ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ

ਅਵਤਾਰ ਸਿੰਘ ਗੇਹਲੇ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹਾ ਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਨਜਿੰਦਰ ਸਿੰਘ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਿਵਲ ਜੱਜ (ਸੀਨੀਅਰ ਡਵੀਜ਼ਨ) - ਕਮ -ਸਕੱਤਰ ਮਿਸ. ਰਾਜਵਿੰਦਰ ਕੌਰ ਜੀ ਦੀ ਅਗਵਾਈ ਹੇਠ ਜ਼ਿਲ੍ਹਾ ਕੋਰਟ ਕੰਪਲੈਕਸ, ਮਾਨਸਾ, ਸਬ-ਡਵੀਜ਼ਨਲ ਕੋਰਟ ਕੰਪਲੈਕਸ, ਸਰਦੂਲਗੜ ਅਤੇ ਬੁਢਲ਼ਾਡਾ ਵਿਖੇ ਕੌਮੀ ਲੋਕ ਅਦਾਲਤ ਲਗਾਈ। ਜ਼ਿਲ੍ਹਾ ਕੋਰਟ ਕੰਪਲੈਕਸ ਮਾਨਸਾ, ਬੁਢਲਾਡਾ ਅਤੇ ਸਰਦੂਲਗੜ੍ਹ ਵਿਖੇ 9 ਬੈਂਚਾਂ ਦਾ ਗਠਨ ਕੀਤਾ। ਮਾਨਸਾ ਵਿਖੇ ਜ਼ਿਲ੍ਹਾ ਤੇ ਐਡੀਸ਼ਨਲ ਸੈਸ਼ਨਜ਼ ਜੱਜ ਗੁਰਮੋਹਨ ਸਿੰਘ, ਪ੍ਰਿੰਸ਼ੀਪਲ ਜੱਜ ਫੈਮਲੀ ਕੋਰਟ ਮਿਸ਼ ਦਿਪਤੀ ਗੋਇਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਰਵਨੀਤ ਸਿੰਘ, ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਅੰਕਿਤ ਏਰੀ, ਸਿਵਲ ਜੱਜ (ਜੂਨੀਅਰ ਡਵੀਜ਼ਨ) ਕਰਨ ਅੱਗਰਵਾਲ, ਚੇਅਰਮੈਨ ਸਥਾਈ ਲੋਕ ਅਦਾਲਤ ਪੁਨੇ ਰਾਮ, ਬੁਢਲਾਡਾ ਵਿਖੇ ਅਡੀਸ਼ਨ ਸਿਵਲ ਜੱਜ (ਸੀਨੀਅਰ ਡਵੀਜ਼ਨ) ਬਲਕਾਰ ਸਿੰਘ, ਸਿਵਲ ਜੱਜ (ਜੂਨੀਅਰ ਡਵੀਜ਼ਨ) ਮਿਸ ਨਵਕਿਰਨ ਕੌਰ ਤੇ ਸਰਦੂਲਗੜ੍ਹ ਵਿਖੇ ਸਿਵਲ ਜੱਜ (ਜੂਨੀਅਰ ਡਵੀਜ਼ਨ) ਤੁਰਣਵਾਲਿਆ ਤੇ ਆਧਾਰਿਤ ਬੈਂਚਾਂ ਵੱਲੋਂ -ਕੇਸਾਂ ਵਿੱਚੋਂ ਕੁੱਲ 21101 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਇਨ੍ਹਾਂ ਬੈਂਚਾਂ ਵਿੱਚ ਐਡਵੋਕੇਟ ਬਲਵੰਤ ਸਿੰਘ ਭਾਟੀਆ, ਐਡਵੋਕੇਟ ਗੁਰਦੀਪ ਸਿੰਘ ਮੰਡਾਲੀ, ਐਡਵੋਕੇਟ ਗੁਰਕ੍ਰਿਪਾਲ ਸਿੰਘ ਟਿਵਾਣਾ, ਐਡਵੋਕੇਟ ਮਿਸ ਰਜਿੰਦਰ ਪਾਲ ਕੌਰ ਢਿਲੋਂ, ਡਾ. ਗੁਰਜਸਜੀਤ ਕੌਰ ਅਸੀਸਟੈਂਟ ਪ੍ਰੋਫੈਸਰ ਅੰਗਰੇਜੀ ਗੁਰੂ ਨਾਨਕ ਕਾਲਜ ਬੁਢਲਾਡਾ, ਐਡਵੋਕੇਟ ਮਿਸ ਨਰਿੰਦਰ ਕੌਰ, ਮੈਂਬਰ ਸੁਰਿੰਦਰ ਪਾਲ ਕੌਰ ਚਹਿਲ, ਐਡਵੋਕੇਟ ਸ੍ਰੀ ਪ੍ਰਿਜੇਸ਼ ਜੱਸੀ, ਐਡਵੋਕੇਟ ਸ੍ਰੀ ਕੇਸ਼ਵ ਜੇਵੋਰਿਆ, ਐਡਵੋਕੇਟ ਮਿਸ ਕੈਮੀ ਕਾਲੀਆ, ਐਡਵੋਕੇਟ ਮਿਸ ਅਮਨਦੀਪ ਕੌਰ, ਐਡਵੋਕੇਟ ਮਿਸ ਕੁਲਜੀਤ ਕੌਰ, ਐਡਵੋਕੇਟ ਸੁਨੀਲ ਕੁਮਾਰ, ਐਡਵੋਕੇਟ ਸਤਨਾਮ ਸਿੰਘ, ਐਡਵੋਕੇਟ ਪ੍ਰਤੀਭ ਸ਼ਰਮਾ, ਐਡਵੋਕੇਟ ਕੇਵਲ ਸਿੰਘ ਖਾਰਾ, ਐਡਵੋਕੇਟ ਸੰਦੀਪ ਸਿੰਘ ਧਾਲੀਵਾਲ, ਆਦਿ ਵੀ ਮੌਜੂਦ ਸਨ। ਇਸ ਲੋਕ ਅਦਾਲਤ ਵਿੱਚ ਦਿਵਾਨੀ ਮਾਮਲੇ, ਕਰਿਮੀਨਲ ਕੰਪਾਊਂਡੇਬਲ, ਚੈਕਾਂ ਦੇ ਕੇਸ, ਬੈਂਕ ਰਿਕਵਰੀ ਕੇਸ, ਐੱਮਏਸੀਟੀ ਕੇਸ, ਉਜਰਤ ਸਬੰਧੀ ਝਗੜੇ, ਬਿਜਲੀ, ਪਾਣੀ, ਟੈਲੀਫੋਨ ਅਤੇ ਵਿਆਹ ਨਾਲ ਸਬੰਧਿਤ ਮਾਮਲਿਆਂ ਦਾ ਨਿਪਟਾਰਾ ਆਪਸੀ ਸਮਝੌਤੇ ਰਾਹੀਂ ਕੀਤਾ ਗਿਆ। ਨਿਤਾਰਾ ਕੀਤੇ ਗਏ ਕੁੱਲ 21101 ਕੇਸਾਂ ਵਿੱਚ 61881546 ਰੁਪਏ ਦੇ ਐਵਾਰਡ ਪਾਸ ਕੀਤੇ ਗਏ। ਇਸ ਮੌਕੇ ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਿਸ. ਰਾਜਵਿੰਦਰ ਕੌਰ ਨੇ ਦੱਸਿਆ ਕਿ ਇਸ ਵਾਰ ਹੋਈ ਰਾਸ਼ਟਰੀ ਲੋਕ ਅਦਾਲਤ ਵਿੱਚ ਲੋਕਾ ਨੇ ਬਹੁਤ ਦਿਲਚਸਪੀ ਦਿਖਾਈ ਹੈ ਤੇ ਬੜੇ ਸੁਚੱਜੇ ਢੰਗ ਨਾਲ ਆਪਸ ਵਿੱਚ ਸਮਝੌਤਾ ਕਰਕੇ ਝਗੜਿਆ ਦਾ ਨਿਪਟਾਰਾ ਕਰਵਾਇਆ ਗਿਆ ਅਤੇ ਰਾਸ਼ਟਰੀ ਲੋਕ ਅਦਾਲਤ ਤੋਂ ਪਹਿਲਾਂ ਇਸ ਦੀ ਸਫਲਤਾ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕਈ ਸੈਮੀਨਾਰਾਂ ਤੇ ਮੀਟਿੰਗਾਂ ਰਾਹੀਂ ਜਾਗਰੂਕਤਾ ਫੈਲਾਈ ਗਈ ਸੀ, ਜਿਸ ਦੇ ਸਦਕਾ ਲੋਕਾਂ ਨੂੰ ਸਹੀ ਜਾਣਕਾਰੀ ਮੁੱਹਾਇਆ ਕਰਵਾਈ ਗਈ ਅਤੇ ਲੋਕਾਂ ਨੇ ਰਾਸ਼ਟਰੀ ਲੋਕ ਅਦਾਲਤ ਦਾ ਲਾਭ ਲਿਆ ਤੇ ਮਿਸ. ਰਾਜਵਿੰਦਰ ਕੌਰ ਨੇ ਅੱਗੇ ਵੀ ਇਸ ਤਰ੍ਹਾਂ ਦੇ ਜਾਗਰੂਕਤਾ ਸੈਮੀਨਾਰਾਂ ਤੇ ਮੀਟਿੰਗਾਂ ਲਗਾਉਣ ਦੀ ਗੱਲ ਆਖੀ।