ਬੈਂਕਾਂ ’ਚ ਨਕਦੀ ਲੈਣ ਲਈ ਤਰਸੇ ਲੋਕ
ਪਿਛਲੇ ਲਗਭਗ 10 ਦਿਨਾਂ ਤੋਂ ਇਥੋਂ ਦੀਆਂ
Publish Date: Mon, 11 May 2026 07:56 PM (IST)
Updated Date: Tue, 12 May 2026 04:12 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਪਿਛਲੇ ਕਰੀਬ 10 ਦਿਨਾਂ ਦੇ ਬਰੇਟਾ ਦੀਆਂ ਸਾਰੀਆਂ ਬੈਂਕਾਂ ਦੇ ਖਾਤਾ ਧਾਰਕ ਨਕਦੀ ਲਈ ਬੈਂਕਾਂ ਵਿੱਚ ਚੱਕਰ ਕੱਟ ਰਹੇ ਹਨ, ਪਰ ਕੋਈ ਵੀ ਬੈਂਕ ਅਧਿਕਾਰੀਆਂ ਵੱਲੋਂ ਕੋਈ ਤਸੱਲੀਬਖ਼ਸ਼ ਜਵਾਬ ਦੇਣ ਨਹੀਂ ਮਿਲ ਰਿਹਾ। ਇਹ ਵਿਚਾਰ ਇੱਥੇ ਬੈਂਕ ਅਧਿਕਾਰੀਆਂ ਨੂੰ ਮੰਗ ਪੱਤਰ ਦੇਣ ਸਮੇਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਪ੍ਰਗਟ ਕੀਤੇ। ਇਲਾਕਾ ਵਿਕਾਸ ਕਮੇਟੀ ਦੇ ਸੰਜੀਵ ਗੋਇਲ, ਕ੍ਰਿਸ਼ਨ ਰੰਘੜਿਆਲ, ਜਨਤਕ ਮੰਚ ਬਰੇਟਾ ਦੇ ਦਸੌਂਧਾ ਸਿੰਘ, ਕਿਸਾਨ ਆਗੂ ਬਲਵਿੰਦਰ ਕਿਸ਼ਨਗੜ੍ਹ, ਮਿੱਠੂ ਸਿੰਘ ਬਹਾਦਰਪੁਰ, ਪੈਨਸ਼ਨਰ ਵੈਲਫ਼ੇਅਰ ਐਸੋਸੀਏਸ਼ਨ ਦੇ ਜੋਹਰੀ ਲਾਲ, ਮਜਦੂਰ ਆਗੂ ਨਿੱਕਾ ਸਿੰਘ, ਤਰਸੇਮ ਸਿੰਘ, ਸੁਖਲਾਲ ਖੁਡਾਲ, ਮਹਿੰਦਰ ਸਿੰਘ ਆਦਿ ਨੇ ਮੰਗ ਕੀਤੀ ਕਿ ਬੈਂਕਾਂ ਵਿੱਚ ਨਕਦੀ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ ਕਿਉਂਕਿ ਫ਼ਸਲ ਦੀ ਵਿੱਕਰੀ ਬਾਅਦ ਕਿਸਾਨਾਂ, ਮਜ਼ਦੂਰਾਂ ਨੂੰ ਆਪਣੇ ਘਰੇਲੂ ਕੰਮਾਂ ਧੰਦਿਆਂ ਲਈ ਤੇ ਦੇਣ-ਲੈਣ ਦੇ ਹਿਸਾਬ ਲਈ ਨਕਦੀ ਦੀ ਸਖ਼ਤ ਲੋੜ ਹੁੰਦੀ ਹੈ।