ਪੁਲਿਸ ਨੇ ਕੱਢਿਆ ਫਲੈਗ ਮਾਰਚ
ਨਗਰ ਪੰਚਾਇਤ ਭੀਖੀ ਦੀਆ ਹੋ ਰਹੀਆਂ ਚੋਣਾਂ
Publish Date: Fri, 20 Dec 2024 05:08 PM (IST)
Updated Date: Fri, 20 Dec 2024 05:11 PM (IST)
ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ ਭੀਖੀ : ਨਗਰ ਪੰਚਾਇਤ ਭੀਖੀ ਦੀਆ ਹੋ ਰਹੀਆਂ ਚੋਣਾਂ ਨੂੰ ਲੈ ਕੇ ਐਸਐਸਪੀ ਮਾਨਸਾ ਭਗੀਰਥ ਸਿੰਘ ਮੀਨਾ ਦੀ ਅਗਵਾਈ ’ਚ ਪੂਰੀ ਪੁਲਿਸ ਫ਼ੋਰਸ ਵੱਲੋਂ ਭੀਖੀ ਵਿਖੇ ਫ਼ਲੈਗ ਮਾਰਚ ਕੀਤਾ ਗਿਆ। ਥਾਣਾ ਰੋਡ ਭੀਖੀ, ਬਰਨਾਲਾ ਰੋਡ ਅਤੇ ਭੀਖੀ ਦੀ ਵੱਖ ਵੱਖ ਗਲੀਆਂ ਵਿਚਦੀ ਦੀ ਗੁਜ਼ਰਦਿਆਂ ਲੋਕਾਂ ਦੀ ਸੁਰੱਖਿਆ ਦਾ ਵਿਸ਼ਵਾਸ਼ ਦਿਵਾਇਆ। ਇਸ ਮੌਕੇ ਮੀਨਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਬਿਨਾ ਕਿਸੇ ਡਰ- ਭੈਅ ਦੇ ਨਿਰਪੱਖ ਹੋ ਕੇ ਆਪਣੀ ਆਪਣੀ ਵੋਟ ਦਾ ਇਸਤੇਮਾਲ ਕਰਨ ਪੂਰੀ ਪੁਲਿਸ ਫੋਰਸ ਲੋਕਾਂ ਦੀ ਸੁਰੱਖਿਆ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਲੋਕਾਂ ’ਚ ਵੋਟਾਂ ਦੇ ਭੁਗਤਾਨ ਸਮੇਂ ਵੀ ਲੋਕਾਂ ਨੂੰ ਪੂਰੀ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ ਲੋਕ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਹਰੇਕ ਵੋਟਰ ਨੂੰ ਆਪਣੀ ਵੋਟ ਪਾਉਣ ਦਾ ਪੂਰਾ ਅਧਿਕਾਰ ਹੈ। ਇਸ ਮੌਕੇ ਮਨਮੋਹਨ ਸਿੰਘ ਔਲਖ ਐੱਸਪੀਡੀ ਮਾਨਸਾ, ਬੂਟਾ ਸਿੰਘ ਡੀਐੱਸਪੀ ਮਾਨਸਾ, ਪ੍ਰਿਤਪਾਲ ਸਿੰਘ ਡੀਐੱਸਪੀ, ਪੀਬੀ ਆਈ ਐੱਨਡੀਪੀਐੱਸ, ਇੰਸਪੈਕਟਰ ਭੀਖੀ ਜਸਪ੍ਰੀਤ ਸਿੰਘ, ਜਸਕਰਨ ਸਿੰਘ ਐੱਸਐੱਚਓ ਸਦਰ ਮਾਨਸਾ, ਬੇਅੰਤ ਕੌਰ ਐੱਸਐੱਚਓ ਸਿਟੀ ਮਾਨਸਾ, ਸੁਖਜੀਤ ਸਿੰਘ ਐੱਸਐੱਚਓ ਸਿਟੀ ਬੁਢਲਾਡਾ ਆਦਿ ਹਾਜ਼ਰ ਸਨ।