ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 18 ਨੂੰ
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਾਨਸਾ
Publish Date: Tue, 17 Feb 2026 07:10 PM (IST)
Updated Date: Wed, 18 Feb 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ, ਮਾਨਸਾ ਵਿਖੇ 18 ਫ਼ਰਵਰੀ, 2026 ਦਿਨ ਬੁੱਧਵਾਰ ਨੂੰ ‘ਪੇਟੀਐੱਮ’ ਵੱਲੋਂ ਕਸਟਮਰ ਸੇਲਜ਼ ਐਗਜ਼ੀਕਿਊਟਿਵ ਦੀ ਭਰਤੀ ਲਈ ਪਲੇਸਮੈਂਟ ਕੈਂਪ ਲਾਇਆ ਜਾ ਰਿਹਾ ਹੈ। ਜ਼ਿਲ੍ਹਾ ਰੁਜ਼ਗਾਰ ਅਫ਼ਸਰ ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ’ਚ ਘੱਟੋ-ਘੱਟ ਯੋਗਤਾ 12ਵੀਂ ਪਾਸ ਲੜਕੇ ਹਿੱਸਾ ਲੈ ਸਕਦੇ ਹਨ, ਜਿਨ੍ਹਾਂ ਦੀ ਉਮਰ ਸੀਮਾ 18 ਤੋਂ 35 ਸਾਲ ਤੱਕ ਹੋਣੀ ਚਾਹੀਦੀ ਹੈ ਤੇ ਪ੍ਰਾਰਥੀ ਸਰੀਰਕ ਤੌਰ ’ਤੇ ਫਿੱਟ ਹੋਣੇ ਚਾਹੀਦੇ ਹਨ। ਹਿੱਸਾ ਲੈਣ ਵਾਲੇ ਪ੍ਰਾਰਥੀਆਂ ਕੋਲ ਆਪਣਾ ਦੋਪਹੀਆ ਵਾਹਨ ਤੇ ਡ੍ਰਾਇਵਿੰਗ ਲਾਇਸੰਸ ਹੋਣਾ ਲਾਜ਼ਮੀ ਹੈ। ਕੈਂਪ ’ਚ ਹਿੱਸਾ ਲੈਣ ਦੇ ਇੱਛੁਕ ਪ੍ਰਾਰਥੀ ਆਪਣੀ ਯੋਗਤਾ ਸਰਟੀਫ਼ਿਕੇਟ ਦੀਆਂ ਕਾਪੀਆਂ ਤੇ ਯੋਗਤਾ ਦਾ ਵੇਰਵਾ (ਰਜ਼ਿਊਮ) ਲੈ ਕੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਦਫ਼ਤਰ, ਮਾਨਸਾ (ਨੇੜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੇਵਾ ਕੇਂਦਰ ਦੀ ਪਹਿਲੀ ਮੰਜ਼ਿਲ 'ਤੇ) ਕੈਂਪ ਵਾਲੇ ਦਿਨ ਸਵੇਰੇ 10:00 ਵਜੇ ਪਹੁੰਚਣ। ਚੁਣੇ ਗਏ ਪ੍ਰਾਰਥੀਆਂ ਨੂੰ ਤਨਖਾਹ 17000/- ਰੁਪਏ ਦੇ ਕਰੀਬ ਮਿਲਣਯੋਗ ਹੋਵੇਗੀ। ਕੰਮ ਕਰਨ ਦਾ ਸਥਾਨ ਜ਼ਿਲ੍ਹਾ ਮਾਨਸਾ 'ਚ ਹੋਵੇਗਾ। ਇੰਟਰਵਿਊ ਦਾ ਸਮਾਂ ਸਵੇਰੇ 10:00 ਵਜੇ ਤੋਂ ਬਾਅਦ ਦੁਪਹਿਰ 1:00 ਵਜੇ ਤੱਕ ਰੱਖਿਆ ਗਿਆ ਹੈ।