਫ਼ੀਸਦੀ ਡੀਏ ਨਾ ਦੇਣ ਕਰਕੇ ਆਪਣਾ ਹੱਕ ਲੈਣ ਲਈ ਅਦਾਲਤਾਂ ਦਾ ਸਹਾਰਾ ਲੈਣ ਤੇ ਸੁਪਰੀਮ ਕੋਰਟ ਵੱਲੋਂ ਪੈਨਸ਼ਨਰਾਂ/ਮੁਲਾਜ਼ਮਾਂ ਦੇ ਹੱਕ ਵਿੱਚ ਫ਼ੈਸਲਾਂ ਦਿੱਤਾ ਗਿਆ ਹੈ। ਇਸ ਸਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵੱਲੋਂ ਵੀ ਫ਼ੈਸਲਾਂ ਸੁਣਾਉਂਦੇ ਹੋਏ ਪੈਡਿੰਗ ਡੀਏ 30-06-2026 ਤੱਕ ਦੇਣ ਦਾ ਫ਼ੈਸਲਾ ਸੁਣਾਇਆ ਗਿਆ ਹੈ, ਪਰ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਮੋਨ ਧਾਰਨ ਕਰਨ ਦੀ ਸਖ਼ਤ ਨਿਖੇਧੀ ਕੀਤੀ ਤੇ ਬਿਨਾਂ ਦੇਰੀ ਇਕੋਂ ਕਿਸ਼ਤ ਵਿੱਚ ਤੁਰੰਤ ਜਾਰੀ ਕਰਕੇ ਖਾਤਿਆਂ 'ਚ ਪਾਏ ਜਾਣ ਦੀ ਮੰਗ ਕੀਤੀ ਗਈ। ਸੰਸਥਾ ਦੇ ਕਾਨੂੰਨੀ ਸਲਾਹਕਾਰ ਰਾਮ ਸਿੰਘ ਅੱਕਾਂਵਾਲੀ ਵੱਲੋਂ ਪੈਨਸ਼ਨਰਜ ਦੇ ਹੱਕ ਵਿੱਚ ਚੱਲ ਰਹੀਆ ਰਿੱਟ ਪਟੀਸ਼ਨਾਂ ਤੇ ਨਵੇਂ ਆਏ ਫੈਸਲਿਆਂ ਸਬੰਧੀ ਵਿਸਥਾਰ ਪੂਰਵਕ ਦੱਸਿਆ ਗਿਆ। ਸਾਬਕਾ ਥਾਣੇਦਾਰ ਜਗਜੀਤ ਸਿੰਘ ਨੰਗਲ ਕਲਾਂ ਵੱਲੋਂ ਵੀ ਧਾਰਮਿਕ ਵਿਸ਼ੇ ਤੇ ਜਾਣਕਾਰੀ ਭਰਪੂਰ ਚਾਨਣਾ ਪਾਇਆ। ਸੰਸਥਾ ’ਚ ਆਏ ਨਵੇਂ ਪੈਨਸ਼ਨ ਆਏ 4 ਸਾਥੀਆ ਸਾਬਕਾ ਇੰਸ: ਗੁਰਦੀਪ ਸਿੰਘ ਚੁੱਘਾ ਕਲਾਂ, ਸਾਬਕਾ ਸ:ਥ: ਰਾਕੇਸ਼ ਕੁਮਾਰ ਵਾਸੀ ਮਾਨਸਾ, ਸਾਬਕਾ ਸ:ਥ: ਕੁਲਵੰਤ ਸਿੰਘ ਵਾਸੀ ਮਾਨਸਾ ਅਤੇ ਸਾਬਕਾ ਹੌਲਦਾਰ ਭੋਲਾ ਸਿੰਘ ਵਾਸੀ ਗੁਰਨੇ ਖੁਰਦ ਦੇ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਸੰਸਥਾਂ ਦੀ ਮੈਂਬਰਸ਼ਿਪ ਜਾਰੀ ਕੀਤੀ ਗਈ। ਅਖੀਰ ਵਿੱਚ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਕੁਮਾਰ ਗੇਹਲੇ, ਪ੍ਰੀਤਮ ਸਿੰਘ ਬੁਢਲਾਡਾ, ਸੁਖਦੇਵ ਸਿੰਘ ਕੁੱਤੀਵਾਲ, ਭੋਲਾ ਸਿੰਘ ਬੋਹਾ, ਰਾਮਜੀ ਦਾਸ, ਗੁਰਜੰਟ ਸਿੰਘ ਫੱਤਾਮਾਲੋਕਾ, ਫਲੇਲ ਸਿੰਘ, ਹਰਦੀਪ ਸਿੰਘ ਲੱਲੂਆਣਾ, ਜਸਪਾਲ ਸਿੰਘ ਸਮਾਓ, ਬਿੱਕਰ ਸਿੰਘ ਕੈਸ਼ੀਅਰ, ਹਰਪਾਲ ਸਿੰਘ, ਸਤਨਾਮ ਸਿੰਘ ਉਡਤ ਸੈਦੇਵਾਲਾ ਅਤੇ ਗੁਰਪਿਆਰ ਸਿੰਘ ਆਦਿ ਵੱਲੋਂ ਮੀਟਿੰਗ ਵਿੱਚ ਹਾਜ਼ਰ ਆਏ ਸਾਰੇ ਪੈਨਸ਼ਨਰ ਸਾਥੀਆ ਦਾ ਧੰਨਵਾਦ ਕੀਤਾ।